Breaking News
Home / Featured / Crime / ਲੁਧਿਆਣਾ : ਬਾਰਿਸ਼ ਨੇ ਖੋਲ੍ਹੇ ਚੋਰਾਂ ਦੇ ਭਾਗ , ਇਲੈਕਟ੍ਰਾਨਿਕ ਸ਼ੋਅਰੂਮ ਲੁਟਿਆ
ਲੁਧਿਆਣਾ : ਬਾਰਿਸ਼ ਨੇ ਖੋਲ੍ਹੇ ਚੋਰਾਂ ਦੇ ਭਾਗ , ਇਲੈਕਟ੍ਰਾਨਿਕ ਸ਼ੋਅਰੂਮ ਲੁਟਿਆ

ਲੁਧਿਆਣਾ : ਬਾਰਿਸ਼ ਨੇ ਖੋਲ੍ਹੇ ਚੋਰਾਂ ਦੇ ਭਾਗ , ਇਲੈਕਟ੍ਰਾਨਿਕ ਸ਼ੋਅਰੂਮ ਲੁਟਿਆ

ਲੁਧਿਆਣਾ ਸ਼ਹਿਰ ਵਿਚ ਕਲ ਰਾਤ ਹੋਈ ਜ਼ੋਰਦਾਰ ਬਾਰਿਸ਼ ਨੂੰ ਚੋਰਾਂ ਨੇ ਇਕ ਮੌਕਾ ਸਮਝ ਕੇ ਇਕ ਇਲੈਕਟ੍ਰਾਨਿਕ ਸ਼ੋਅਰੂਮ ਵਿੱਚੋ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਇਸਦਾ ਫਾਇਦਾ ਚੁੱਕ ਕੇ ਇਲੈਕਟ੍ਰਾਨਿਕ ਸ਼ੋਅਰੂਮ ‘ਚੋਂ ਲੱਖਾਂ ਦਾ ਸਮਾਨ ਲੈ ਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਚੋਰ ਗਲੇ ਵਿਚ ਪਏ 45 ਹਜ਼ਾਰ ਰੁਪਏ ਦੀ ਨਗਦੀ ਤੋਂ ਇਲਾਵਾ 6 ਐੱਲ. ਈ. ਡੀ , 20 ਮਹਿੰਗੇ ਮੋਬਾਇਲ , 2 ਵਾਸ਼ਿੰਗ ਮਸ਼ੀਨਾਂ ਅਤੇ 3 ਲੈਪਟਾਪ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੀਮਤ ਲੱਖਾਂ ਵਿਚ ਸੀ।

ਚੋਰਾਂ ਦੀ ਇਹ ਸਾਰੀ ਕਰਤੂਤ ਉਥੇ ਲੱਗੇ cctv ਕੈਮਰਿਆਂ ਵਿੱਚ ਕੈਦ ਹੋ ਗਈ। ਦੂਜੇ ਪਾਸੇ ਚੋਂਕੀ ਜੀਵਨ ਨਗਰ ਦੇ ਇੰਚਾਰਜ ਬਲੌਰ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਜਾ ਕੇ ਛਾਣਬੀਣ ਤੋਂ ਬਾਅਦ cctv ਫੁਟੇਜ਼ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

About Time TV

Check Also

ਲੁਧਿਆਣਾ ਵਿਚ ਡੇਢ ਕਰੋੜ ਹੈਰੋਇਨ ਸਮੇਤ ਤਸਕਰ ਕਾਬੂ

ਲੁਧਿਆਣਾ ਵਿਚ ਡੇਢ ਕਰੋੜ ਹੈਰੋਇਨ ਸਮੇਤ ਤਸਕਰ ਕਾਬੂ

ਨਸ਼ਾ ਤਸਕਰਾਂ ਦੀ ਪਾਈਪ ਲਾਈਨ ਤੋੜਨ ਵਿੱਚ ਲੱਗੀ ਸਪੈਸ਼ਲ ਟਾਸਕ ਫੋਰਸ ਨੂੰ ਇੱਕ ਹੋਰ ਵੱਡੀ ...