Breaking News
Home / Entertainment / Bollywood / ਦੇਖੋ, ਕਿੱਥੇ ਹੋਵੇਗਾ ਅਰਜੁਨ-ਮਲਾਇਕਾ ਦਾ ਵਿਆਹ

ਦੇਖੋ, ਕਿੱਥੇ ਹੋਵੇਗਾ ਅਰਜੁਨ-ਮਲਾਇਕਾ ਦਾ ਵਿਆਹ

ਮਲਾਇਕਾ ਅਰੋੜਾ-ਅਰਜੁਨ ਕਪੂਰ ਦੇ ਰਿਸ਼ਤੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਤੱਕ ਦੋਵੇਂ ਸਿਤਾਰਿਆਂ ਨੇ ਆਪਣੇ ਰਿਲੇਸ਼ਨਸ਼ਿੱਪ ਤੇ ਪਬਲਿਕਲੀ ਕੋਈ ਗੱਲਬਾਤ ਨਹੀਂ ਕੀਤੀ ਹੈ ਪਰ ਦੋਹਾਂ ਦੀ ਰੋਮਾਂਟਿਕ ਟਿਊਨਿੰਗ ਕਈ ਮੌਕਿਆਂ ਤੇ ਸਾਫ ਨਜ਼ਰ ਆਈ। ਹੁਣ ਖਬਰਾਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।ਖਬਰਾਂ ਅਨੁਸਾਰ ਅਗਲੇ ਮਹੀਨੇ ਸਬਿਆਚਾਰਕ ਤਰੀਕੇ ਨਾਲ ਚਰਚਾ ਵਿੱਚ ਹੋਵੇਗਾ, ਸੈਰੇਮਨੀ ਨੂੰ ਪ੍ਰਾਈਵੇਟ ਰੱਖਿਆ ਜਾਵੇਗਾ, ਵੈਡਿੰਗ ਵਿੱਚ ਫੈਮਿਲੀ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਣਗੇ।ਮਲਾਇਕਾ ਅਰੋੜਾ ਦੀ ਭੈਣ ਅੰਮ੍ਰਿਤਾ ਅਰੋੜਾ ਨੇ ਪਤੀ ਸ਼ਕੀਲ ਨਾਲ ਕ੍ਰਿਿਸ਼ਅਨ ਸਭਿਆਚਾਰ ਤਰੀਕੇ ਨਾਲ ਵਿਆਹ ਕੀਤਾ ਸੀ।ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਆਪਣੇ ਰਿਲੇਸ਼ਨ ਤੇ ਹਮੇਸ਼ਾ ਚੁੱਪੀ ਬਣਾਏ ਰੱਖਦੀ ਹੈ ਪਰ ਪਹਿਲੀ ਵਾਰ ਕਰਨ ਜੌਹਰ ਦੇ ਚੈੱਟ ਸ਼ੋਅ ਕਾਫੀ ਵਿੱਦ ਕਰਨ ਵਿੱਚ ਮਲਾਇਕਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੈਨੂੰ ਅਰਜੁਨ ਹਰ ਤਰ੍ਹਾਂ ਪਸੰਦ ਹਨ, ਦਿਸ ਵੇ ਐਂਡ ਡੈਟ ਵੇ, ਅਦਾਕਾਰਾ ਦਾ ਇਹ ਕਮੈਂਟ ਚਰਚਾ ਵਿੱਚ ਬਣਿਆ ਹੋਇਆ ਹੈ।ਮਲਾਇਕਾ ਅਤੇ ਅਰਜੁਨ ਨੇ ਆਪਣੇ ਰਿਲੇਸ਼ਨ ਨੂੰ ਆਧਿਕਾਰਿਕ ਤੌਰ ਤੇ ਸਵੀਕਾਰਿਆ ਨਹੀਂ ਹੈ ਪਰ ਉਨ੍ਹਾਂ ਦੇ ਕਰੀਬੀਆਂ ਨੇ ਕਈ ਵਾਰ ਕਪਲ ਦੇ ਰਿਲੇਸ਼ਨਸ਼ਿੱਪ ਵਿੱਚ ਹੋਣ ਦੀ ਪੁਸ਼ਟੀ ਕੀਤੀ ਹੈ।ਕਰਨ ਜੌਹਰ ਤੋਂ ਬਾਅਦ ਪ੍ਰਿਯੰਕਾ ਨੇ ਵੀ ਅਰਜੁਨ-ਮਲਾਇਕਾ ਦੇ ਅਫੇਅਰ ਨੂੰ ਕੰਨਫਰਮ ਕੀਤਾ ਹੈ। ਦੱਸ ਦੇਈਏ ਕਿ ਕਰਨ ਨੇ ਪ੍ਰਿਯੰਕਾ ਤੋਂ ਵਰੁਣ ਧਵਨ ਦੇ ਅਫੇਅਰ ਤੇ ਸਵਾਲ ਕੀਤਾ ਸੀ। ਜਿਸਦੇ ਜਵਾਬ ਵਿੱਚ ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਮੈਂ ਕੇਵਲ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਅਫੇਅਰ ਦੇ ਬਾਰੇ ਵਿੱਚ ਜਾਣਦੀ ਹਾਂ’।ਮਲਾਇਕਾ ਨਾਲ ਅਰਜੁਨ ਦੇ ਰਿਲੇਸ਼ਨ ਨੂੰ ਉਨ੍ਹਾਂ ਦੇ ਬੇਟੇ ਅਰਹਾਨ ਨੇ ਵੀ ਐਕਸੈਪਟ ਕਰ ਲਿਆ ਹੈ।ਬੀਤੀ ਦਿਨੀਂ ਮਲਾਇਕਾ ਦੇ ਬੇਟੇ ਅਰਹਾਨ ਨੂੰ ਦੋਵੇਂ ਸਿਤਾਰਿਆਂ ਦੇ ਨਾਲ ਲੰਚ ਡੇਟ ਤੇ ਦੇਖਿਆ ਗਿਆ ਸੀ।ਮਲਾਇਕਾ ਅਰੋੜਾ ਖਾਨ ਹਮੇਸ਼ਾ ਅਰਬਾਜ਼ ਨਾਲ ਆਪਣੇ ਟੁੱਟੇ ਰਿਸ਼ਤੇ ਦੇ ਬਾਰੇ ਵਿੱਚ ਗੱਲ ਨਹੀਂ ਕਰਦੀ ਪਰ ਹਾਲ ਹੀ ਵਿੱਚ ਆਨ ਏਅਰ ਹੋਏ ਕਰੀਨਾ ਕਪੂਰ ਦੇ ਰੇਡਿਓ ਸ਼ੋਅ ਤੇ ਮਲਾਇਕਾ ਨੇ ਪਹਿਲੀ ਵਾਰ ਆਪਣੇ ਤਲਾਕ ਦੇ ਬਾਰੇ ਵਿੱਚ ਗੱਲਬਾਤ ਕੀਤੀ ਸੀ।ਮਲਾਇਕਾ ਨੇ ਕਿਹਾ ਕਿ ਜਦੋਂ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਤਲਾਕ ਦੇ ਬਾਰੇ ਵਿੱਚ ਦੱਸਿਆ।ਉਦੋਂ ਸਭ ਨੇ ਇਹ ਹੀ ਕਿਹਾ ਕਿ ਦੁਬਾਰਾ ਸੋਚ ਲਓ , ਮੈਨੂੰ ਲੱਗਦਾ ਹੈ ਕਿ ਜੋ ਲੋਕ ਮੈਨੂੰ ਚਾਹੁੰਦੇ ਹਨ , ਮੇਰੀ ਕੇਅਰ ਕਰਦੇ ਹਨ ਉਹ ਮੈਨੂੰ ਇਹ ਹੀ ਕਹਿਣਗੇ , ਕੋਈ ਇਹ ਨਹੀਂ ਕਹੇਗਾ ਹਾਂ , ਹਾਂ ਜਾਓ , ਕਰ ਲਓ। ਤਲਾਕ ਦੀ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਇੱਕ ਰਾਤ ਮੈਂ ਆਪਣੇ ਪਰਿਵਾਰ ਨਾਲ ਬੈਠੀ ਸੀ , ਤਾਂ ਸਭ ਨੇ ਕਿਹਾ ਇੱਕ ਵਾਰ ਫਿਰ ਸੋਚ ਲਓ, ਜੇਕਰ ਤੇਰਾ ਫੈਸਲਾ ਹੈ ਤਾਂ ਸਾਨੂੰ ਤੇਰੇ ਤੇ ਮਾਣ ਹੈ, ਸਾਡੀ ਨਜ਼ਰ ਵਿੱਚ ਤੁਸੀਂ ਸਟ੍ਰਾਂਗ ਮਹਿਲਾ ਹੋ’।ਇਸ ਤੋਂ ਬਾਅਦ ਅਰਬਾਜ਼ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਕਈ ਸਾਲਾਂ ਤੱਕ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ , ਹੁਣ ਮੈਂ ਖੁਸ਼ ਹਾਂ’।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *