Breaking News
Home / India / IND vs NZ: ਦੂਜੇ T – 20 ਮੈਚ ਵਿਚ ਭਾਰਤ ਦੀ ਸ਼ਾਨਦਾਰ ਜਿੱਤ , ਨਿਊਜ਼ੀਲੈਂਡ ਨੂੰ 7 ਵਿਕਟਾਂ ਤੋਂ ਦਿੱਤੀ ਮਾਤ
IND vs NZ: ਦੂਜੇ T - 20 ਮੈਚ ਵਿਚ ਭਾਰਤ ਦੀ ਸ਼ਾਨਦਾਰ ਜਿੱਤ , ਨਿਊਜ਼ੀਲੈਂਡ ਨੂੰ 7 ਵਿਕਟਾਂ ਤੋਂ ਦਿੱਤੀ ਮਾਤ

IND vs NZ: ਦੂਜੇ T – 20 ਮੈਚ ਵਿਚ ਭਾਰਤ ਦੀ ਸ਼ਾਨਦਾਰ ਜਿੱਤ , ਨਿਊਜ਼ੀਲੈਂਡ ਨੂੰ 7 ਵਿਕਟਾਂ ਤੋਂ ਦਿੱਤੀ ਮਾਤ

ਆਕਲੈਂਡ: ਪਹਿਲੇ T - 20 ਮੁਕਾਬਲੇ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਨੇ ਅੱਜ ਆਕਲੈਂਡ ਵਿਚ ਖੇਡੇ ਜਾ ਰਹੇ ਦੂਸਰੇ T - 20 ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਨਿਊਜ਼ੀਲੈਂਡ ਨੂੰ 7 ਵਿਕਟਾਂ ਤੋਂ ਮਾਤ ਦੇ ਸੀਰੀਜ਼ 1 - 1 ਤੋਂ ਬਰਾਬਰ ਕਰ ਲਈ ਹੈ। ਹੁਣ ਇਸ ਸੀਰੀਜ਼ ਦਾ ਤੀਸਰਾ ਤੇ ਆਖਰੀ ਮੈਚ ਹੈਮਿਲਟਨ ਵਿੱਚ ਐਤਵਾਰ ਨੂੰ ਖੇਡਿਆ ਜਾਵੇਗਾ , ਜਿਸ ਤੋਂ ਇਸ ਸੀਰੀਜ਼ ਦਾ ਫੈਸਲਾ ਹੋਵੇਗਾ।

IND vs NZ: ਦੂਜੇ T - 20 ਮੈਚ ਵਿਚ ਭਾਰਤ ਦੀ ਸ਼ਾਨਦਾਰ ਜਿੱਤ , ਨਿਊਜ਼ੀਲੈਂਡ ਨੂੰ 7 ਵਿਕਟਾਂ ਤੋਂ ਦਿੱਤੀ ਮਾਤ

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਵਿਚ ਭਾਰਤੀ ਟੀਮ ਵਲੋਂ ਕਰੁਨਾਲ ਪੰਡਯਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਕੋਟੇ ਦੇ ਚਾਰ ਓਵਰਾਂ ਵਿਚ 3 ਵਿਕਟ ਝਟਕ ਕੇ ਨਿਊਜ਼ੀਲੈਂਡ ਦੀ ਪਾਰੀ ਨੂੰ ਤੇਜ ਰਫਤਾਰ ਫੜਨ ਦਾ ਮੌਕਾ ਨਹੀਂ ਦਿੱਤਾ। ਇਸਦੇ ਚਲਦੇ ਨਿਊਜ਼ੀਲੈਂਡ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 158 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਤੋਂ ਮਿਲੇ 159 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਆਪਣੀ ਪਾਰੀ ਦੇ ਦੌਰਾਨ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਵਿਕੇਟ ਵਾਸਤੇ 79 ਰਨ ਜੋੜੇ। ਰੋਹਿਤ ਸ਼ਰਮਾ ਨੇ ਸ਼ਾਨਦਾਰ 50 ਦੌੜਾਂ ਬਣਾਈਆਂ ਜਿਸ ਦੀ ਬਦੋਲਤ ਭਾਰਤ ਨੇ ਇਹ ਮੈਚ 7 ਗੇਂਦਾਂ ਪਹਿਲੇ ਹੀ ਜਿੱਤ ਲਿਆ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...