Breaking News
Home / Uncategorized / education / ਕੈਪਟਨ ਦੇ ਮਹਿਲ ਅੱਗੇ ਅਧਿਆਪਕਾਂ ਦੇ ਸੰਘਰਸ਼ ਨੇ ਲਿਆ ਬਸੰਤੀ ਰੰਗ
ਕੈਪਟਨ ਦੇ ਮਹਿਲ ਅੱਗੇ ਅਧਿਆਪਕਾਂ ਦੇ ਸੰਘਰਸ਼ ਨੇ ਲਿਆ ਬਸੰਤੀ ਰੰਗ

ਕੈਪਟਨ ਦੇ ਮਹਿਲ ਅੱਗੇ ਅਧਿਆਪਕਾਂ ਦੇ ਸੰਘਰਸ਼ ਨੇ ਲਿਆ ਬਸੰਤੀ ਰੰਗ

ਪਟਿਆਲਾ: ਕਾਫੀ ਲੰਬੇ ਸਮੇ ਤੋਂ ਆਪਣੀਆਂ ਹੱਕੀ ਮੰਗ ਨੂੰ ਲੈ ਕੇ ਅਧਿਆਪਕ ਰੋਸ ਮਾਰਚ ਤੇ ਹਨ। ਹੁਣ, ਅਧਿਆਪਕ ਵੱਲੋ ਬਸੰਤ ਦੇ ਮੌਕੇ ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ 10 ਵੀ ਵਾਰ ਨਾ ਮਿਲਣ ਤੇ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਹੈ ਅਤੇ ਅੱਜ ਬਸੰਤ ਮੌਕੇ ਅਧਿਆਪਕ ਕੈਪਟਨ ਅਮਰਿੰਦਰ ਸਿੰਘ ਦੇ ਘਰ ਅੱਗੇ ਧਰਨਾ ਲਗਾਉਣਗੇ। ਕੈਪਟਨ ਅਮਰਿੰਦਰ ਵੱਲੋ ਅਧਿਆਪਕਾਂ ਨੂੰ ਨਾ ਮਿਲਣ ‘ਤੇ ਭੜਕੇ ਅਧਿਆਪਕਾਂ ਵੱਲੋਂ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੱਜ ਪਟਿਆਲਾ ਸ਼ਹਿਰ ‘ਚ ਮਹਾ ਰੈਲੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇ ਬਾਜ਼ੀ ਕੀਤੀ ਜਾ ਰਹੀ ਹੈ।

ਕੈਪਟਨ ਦੇ ਮਹਿਲ ਅੱਗੇ ਅਧਿਆਪਕਾਂ ਦੇ ਸੰਘਰਸ਼ ਨੇ ਲਿਆ ਬਸੰਤੀ ਰੰਗ

5178 ਅਧਿਆਪਕਾਂ ਵੱਲੋ ਬਸੰਤ ਦੇ ਰੰਗ ਵਿਚ ਰੰਗਦੇ ਹੋਏ ਪਤੰਗਾ ਤੇ ਤਾਹਨੇ ਲਿਖ ਸਰਕਾਰ ਨੂੰ ਕੋਸਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਅਤੇ ਸਿਖਿਆ ਮੰਤਰੀ ਓ ਪੀ ਸੋਨੀ ਖਿਲਾਫ ਮੁਰਦਾਬਾਦ ਲਿਖਿਆ ਜਾ ਰਿਹਾ ਹੈ।

ਕੈਪਟਨ ਦੇ ਮਹਿਲ ਅੱਗੇ ਅਧਿਆਪਕਾਂ ਦੇ ਸੰਘਰਸ਼ ਨੇ ਲਿਆ ਬਸੰਤੀ ਰੰਗ

ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ, ਆਈ.ਈ.ਆਰ.ਟੀ, ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦੀ ਥਾਂ ਦਹਾਕਿਆਂ ਤੋਂ ਕੱਚੇ ਰੱਖ ਕੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਕੈਪਟਨ ਦੇ ਮਹਿਲ ਅੱਗੇ ਅਧਿਆਪਕਾਂ ਦੇ ਸੰਘਰਸ਼ ਨੇ ਲਿਆ ਬਸੰਤੀ ਰੰਗ

8886 ਐਸ.ਐਸ.ਏ, ਰਮਸਾ, ਆਦਰਸ਼-ਮਾਡਲ ਸਕੂਲ ਅਧਿਆਪਕਾਂ ਦੀ ਤਨਖਾਹ ਕਟੌਤੀ ਨੂੰ ਵਾਪਿਸ ਲੈਣ ਦੀ ਬਜਾਏ ਮਿਲਦੀਆਂ ਤਨਖਾਹਾਂ ‘ਤੇ ਵੀ ਰੋਕ ਲਗਾਈ ਜਾ ਰਹੀ ਹੈ। ਵਿਭਾਗੀ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਵੀ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...