Breaking News
Home / Gadgets / ਲੁਧਿਆਣਾ ਦਾ ਨੌਜਵਾਨ ਸਰਹੱਦ ਤੇ ਖੜੇ ਜਵਾਨਾਂ ਲਈ ਬਣਿਆ ਢਾਲ
ਲੁਧਿਆਣਾ ਦਾ ਨੌਜਵਾਨ ਸਰਹੱਦ ਤੇ ਖੜੇ ਜਵਾਨਾਂ ਲਈ ਬਣਿਆ ਢਾਲ

ਲੁਧਿਆਣਾ ਦਾ ਨੌਜਵਾਨ ਸਰਹੱਦ ਤੇ ਖੜੇ ਜਵਾਨਾਂ ਲਈ ਬਣਿਆ ਢਾਲ

ਲੁਧਿਆਣਾ : ਲੁਧਿਆਣਾ ਦਾ ਭਵਿਆ ਬੰਸਲ ਜੋ ਕਿ 13 ਸਾਲ ਦਾ ਹੈ ਨੇ ਇਕ ਡ੍ਰੀਮ ਮਸ਼ੀਨ ਤਿਆਰ ਕੀਤੀ ਹੈ। ਜੋ ਕਿ ਸਰਹੱਦ ਤੇ ਖੜੇ ਨੌਜਵਾਨਾਂ ਦੀ ਕੀਮਤੀ ਜਾਨਾ ਬਚਾਉਣ ਲਈ ਬੋਹਤਰ ਹੀ ਕਾਰਗਰ ਸਾਬਿਤ ਹੋਵੇਗੀ। ਭਵਿਆ ਨੇ ਇਕ ਰੋਬੋਟ ਮਸ਼ੀਨ ਬਣਾਈ ਹੈ ਜਿਸ ਵਿਚ ਸੀ ਸੀ ਟੀਵੀ ਕੈਮਰੇ ਲੱਗੇ ਹਨ ਅਤੇ ਰਿਮੋਟ ਨਾਲ ਕੰਟਰੋਲ ਹੁੰਦੀ ਹੈ। ਇਸ ਦੇ ਨਾਲ ਹੀ ਇਸ 'ਚ ਵਾਈ-ਫਾਈ ਐਪਲੀਕੇਸ਼ਨ ਹੈ, ਜੋ ਸੈਟੇਲਾਈਟ ਦੇ ਨਾਲ ਚੱਲੇਗੀ। ਇਹ ਮਸ਼ੀਨ 2 ਕਿਲੋਮੀਟਰ ਦੀ ਦੂਰੀ ਤੋਂ ਆਪਰੇਟ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਫੌਜ ਨੂੰ ਭੋਜਨ ਭੇਜਿਆ ਜਾ ਸਕਦਾ ਹੈ ਅਤੇ ਦੁਸ਼ਮਣ ਦੇ ਇਲਾਕੇ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਮਸ਼ੀਨ 'ਚ ਯੁੱਧ ਦੀ ਸਮੱਗਰੀ ਵੀ ਭੇਜੀ ਜਾ ਸਕਦੀ ਹੈ ਅਤੇ ਦੁਸ਼ਮਣ ਦੇ ਘਰ ਅੰਦਰ ਵੜ ਕੇ ਬੰਬ ਧਮਾਕਾ ਵੀ ਕੀਤਾ ਜਾ ਸਕਦਾ ਹੈ।

ਲੁਧਿਆਣਾ ਦਾ ਨੌਜਵਾਨ ਸਰਹੱਦ ਤੇ ਖੜੇ ਜਵਾਨਾਂ ਲਈ ਬਣਿਆ ਢਾਲ

ਇਸ ਮਸ਼ੀਨ ਦੇ ਜ਼ਰੀਏ ਭਵਿਆ ਨੇ ਆਪਣਾ ਨਾਮ ਇੰਡੀਆ ਬੁਕ ਓਫ ਰਿਕੋਰਡ ਵਿਚ ਵੀ ਦਰਜ ਕਰਵਾਇਆ ਹੈ। ਇਸ ਬਾਰੇ ਭਵਿਆ ਬਾਂਸਲ ਦਾ ਕਹਿਣਾ ਹੈ ਕਿ ਉਸ ਦੇ ਦਿਮਾਗ 'ਚ ਖਿਆਲ ਆਇਆ ਕਿ ਉਹ ਆਪਣੇ ਦੇਸ਼ ਦੀ ਫੌਜ ਦੀ ਮਦਦ ਲਈ ਕੋਈ ਨਾ ਕੋਈ ਅਜਿਹੀ ਮਸ਼ੀਨ ਤਿਆਰ ਕਰੇ, ਜੋ ਲੜਾਈ ਦੇ ਸਮੇਂ ਦੇਸ਼ ਦੀ ਫੌਜ ਨੂੰ ਸਹਿਯੋਗ ਕਰੇ ਅਤੇ ਦੁਸ਼ਮਣਾਂ ਨੂੰ ਧੂੜ ਚਟਾਵੇ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...