Breaking News
Home / Featured / Crime / ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ
ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ਨਾਲ 12 ਵਿਅਕਤੀਆਂ ਵੱਲੋਂ ਗੈਂਗਰੇਪ (ਸਮੂਹਿਕ ਬਲਾਤਕਾਰ) ਕਰਨ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਆਰੋਪੀਆਂ ਨੇ ਪਹਿਲਾਂ ਲੜਕੀ ਨੂੰ ਅਗਵਾ ਕੀਤਾ ਤੇ ਫਿਰ ਉਸ ਨਾਲ ਬਲਾਤਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਦੋ ਲੜਕੀ ਆਪਣੇ ਦੋਸਤ ਨਾਲ ਕਾਰ ‘ਚ ਘੁੰਮਣ ਜਾ ਰਹੀ ਸੀ, ਪਰ ਰਸਤੇ ‘ਚ 4 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਰੋਕ ਕੇ ਪਹਿਲਾਂ ਗੱਡੀ ਦਾ ਸ਼ੀਸ਼ਾ ਤੋੜਿਆ ਅਤੇ ਫਿਰ ਲੜਕੀ ਦੇ ਦੋਸਤ ਨਾਲ ਮਾਰ ਕੁੱਟ ਕਰਕੇ ਲੜਕੀ ਨੂੰ ਅਗਵਾ ਕਰਕੇ ਇੱਕ ਫਾਰਮ ਹਾਊਸ ‘ਚ ਲਿਜਾ ਕੇ ਘਟਨਾ ਨੂੰ ਅੰਜ਼ਾਮ ਦਿੱਤਾ।

ਉਥੇ ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਥੇ ਹੀ ਘਟਨਾ ਤੋਂ ਬਾਅਦ ਪੀੜਤ ਲੜਕੀ ਨੂੰ ਲੁਧਿਆਣਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

About Time TV

Check Also

ਠੰਢ ਕਾਰਨ ਕਈ ਰੇਲਾਂ ਰੱਦ, ਹੁਣ 31 ਮਾਰਚ ਤਕ ਨਹੀਂ ਚੱਲਣਗੀਆਂ ਇਹ ਟਰੇਨਾਂ

ਚੰਡੀਗੜ੍ਹ: ਧੁੰਦ ਕਾਰਨ ਰੱਦ ਕੀਤੀਆਂ ਗਈਆਂ ਕਈ ਰੇਲਾਂ ਜਲਦ ਬਹਾਲ ਨਹੀਂ ਹੋ ਰਹੀਆਂ। ਇਨ੍ਹਾਂ ਗੱਡੀਆਂ ...