Breaking News
Home / Entertainment / Bollywood / ਕਿ ਆਸਕਰ ਦਾ ਫਿਰ ਹਿੱਸਾ ਬਣੇਗੀ ਅਨਿਲ ਕਪੂਰ ਦੀ ਫਿਲਮ , ਪੜੋ ਪੂਰੀ ਖ਼ਬਰ
ਕਿ ਆਸਕਰ ਦਾ ਫਿਰ ਹਿੱਸਾ ਬਣੇਗੀ ਅਨਿਲ ਕਪੂਰ ਦੀ ਫਿਲਮ , ਪੜੋ ਪੂਰੀ ਖ਼ਬਰ

ਕਿ ਆਸਕਰ ਦਾ ਫਿਰ ਹਿੱਸਾ ਬਣੇਗੀ ਅਨਿਲ ਕਪੂਰ ਦੀ ਫਿਲਮ , ਪੜੋ ਪੂਰੀ ਖ਼ਬਰ

ਹਾਲ ਹੀ 'ਚ ਰਿਲੀਜ਼ ਹੋਈ ਅਨਿਲ ਕਪੂਰ ਦੀ ਫਿਲਮ 'ਏਕ ਲੜਕੀ ਕੋ ਦੇਖਾ ਤੋ ਏਸਾ ਲੱਗਾ' ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਨਾਲ ਹੀ ਇਸ ਫਿਲਮ ਨੂੰ ਕ੍ਰਿਟਿਕਸ ਦੁਆਰਾ ਵੀ ਅੱਛੇ ਰਿਵਿਊ ਮਿਲੇ ਹਨ। ਇਹ ਪਹਿਲੀ ਫਿਲਮ ਹੈ ਜਿਸ ਵਿਚ ਅਨਿਲ ਕਪੂਰ ਤੇ ਸੋਨਮ ਕਪੂਰ ( ਧੀ ਤੇ ਪਿਓ ) ਕੱਠੇ ਕੰਮ ਕਰ ਰਹੇ ਹਨ। ਇਸ ਫਿਲਮ ਨੂੰ ਸ਼ੈਲੀ ਚੋਪੜਾ ਨੇ ਡਾਇਰੈਕਟ ਕੀਤਾ ਹੈ। ਜਿਸ ਨੂੰ ਲੈ ਕੇ ਹੁਣ ਇਕ ਹੋਰ ਵੱਡੀ ਖਬਰ ਆ ਰਹੀ ਹੈ। ਖਬਰ ਇਹ ਹੈ ਕਿ ਫਿਲਮ ਦੇ ਸਕ੍ਰੀਨਪਲੇਅ ਨੂੰ 'ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ' ਦੀ ਲਾਇਬ੍ਰੇਰੀ ਦਾ ਹਿੱਸਾ ਬਣਾਇਆ ਜਾਵੇਗਾ।

ਇਸ ਫਿਲਮ ਨੂੰ ਸਾਲ ਦੀ ਸਭ ਤੋਂ ਵੱਖਰੀ ਅਤੇ ਅਣਸੁਣੀ ਰੋਮਾਂਟਿਕ ਫਿਲਮ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਫਿਲਮ ਵਿਚ ਸੋਨਮ ਕਪੂਰ ਇਕ ਲੈਸਬੀਅਨ ਦਾ ਕਿਰਦਾਰ ਨਿਭਾ ਰਹੀ ਹੈ। ਜਿਸ ਨੂੰ ਆਪਣੇ ਰੂੜੀਵਾਦੀ ਪਰਿਵਾਰ ਨੂੰ ਆਪਣੀ ਪਛਾਣ ਦੱਸਣ 'ਚ ਬਹੁਤ ਸੰਘਰਸ਼ ਦਾ ਸਾਹਮਣਾ ਕਰਨ ਪੈਂਦਾ ਹੈ।

 

ਇਸ ਦੇ ਨਾਲ ਹੀ ਇਸ ਫਿਲਮ ਵਿਚ ਸੋਨਮ ਕਪੂਰ ਦੇ ਇਲਾਵਾ ਰਾਜਕੁਮਾਰ ਰਾਓ , ਜੂਹੀ ਚਾਵਲਾ ਅਤੇ ਅਨਿਲ ਕਪੂਰ ਲੀਡ ਰੋਲ ਵਿਚ ਹਨ। ਫਿਲਮ ਨੂੰ ਵਿਧੁ ਵਿਨੋਦ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ ਜੋ ਇਸ ਤੋਂ ਪਹਿਲਾਂ 'ਸੰਜੂ' ਫਿਲਮ ਦੀ ਸਕ੍ਰਿਪਟ ਨੂੰ ਵੀ ਆਸਕਰ ਲਾਇਬ੍ਰੇਰੀ ਵਿਚ ਭੇਜ ਚੁਕੇ ਹਨ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...