Breaking News
Home / Entertainment / Bollywood / ਕੀ, ਸਲਮਾਨ ਖ਼ਾਨ ਹੁਣ ਬਣਨਗੇ ਗਾਮਾ ਪਹਿਲਵਾਨ
ਕੀ, ਸਲਮਾਨ ਖ਼ਾਨ ਹੁਣ ਬਣਨਗੇ ਗਾਮਾ ਪਹਿਲਵਾਨ

ਕੀ, ਸਲਮਾਨ ਖ਼ਾਨ ਹੁਣ ਬਣਨਗੇ ਗਾਮਾ ਪਹਿਲਵਾਨ

ਬਾਲੀਵੁੱਡ ਦੇ ਦਬੰਗ ਖਾਣ ਕਹੇ ਜਾਣ ਵਾਲੇ ਸਲਮਾਨ ਖਾਣ ਅੱਜ ਕੱਲ ਫਿਲਮ ਇੰਡਸਟਰੀ ਵਿਚ ਛਾਏ ਹੋਏ ਹਨ। ਦਬੰਗ 3 ਅਤੇ ਹੋਰਨਾਂ ਫ਼ਿਲਮ ਵਿਚ ਰੁੱਜੇ ਸਲਮਾਨ ਖ਼ਾਨ ਹੁਣ ਇਕ ਹੋਰ ਪਹਿਲਵਾਨੀ ਨਾਲ ਜੁੜਿਆ ਕਾਨਸੈਪਟ ਲੈ ਕੇ ਆ ਰਹੇ ਹਨ। ਮਿਲੀ ਖ਼ਬਰ ਅਨੁਸਾਰ ਸਲਮਾਨ ਖਾਨ ਮਸ਼ਹੂਰ ਪਹਿਲਵਾਂਨ ਗਾਮਾ ਦੀ ਜਿੰਦਗੀ ਨੂੰ ਛੋਟੇ ਪਰਦੇ ਤੇ ਦਿਖਾਉਣਗੇ।

ਕੀ, ਸਲਮਾਨ ਖ਼ਾਨ ਹੁਣ ਬਣਨਗੇ ਗਾਮਾ ਪਹਿਲਵਾਨ

ਦਰਅਸਲ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਟੀ. ਵੀ. ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਕਾਫੀ ਖੁਸ਼ ਹਨ। ਉਨ੍ਹਾਂ ਦਾ ਖੁਸ਼ ਹੋਣਾ ਵੀ ਜਾਇਜ਼ ਹੈ ਕਿਉਂਕਿ ਇਸ ਸ਼ੋਅ ਨੂੰ ਸਲਮਾਨ ਹੀ ਪ੍ਰੋਡਿਊਸ ਕਰ ਰਹੇ ਹਨ। ਇਸ ਦੇ ਨਾਲ ਹੀ ਸਲਮਾਨ ਨੇ ਇਕ ਵਾਰ ਫਿਰ ਟੀ. ਵੀ. ਦੀ ਦੁਨੀਆ ‘ਚ ਛਾ ਜਾਣ ਲਈ ਕਮਰ ਕਸ ਲਈ ਹੈ। ਜੀ ਹਾਂ, ਸੁਣਿਆ ਹੈ ਕਿ ਸਲਮਾਨ ਖਾਨ ਦਾ ਪ੍ਰੋਡਕਸ਼ਨ ਹਾਊਸ ਇਕ ਵਾਰ ਫਿਰ ਤੋਂ ਨਵੇਂ ਸ਼ੋਅ ਨਾਲ ਲੋਕਾਂ ਨੂੰ ਐਂਟਰਟੈਨ ਕਰਨ ਆ ਰਹੇ ਹਨ, ਜਿਸ ‘ਚ ਫੇਮਸ ਪਹਿਲਵਾਨ ਗਾਮਾ ਦੀ ਜ਼ਿੰਦਗੀ ਨੂੰ ਦੇਖਣ ਦਾ ਮੌਕਾ ਮਿਲੇਗਾ। 22 ਮਈ 1878 ਨੂੰ ਅੰਮ੍ਰਿਤਸਰ ਸ਼ਹਿਰ ਵਿਚ ਅਜਨਮ ਲੈਣ ਵਾਲਾ ਗ਼ੁਲਾਮ ਮੁੰਹਮਦ ਬੱਟ ਉਰਫ ਗਾਮਾ ਪਹਿਲਵਾਨ ਦੇ ਕਰੀਅਰ ਦੀ ਖਾਸ ਗੱਲ ਇਹ ਹੈ ਕਿ ਗਾਮਾ 52 ਸਾਲਾਂ ਦੇ ਕਰੀਅਰ ਵਿਚ ਇਕ ਵਾਰ ਵੀ ਨਹੀਂ ਹਾਰੇ ਸਨ ਅਤੇ ਹਮੇਸ਼ਾ ਆਪਣੇ ਮੁਕਾਬਲਿਆਂ ਵਿਚ ਜਿੱਤ ਹਾਸਿਲ ਕੀਤੀ ਸੀ।

ਕੀ, ਸਲਮਾਨ ਖ਼ਾਨ ਹੁਣ ਬਣਨਗੇ ਗਾਮਾ ਪਹਿਲਵਾਨ

ਪਹਿਲਾ ਸਲਮਾਨ ਇਸ ‘ਤੇ ਫਿਲਮ ਬਣਾਉਣ ਦੀ ਸੋਚ ਰਹੇ ਸਨ ਪਰ ਬਾਅਦ ‘ਚ ਉਨ੍ਹਾਂ ਨੇ ਇਸ ‘ਤੇ ਟੀ. ਵੀ. ਸੀਰੀਅਲ ਸ਼ੁਰੂ ਕਰਨ ਦੀ ਸੋਚੀ ਹੈ। ਜਿੱਥੇ ਤੱਕ ਇਸ ਫਿਲਮ ਦੀ ਕਾਸ ਦੀ ਗੱਲ ਹੈ ਇਸ ‘ਚ ਸੋਹੇਲ ਖਾਨ ਮੁਖ ਭੂਮਿਕਾ ਕਰਦੇ ਨਜ਼ਰ ਆਉਣਗੇ ਅਤੇ ਮੁਹਮੰਦ ਨਾਜ਼ਿਮ ਵਰਗੇ ਕਲਾਕਾਰ ਇਸ ਸ਼ੋ ਦਾ ਹਿੱਸਾ ਹੋਣਗੇ, ਜਿਸ ਨੂੰ ਪੁਨੀਤ ਇਸੱਰ ਡਾਇਰੈਕਟ ਕਰਨਗੇ। ਸੀਰੀਅਲ ਦੀ ਸ਼ੂਟਿੰਗ ਪੰਜਾਬ ਅਤੇ ਲੰਡਨ ‘ਚ ਕੀਤੀ ਜਾਵੇਗੀ ਅਤੇ ਸ਼ੋਅ ਦੀ ਸ਼ੂਟਿੰਗ ਅਪ੍ਰੈਲ ਤੋਂ ਸ਼ੁਰੂ ਹੋਵੇਗੀ।

ਕੀ, ਸਲਮਾਨ ਖ਼ਾਨ ਹੁਣ ਬਣਨਗੇ ਗਾਮਾ ਪਹਿਲਵਾਨ

ਸੁਨਣ ਵਿਚ ਇਹ ਵੀ ਆਇਆ ਸੀ ਕਿ ਜਾਨ ਇਬਰਾਹੀਮ ਇਸ ਕਿਰਦਾਰ ਉਪਰ ਫਿਲਮ ਲੈ ਕੇ ਆਉਣ ਵਾਲੇ। ਪਰ ਫਿਲਹਾਲ ਉਹਨਾਂ ਦੀ ਇਸ ਫਿਲਮ ਹੋਰ ਕੁੱਝ ਵੀ ਨਹੀਂ ਪਤਾ। ਖੇਰ ਜੋ ਵੀ ਹੈ ਉਮੀਦ ਕਰਦੇ ਹਾਂ ਸਲਮਾਨ ਦਾ ਇਹ ਸ਼ੋ ਵੀ ਬਾਕੀ ਸ਼ੋਸ ਵਾਂਗ ਹਿੱਟ ਹੋਵੇਗਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਗਾਮਾ ਪਹਿਲਵਾਨ ਬਾਰੇ ਜਾਣਕਾਰੀ ਮਿਲੇਗੀ।

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...