Breaking News
Home / Health / ਵਿਸ਼ਵ ਕੁਸ਼ਤੀ ਸੰਸਥਾ ਨੇ ਰਾਸ਼ਟਰੀ ਸੰਘਾ ਨੂੰ ਕਿਉਂ ਕਿਹਾ ਭਾਰਤ ਤੋਂ ਦੂਰੀ ਬਨਾਉਣ ਲਈ ?
ਵਿਸ਼ਵ ਕੁਸ਼ਤੀ ਸੰਸਥਾ ਨੇ ਰਾਸ਼ਟਰੀ ਸੰਘਾ ਨੂੰ ਕਿਉਂ ਕਿਹਾ ਭਾਰਤ ਤੋਂ ਦੂਰੀ ਬਨਾਉਣ ਲਈ ?

ਵਿਸ਼ਵ ਕੁਸ਼ਤੀ ਸੰਸਥਾ ਨੇ ਰਾਸ਼ਟਰੀ ਸੰਘਾ ਨੂੰ ਕਿਉਂ ਕਿਹਾ ਭਾਰਤ ਤੋਂ ਦੂਰੀ ਬਨਾਉਣ ਲਈ ?

ਯੂਨਾਈਟਡ ਵਰਲਡ ਰੈਸਲਿੰਗ ਨੇ ਆਪਣੇ ਅਧੀਨ ਆਉਂਦੇ ਸਾਰੇ ਰਾਸ਼ਟਰੀ ਸੰਘਾਂ ਨੂੰ ਭਾਰਤ ਨਾਲੋਂ ਆਪਣਾ ਰਿਸ਼ਤਾ ਖਤਮ ਕਰਨ ਦੀ ਗੱਲ ਆਖੀ ਹੈ। ਮਿਲੀ ਜਾਣਕਾਰੀ ਮੁਤਾਬਿਕ ਯੂ.ਡਬਲਯੂ. ਡਬਲਯੂ. ਨੇ ਇਹ ਗੱਲ ਭਾਰਤ ਵੱਲੋ ਇਕ ਪਾਕਿਸਤਾਨੀ ਨਿਸ਼ਾਨੇਬਾਜ਼ ਨੂੰ ਵੀਜ਼ਾ ਨਾ ਦਿੱਤੇ ਜਾਣ ਤੋਂ ਬਾਅਦ ਆਖੀ ਹੈ। ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾ ਦੇਣ ਕਾਰਨ ਕੌਮਾਂਤਰੀ ਓਲੰਪਿਕ ਕਮੇਟੀ ਨੇ ਭਵਿੱਖ ਵਿਚ ਭਾਰਤ ਵਿਚ ਵਿਸ਼ਵ ਪੱਧਰੀ ਆਯੋਜਨਾਂ ਦੀ ਮੇਜ਼ਬਾਨੀ ‘ਤੇ ਰੋਕ ਲਾ ਦਿੱਤੀ ਹੈ। ਵਿਸ਼ਵ ਸੰਸਥਾ ਨੇ ਰਾਸ਼ਟਰੀ ਸੰਘਾਂ ਨੂੰ ਲਿਖੇ ਪੱਤਰ ਵਿਚ ਕਿਹਾ, ”ਯੂ. ਡਬਲਯੂ. ਡਬਲਯੂ. ਸਾਰੇ ਸੰਬੰਧੀ ਰਾਸ਼ਟਰੀ ਕੁਸ਼ਤੀ ਸੰਘਾਂ ਨੂੰ ਅਪੀਲ ਕਰਦਾ ਹੈ ਕਿ ਉਹ ਭਾਰਤੀ ਕੁਸ਼ਤੀ ਸੰਘ ਨਾਲ ਆਪਣੇ ਸਾਰੇ ਸੰਬੰਧ ਖਤਮ ਕਰ ਦੇਵੇ।” ਡਬਲਯੂ. ਐੱਫ. ਆਈ. ਦੇ ਮੁਖੀ ਬ੍ਰਿਜਭੂਸ਼ਣ ਸ਼ਰਣ ਤੇ ਸਕੱਤਰ ਵਿਨੋਦ ਤੋਮਰ ਨੂੰ ਇਸ ਸਿਲਸਿਲੇ ਵਿਚ ਸੰਪਰਕ ਨਹੀਂ ਹੋ ਸਕਿਆ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *