Breaking News
Home / Entertainment / Bollywood / ਅਦਾਕਾਰ ਪੰਕਜ ਤ੍ਰਿਪਾਠੀ ਦੀ ਹੋਈ ਹਾਲੀਵੁੱਡ ਵਿੱਚ ਐਂਟਰੀ
ਅਦਾਕਾਰ ਪੰਕਜ ਤ੍ਰਿਪਾਠੀ ਦੀ ਹੋਈ ਹਾਲੀਵੁੱਡ ਵਿੱਚ ਐਂਟਰੀ

ਅਦਾਕਾਰ ਪੰਕਜ ਤ੍ਰਿਪਾਠੀ ਦੀ ਹੋਈ ਹਾਲੀਵੁੱਡ ਵਿੱਚ ਐਂਟਰੀ

ਫੁਕਰੇ ਤੇ ਗੈਂਗਸ ਆਫ ਵਾਸੇਪੁਰ ਵਗੀਆਂ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਵਾਲੇ ਅਦਾਕਾਰ ਪੰਕਜ ਤ੍ਰਿਪਾਠੀ ਦੀ ਹੁਣ ਹਾਲੀਵੁੱਡ ਵਿੱਚ ਵੀ ਐਂਟਰੀ ਹੋ ਗਈ ਹੈ। ਆਪਣੀ ਅਦਾਕਾਰੀ ਨਾਲ ਲੱਖਾਂ ਫੈਨਸ ਦੇ ਦਿਲਾਂ ਤੇ ਰਾਜ ਕਰਨ ਵਾਲੇ ਪੰਕਜ ਤ੍ਰਿਪਾਠੀ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੋ ਜਾਂਦਾ ਹੈ । ਹਾਲ ਹੀ ਵਿਚ ਪੰਕਜ ਨੂੰ ਰਣਵੀਰ ਸਿੰਘ ਸਟਾਰਰ ਫਿਲਮ ’83’ ਵਿਚ ਵੀ ਕਾਸਟ ਕੀਤਾ ਗਿਆ ਹੈ। ਫ਼ਿਲਮ ਵਿਚ ਉਹ ਭਾਰਤੀ ਟੀਮ ਦੇ ਮੈਨੇਜਰ ਮਾਨ ਸਿੰਘ ਦਾ ਰੋਲ ਨਿਭਾਉਂਦੇ ਹੋਏ ਨਜਰ ਆਉਣਗੇ।

ਅਦਾਕਾਰ ਪੰਕਜ ਤ੍ਰਿਪਾਠੀ ਦੀ ਹੋਈ ਹਾਲੀਵੁੱਡ ਵਿੱਚ ਐਂਟਰੀ

ਇਸ ਖੁਸ਼ੀ ਤੋਂ ਬਾਅਦ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪੰਕਜ ਤ੍ਰਿਪਾਠੀ ਨੂੰ ਹਾਲੀਵੁੱਡ ਫ਼ਿਲਮ ਵਿਚ ਕੰਮ ਕਰਨ ਦਾ ਮੌਕਾ ਮਿਲੇਗਾ। ਮਿਲੀ ਜਾਣਕਾਰੀ ਮੁਤਾਬਕ ਪੰਕਜ ਤ੍ਰਿਪਾਠੀ ਨੂੰ ਅਵੈਂਜਰਸ ਦੇ ਐਕਟਰ ਨਾਲ ਇਕ ਹਾਲੀਵੁੱਡ ਫ਼ਿਲਮ ‘ਢਾਕਾ’ ਵਿਚ ਨਜ਼ਰ ਆਉਣਗੇ। ਇਸ ਦੀ ਸ਼ੂਟਿੰਗ ਪਿਛਲੇ ਸਾਲ ਨਵੰਬਰ ‘ਚ ਸ਼ੁਰੂ ਹੋਈ ਸੀ। ਹੁਣ ਫ਼ਿਲਮ ਦੀ ਸ਼ੂਟਿੰਗ ਥਾਈਲੈਂਡ ‘ਚ ਹੋਣੀ ਹੈ ਜਿੱਥੇ ਪੰਕਜ ਟੀਮ ਨਾਲ ਜੁੜਣਗੇ। ਇਸ ਫ਼ਿਲਮ ‘ਚ ਪੰਕਜ ਤੋਂ ਇਲਾਵਾ ਬਾਲੀਵੁੱਡ ਸਟਾਰਸ ਰਣਦੀਪ ਹੁੱਡਾ ਤੇ ਮਨੋਜ ਵਾਜਪਾਈ ਵੀ ਹੋਣਗੇ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...