Breaking News
Home / Entertainment / ਦੋ ਨਾਮੀ ਯੂ ਟਿਊਬਰਾਂ ਦੀ ਵੱਡੇ ਪਰਦੇ ਤੇ ਐਂਟਰੀ
ਦੋ ਨਾਮੀ ਯੂ ਟਿਊਬਰਾਂ ਦੀ ਵੱਡੇ ਪਰਦੇ ਤੇ ਐਂਟਰੀ

ਦੋ ਨਾਮੀ ਯੂ ਟਿਊਬਰਾਂ ਦੀ ਵੱਡੇ ਪਰਦੇ ਤੇ ਐਂਟਰੀ

ਸੋਸ਼ਲ ਮੀਡਿਆ ਤੇ ਆਪਣੀ ਰੁਝੇਵੇਂ ਭਰੀ ਜਿੰਦਗੀ ਦੀ ਨੋਕ ਝੋਕ ਰਾਂਹੀ ਹਾਸ ਰਸ ਪੈਦਾ ਕਰ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਸੇਮੀ ਨਾਜ਼ ਅਤੇ ਕਿੰਗ ਬੀ ਚੋਹਾਨ ਨੂੰ ਤਾਂ ਤੁਸੀ ਜਾਂਦੇ ਹੀ ਹੋਵੋਂਗੇ। ਉਹਨਾਂ ਦੇ ਫੈਨਸ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕਿ ਇਹ ਦੋਨੋ ਸ਼ਖਸ਼ੀਅਤਾਂ ਜਲਦ ਹੀ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੇ ਹਨ।

ਕੈਨੇਡਾ ਵੱਸਦੇ ਪੰਜਾਬੀ ਫ਼ਿਲਮ ਨਿਰਦੇਸ਼ਕ ਅਦਿੱਤਯ ਸੂਦ ਦੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦੀ ਸ਼ੂਟਿੰਗ ਪਟਿਆਲਾ ਵਿੱਚ ਸ਼ੁਰੂ ਹੋ ਗਈ ਹੈ। ‘ਅਦਿੱਤਯਸ ਫਿਲਮਸ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਜ਼ਰੀਏ ਚਰਚਿਤ ਯੂਟਿਊਬਰ ਅਦਾਕਾਰਾ ਸੈਮੀ ਗਿੱਲ ਅਤੇ ਕਿੰਗ ਬੀ ਚੌਹਾਨ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਉਂਣਗੇ। ਇਸ ਫ਼ਿਲਮ ਵਿੱਚ ਪੰਜਾਬੀ ਦੇ ਨਾਮੀਂ ਕਲਕਾਰਾਂ ਦੇ ਨਾਲ ਨਾਲ ਹਾਲੀਵੁੱਡ ਦੀ ਇਕ ਨਾਮੀਂ ਅਦਾਕਾਰ ਜੈਜ ਵੀ ਫ਼ਿਲਮ ‘ਚ ਨਜ਼ਰ ਆਵੇਗੀ। ਵੱਡੇ ਪੱਧਰ ‘ਤੇ ਬਣ ਰਹੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਨਿਰਦੇਸ਼ਕ ਅਦਿੱਤਯ ਸੂਦ ਨੇ ਖੁਦ ਲਿਖੇ ਹਨ। ‘ਮਰ ਜਾਵਾਂ ਗੁੜ ਖਾ ਕੇ’ ਅਤੇ ‘ਓਏ ਹੋਏ ਪਿਆਰ ਹੋ ਗਿਆ’ ਤੋਂ ਬਾਅਦ ਇਹ ਉਨ੍ਹਾਂ ਦੀ ਤੀਜੀ ਫ਼ਿਲਮ ਹੈ। ਇਨ੍ਹਾਂ ਫ਼ਿਲਮਾਂ ਜ਼ਰੀਏ ਉਨ੍ਹਾਂ ਗਾਇਕ ਸ਼ੈਰੀ ਮਾਨ ਸਮੇਤ ਅੱਧੀ ਦਰਜਨ ਕਲਾਕਾਰਾਂ ਨੂੰ ਪਹਿਲੀ ਵਾਰ ਵੱਡੇ ਪਰਦੇ ‘ਤੇ ਪੇਸ਼ ਕੀਤਾ ਸੀ।

ਹੁਣ ਵੀ ਉਹ ਆਪਣੀ ਇਸ ਫ਼ਿਲਮ ਜ਼ਰੀਏ ਉਹ ਨਾਮਵਰ ਯੂਟਿਊਬਰ ਕਲਾਕਾਰ ਕਿੰਗ ਬੀ ਚੌਹਾਨ ਅਤੇ ਸੈਮੀ ਗਿੱਲ ਨੂੰ ਬਤੌਰ ਹੀਰੋ ਪਰਦੇ ‘ਤੇ ਪੇਸ਼ ਕਰ ਰਹੇ ਹਨ। ਇਹੀ ਫ਼ਿਲਮ ਨਾਮਵਰ ਮਾਡਲ ਮੋਨਿਕਾ ਸ਼ਰਮਾ ਨੂੰ ਵੀ ਉਹ ਵੱਖਰੇ ਅੰਦਾਜ਼ ‘ਚ ਬਤੌਰ ਹੀਰੋਇਨ ਪਰਦੇ ‘ਤੇ ਲੈ ਕੇ ਆ ਰਹੇ ਹਨ। ਉਨ੍ਹਾਂ ਦੀ ਇਸ ਫ਼ਿਲਮ ਵਿੱਚ ਇਕ ਹਾਲੀਵੁੱਡ ਅਦਾਕਾਰਾ ਵੀ ਨਜ਼ਰ ਆਵੇਗੀ। ਉਨ੍ਹਾਂ ਦੱਸਿਆ ਇਹ ਫ਼ਿਲਮ ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਫ਼ਿਲਮ ਹੈ।

ਜੇਕਰ ਫਿਲਮ ਦੀ ਸਟੋਰੀ ਦੀ ਗੱਲ ਕਰੀਏ ਤਾਂ ਮਨੋਰੰਜਨ ਅਤੇ ਕਾਮੇਡੀ ਨਾਲ ਭਰਪੂਰ ਇਸ ਫ਼ਿਲਮ ‘ਚ ਦੋ ਪ੍ਰੇਮ ਕਹਾਣੀਆਂ ਦੇਖਣ ਨੂੰ ਮਿਲਣਗੀਆਂ। ਫ਼ਿਲਮ ‘ਚ ਜਿਥੇ ਅਜੌਕੇ ਦੌਰ ਦੇ ਪਿਆਰ ਦਿਖਾਇਆ ਗਿਆ ਹੈ, ਉਥੇ ਪੁਰਤਾਨ ਸਮੇਂ ਦੇ ਰਿਸ਼ਤੇ ਵੀ ਪਰਦੇ ‘ਤੇ ਨਜ਼ਰ ਆਉਂਣਗੇ। ਫ਼ਿਲਮ ਦੇ ਟਾਈਟਲ ਤੇਰੀ ਮੇਰੀ ਜੋੜੀ ਦਾ ਮਤਲਬ ਮਹਿਜ਼ ਪ੍ਰੇਮ ਕਹਾਣੀ ਤੱਕ ਸੀਮਿਤ ਨਹੀਂ ਹੈ ਬਲਕਿ ਇਹ ਫ਼ਿਲਮ ਰਿਸ਼ਤਿਆਂ ਦੀ ਖੂਬਸੂਰਤੀ ਕਹਾਣੀ ਹੋਵੇਗੀ।

ਸੋਸ਼ਲ ਮੀਡਿਆ ਬੋਹ ਚਰਚਿਤ ਸ਼ਖਸ਼ੀਅਤਾਂ ਸੇਮੀ ਨਾਜ਼ ਅਤੇ ਕਿੰਗ ਬ ਚੋਹਾਨ ਇਸ ਫ਼ਿਲਮ ਜ਼ਰੀਏ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜਨ ਜਾ ਰਹੇ ਹਨ ਅਤੇ ਅਦਾਕਾਰ ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਵੀਡੀਆਂ ਨੁੰ ਕੌਮਾਂਤਰੀ ਪੱਧਰ ‘ਤੇ ਮਣਾਂ ਮੂੰਹੀ ਪਿਆਰ ਮਿਲਦਾ ਹੈ। ਦਰਸ਼ਕਾਂ ਦੇ ਇਸ ਹੁੰਗਾਰੇ ਨੇ ਹੀ ਉਨ੍ਹਾਂ ਨੂੰ ਇਥੋਂ ਤੱਕ ਪਹੁੰਚਾਇਆ ਹੈ। ਉਨ੍ਹਾਂ ਆਪਣੀ ਇਸ ਫ਼ਿਲਮ ਲਈ ਬੇਹੱਦ ਮਿਹਨਤ ਕੀਤੀ ਹੈ। ਫ਼ਿਲਮ ‘ਚ ਦਰਸ਼ਕ ਉਨ੍ਹਾਂ ਨੂੰ ਇਕ ਵੱਖਰੇ ਅੰਦਾਜ਼ ਵਿੱਚ ਦੇਖਣਗੇ। ਉਨ੍ਹਾਂ ਨੂੰ ਪੂਰਨ ਯਕੀਨ ਹੈ ਕਿ ਜਿਸ ਤਰ੍ਹਾ ਸੋਸ਼ਲ ਮੀਡੀਆ ‘ਤੇ ਦਰਸ਼ਕ ਉਨ੍ਹਾਂ ਦੀਆਂ ਵੀਡੀਓਜ਼ ਨੂੰ ਸ਼ਾਨਦਾਰ ਹੁੰਗਾਰਾ ਦਿੰਦੇ ਹਨ ਉਸੇ ਤਰ੍ਹਾਂ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਪਿਆਰ ਮਿਲੇਗਾ।

ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਜ਼ਰੀਏ ਉਨ੍ਹਾਂ ਨੂੰ ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ ਵਰਗੇ ਦਿੱਗਜ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ ਫ਼ਿਲਮ ਦੀ ਹੀਰੋਇਨ ਮੋਨਿਕਾ ਸ਼ਰਮਾ ਹੈ। ਕੈਨੇਡੀਅਨ ਐਕਟਰਸ ਜੈਜ ਵੀ ਫ਼ਿਲਮ ‘ਚ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਸੰਗੀਤ ਅਹਿਮ ਹੋਵੇਗਾ। ਪੰਜਾਬੀ ਦੇ ਨਾਮਵਰ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਇਸ ਫ਼ਿਲਮ ਦੇ ਮਿਊਜ਼ਿਕ ‘ਤੇ ਕੰਮ ਕਰ ਰਹੇ ਹਨ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਿਸ ‘ਚ ਹਾਲੀਵੁੱਡ ਪੱਧਰ ਦਾ ਆਰਟ ਵਰਕ ਅਤੇ ਮਿਊਜ਼ਿਕ ਵੀਡੀਓਜ਼ ਫਿਲਮਾਂਕਣ ਨਜ਼ਰ ਆਵੇਗਾ। ਇਹ ਫ਼ਿਲਮ ਇਸੇ ਸਾਲ ਦੇ ਅੰਤ ਵਿੱਚ ਰਿਲੀਜ਼ ਹੋਵੇਗੀ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *