Breaking News
Home / Breaking News / ਰਾਫੇਲ ਦੇ ਦਸਤਾਵੇਜ਼ ਗਾਇਬ ਹੋਣ ‘ਤੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ

ਰਾਫੇਲ ਦੇ ਦਸਤਾਵੇਜ਼ ਗਾਇਬ ਹੋਣ ‘ਤੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਵੀਂ ਦਿੱਲੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ‘ਚ ਬੁੱਧਵਾਰ ਨੂੰ ਮੋਦੀ ਸਰਕਾਰ ਨੇ ਮੰਨਿਆ ਹੈ ਕਿ ਰੱਖਿਆ ਮੰਤਰਾਲੇ ਤੋਂ ਰਾਫੇਲ ਸੌਦੇ ਨਾਲ ਜੁੜੇ ਕੁੱਝ ਅਹਿਮ ਦਸਤਾਵੇਜ਼ ਚੋਰੀ ਹੋ ਗਏ ਸੀ ਜੋ ਕਿ ਅਖ਼ਬਾਰ ਵੱਲੋਂ ਆਪਣੀ ਰਿਪੋਰਟ ‘ਚ ਵੀ ਪ੍ਰਕਾਸ਼ਿਤ ਕੀਤੇ ਗਏ ਸਨ। ਇਸ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਰਾਫੇਲ ਨਾਲ ਸਬੰਧਿਤ ਫਾਈਲਾਂ ਆਖਿਰ ਕਿੱਥੇ ਗ਼ਾਇਬ ਹੋ ਗਈਆਂ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਰੀਆਂ ਸੰਸਥਾਵਾਂ ਇਹੀ ਕੋਸ਼ਿਸ਼ ਕਰ ਰਹੀਆਂ ਹਨ ਕਿ ਚੌਕੀਦਾਰ ਨੂੰ ਕਿਵੇਂ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਨਵੀਂ ਲਾਈਨ ਸਾਹਮਣੇ ਆ ਰਹੀ ਹੈ ਕਿ ‘ਗ਼ਾਇਬ ਹੋ ਗਿਆ’, 2 ਕਰੋੜ ਨੌਜਵਾਨਾਂ ਦਾ ਰੁਜ਼ਗਾਰ ਗ਼ਾਇਬ ਹੋ ਗਿਆ, ਕਿਸਾਨਾਂ ਨੂੰ ਫ਼ਸਲਾਂ ਦੀਆਂ ਮਿਲਣ ਵਾਲੀਆਂ ਸਹੀ ਕੀਮਤਾਂ ਗ਼ਾਇਬ ਹੋ ਗਈਆਂ, ਡੋਕਲਾਮ ਗ਼ਾਇਬ ਹੋ ਗਿਆ, ਜੀ.ਐੱਸ.ਟੀ. ਤੋਂ ਮਿਲਣ ਵਾਲਾ ਫ਼ਾਇਦਾ ਗ਼ਾਇਬ ਹੋਣ ਦੇ ਨਾਲ ਰਾਫੇਲ ਦੀਆਂ ਫਾਈਲਾਂ ਵੀ ਗ਼ਾਇਬ ਹੋ ਗਈਆਂ। ਇਸ ਦੇ ਨਾਲ ਰਾਹੁਲ ਗਾਂਧੀ ਨੇ ਕਿਹਾ ਕਿ ਕਾਗ਼ਜ਼ ਗ਼ਾਇਬ ਹੋਏ ਹਨ ਇਸ ਦਾ ਮਤਲਬ ਹੈ ਕਿ ਕਾਗ਼ਜ਼ਾਂ ‘ਚ ਕੋਈ ਸਚਾਈ ਤਾਂ ਜ਼ਰੂਰ ਸੀ। ਉਨ੍ਹਾਂ ਕਿਹਾ ਕਿ ਰਾਫੇਲ ਸੌਦੇ ‘ਚ ਨਰਿੰਦਰ ਮੋਦੀ ਨੇ ਬਾਈਪਾਸ ਸਰਜਰੀ ਕੀਤੀ ਹੈ। ਇਸ ਸਰਕਾਰ ਦੇ ਰਾਜ ‘ਚ ਰੁਜਗਾਰ-ਕਿਸਾਨਾਂ ਦੇ ਮੁੱਦੇ ਦੇ ਨਾਲ-ਨਾਲ ਰਾਫੇਲ ਦੀ ਫਾਈਲਾਂ ਵੀ ਗ਼ਾਇਬ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਕੰਮ ਹੀ ਸਭ ਕੁੱਝ ਗ਼ਾਇਬ ਕਰਨਾ ਹੈ। ਉਨ੍ਹਾਂ ਕਿਹਾ ਕਿ ਕਾਗ਼ਜ਼ਾਂ ‘ਚ ਜਿਨ੍ਹਾਂ ਦਾ ਨਾਮ ਹੈ ਉਨ੍ਹਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *