Breaking News
Home / Punjab / Doaba / ਰੋਸ਼ਨ ਪ੍ਰਿੰਸ ਦੇ ਘਰ ਖੁਸ਼ੀਆਂ ਦਾ ਖੇੜਾ
ਰੋਸ਼ਨ ਪ੍ਰਿੰਸ ਦੇ ਘਰ ਖੁਸ਼ੀਆਂ ਦਾ ਖੇੜਾ

ਰੋਸ਼ਨ ਪ੍ਰਿੰਸ ਦੇ ਘਰ ਖੁਸ਼ੀਆਂ ਦਾ ਖੇੜਾ

ਪੰਜਾਬੀ ਫਿਲਮ ਇੰਡਸਟਰੀ ਦੇ ਉਘੇ ਕਲਾਕਾਰ, ਅਦਾਕਾਰ ਅਤੇ ਗਾਇਕ ਰੋਸ਼ਨ ਪ੍ਰਿੰਸ ਦੇ ਘਰ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ। ਦਸਦਈਏ ਰੋਸ਼ਨ ਪ੍ਰਿੰਸ ਆਪਣੇ ਪਿਤਾ ਬਣਨ ਦੀ ਖੁਸ਼ੀ ਵਿਚ ਫੁੱਲੇ ਨਹੀਂ ਸਮਾਂ ਰਹੇ ਹਨ। ਉਹਨਾਂ ਨੇ ਆਪਣੀ ਇਸ ਖੁਸ਼ੀ ਦਾ ਜਾਹਰ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੇ ਨਵ ਜੰਮੇ ਪੁੱਤਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੀਤਾ ਹੈ। ਕਿਊਟ ਬੇਬੀ ਦੇ ਨਾਲ ਨਜ਼ਰ ਆ ਰਹੇ ਗਾਇਕ ਰੋਸ਼ਨ ਪ੍ਰਿੰਸ ਨੂੰ ਉਨ੍ਹਾਂ ਦੀ ਇਸ ਪੋਸਟ ‘ਤੇ ਪਾਲੀਵੁੱਡ ਫਿਲਮ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਨੇ ਵਧਾਈਆਂ ਦਿੱਤੀਆਂ ਹਨ।

 

 

ਦੱਸਣਯੋਗ ਹੈ ਕਿ ਰੌਸ਼ਨ ਪ੍ਰਿੰਸ ਆਪਣੇ ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ ‘ਲਾਂਵਾ ਫੇਰੇ’, ‘ਰਾਂਝਾ ਰਿਵਿਊਜੀ’, ‘ਮੈਂ ਤੇਰੀ ਤੂੰ ਮੇਰਾ’, ‘ਸੂਬੇਦਾਰ ਜੋਗਿੰਦਰ ਸਿੰਘ’, ‘ਲੱਗਦਾ ਇਸ਼ਕ ਹੋ ਗਿਆ’ ਵਰਗੀਆਂ ਫਿਲਮਾਂ ‘ਚ ਸ਼ਾਨਦਾਰ ਅਭਿਨੈ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਰੋਸ਼ਨ ਪ੍ਰਿੰਸ ਦਾ ਇਕ ਨਵਾਂ ਗੀਤ ਗ਼ਲਤੀ ਰਿਲੀਜ਼ ਹੋਇਆ ਸੀ। ਜਿਸ ਨੂੰ ਯੂ ਟਿਊਬ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

 

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *