Breaking News
Home / India / ਘਰ-ਘਰ ਨੌਕਰੀ ਦੁਆਰਾ ਕੈਪਟਨ ਨੇ ਕੀਤਾ ਲੋਕਾਂ ਨਾਲ ਧੋਖਾ: ਬਿਕਰਮ ਮਜੀਠੀਆ
ਘਰ-ਘਰ ਨੌਕਰੀ ਦੁਆਰਾ ਕੈਪਟਨ ਨੇ ਕੀਤਾ ਲੋਕਾਂ ਨਾਲ ਧੋਖਾ: ਬਿਕਰਮ ਮਜੀਠੀਆ

ਘਰ-ਘਰ ਨੌਕਰੀ ਦੁਆਰਾ ਕੈਪਟਨ ਨੇ ਕੀਤਾ ਲੋਕਾਂ ਨਾਲ ਧੋਖਾ: ਬਿਕਰਮ ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਰਾਇਆ ‘ਚ ਰੈਲੀ ਕੀਤੀ ਗਈ। ਗੋਰਾਇਆ ਦੀ ਦਾਣਾ ਮੰਡੀ ‘ਚ ਰੱਖੀ ਇਸ ਰੈਲੀ ‘ਚ ਸਾਬਕਾ ਕੈਬਨਿਟ ਮੰਤਰੀ ਅਤੇ ਯੂਥ ਵਿੰਗ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸ਼ਿਰਕਤ ਕੀਤੀ। ਮਜੀਠੀਆ ਨੇ ਰੈਲੀ ਦੌਰਾਨ ਕੈਪਟਨ ਤੇ ਉਹਨਾਂ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਘਰ -ਘਰ ਨੌਕਰੀ ਦੇਣ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਇਆ।

ਘਰ-ਘਰ ਨੌਕਰੀ ਦੁਆਰਾ ਕੈਪਟਨ ਨੇ ਕੀਤਾ ਲੋਕਾਂ ਨਾਲ ਧੋਖਾ: ਬਿਕਰਮ ਮਜੀਠੀਆ

ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ 2 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਣ ਤੋਂ ਵੀ ਮੁੱਕਰ ਗਈ ਹੈ। ਕੈਪਟਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਵੀ ਅਜੇ ਤੱਕ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕ ਭਲਾਈ ਦੀਆਂ ਸਕੀਮਾਂ ਨੂੰ ਵੀ ਬੰਦ ਕੀਤਾ ਹੈ। ਕੈਪਟਨ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਧੇ ਕੀਤੇ ਸਨ , ਉਨ੍ਹਾਂ ਵਿਚੋਂ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਹੈ। ਕੈਪਟਨ ਨੇ ਕਿਸਾਨਾਂ ਦੀ ਕਰਜ ਮੁਆਫੀ ਵਾਸਤੇ ਵੀ ਕੁੱਝ ਨਹੀਂ ਕੀਤਾ।

About Time TV

Check Also

ਲੁਧਿਆਣਾ ਵਿਚ ਡੇਢ ਕਰੋੜ ਹੈਰੋਇਨ ਸਮੇਤ ਤਸਕਰ ਕਾਬੂ

ਲੁਧਿਆਣਾ ਵਿਚ ਡੇਢ ਕਰੋੜ ਹੈਰੋਇਨ ਸਮੇਤ ਤਸਕਰ ਕਾਬੂ

ਨਸ਼ਾ ਤਸਕਰਾਂ ਦੀ ਪਾਈਪ ਲਾਈਨ ਤੋੜਨ ਵਿੱਚ ਲੱਗੀ ਸਪੈਸ਼ਲ ਟਾਸਕ ਫੋਰਸ ਨੂੰ ਇੱਕ ਹੋਰ ਵੱਡੀ ...