Breaking News
Home / Punjab / Malwa / ਚੰਡੀਗੜ੍ਹ ਏਅਰਪੋਰਟ ਨੇ ਜਿੱਤੇ 2 ਇੰਟਰਨੈਸ਼ਨਲ ਵਿਸ਼ਵ ਰਿਕਾਰਡ
ਚੰਡੀਗੜ੍ਹ ਏਅਰਪੋਰਟ ਨੇ ਜਿੱਤੇ 2 ਇੰਟਰਨੈਸ਼ਨਲ ਵਿਸ਼ਵ ਰਿਕਾਰਡ

ਚੰਡੀਗੜ੍ਹ ਏਅਰਪੋਰਟ ਨੇ ਜਿੱਤੇ 2 ਇੰਟਰਨੈਸ਼ਨਲ ਵਿਸ਼ਵ ਰਿਕਾਰਡ

ਚੰਡੀਗੜ੍ਹ – ਚੰਡੀਗੜ੍ਹ ਏਅਰਪੋਰਟ ਨੇ ਇਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ ਅਤੇ ਪੰਜਾਬ ਦਾ ਮਾਨ ਵਧਾਇਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿ. (ਚਿਆਲ) ਨੂੰ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਵਰਲਡ ਐਵਾਰਡ ਨੇ ਦੋ ਐਵਾਰਡ ਦੇ ਕੇ ਸਨਮਾਨਤ ਕੀਤਾ। ਏਅਰਪੋਰਟ ਕੌਂਸਲ ਇੰਟਰਨੈਸ਼ਨਲ ਵਰਲਡ ਐਵਾਰਡ ਨੇ ਉਨ੍ਹਾਂ ਜੇਤੂਆਂ ਦਾ ਖੁਲਾਸਾ ਕੀਤਾ ਹੈ ਜੋ ਦੁਨੀਆ ਭਰ ‘ਚ ਯਾਤਰੀਆਂ ਨੂੰ ਸਭ ਤੋਂ ਵਧੀਆ ਗ੍ਰਾਹਕ ਅਨੁਭਵ ਪ੍ਰਦਾਨ ਕਰਦੇ ਹਨ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਏਸ਼ੀਆ ਪ੍ਰਸ਼ਾਂਤ ਖੇਤਰ ‘ਚ 2-5 ਮਿਲੀਅਨ ਯਾਤਰੀ ਸ਼੍ਰੇਣੀ ਤਹਿਤ ਅਕਾਰ ਅਤੇ ਖੇਤਰ ਦੇ ਸਰਵਸ੍ਰੇਸ਼ਟ ਹਵਾਈ ਅੱਡੇ ਕੇ ਰੂਪ ‘ਚ ਸਨਮਾਨਤ ਕੀਤਾ ਗਿਆ ਹੈ। ਨਾਲ ਹੀ ਇਸ ਨੂੰ 2-5 ਮਿਲੀਅਨ ਯਾਤਰੀ ਸ਼੍ਰੇਣੀ ‘ਚ ਅਕਾਰ ਦੇ ਅਧਾਰ ‘ਤੇ ਵਾਤਾਵਰਣ ਸ਼੍ਰੇਣੀ ‘ਚ ਬੈਸਟ ਏਅਰਪੋਰਟ ਦੇ ਰੂਪ ‘ਚ ਸਨਮਾਨਤ ਕੀਤਾ ਗਿਆ ਹੈ।

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਬਿਲਡਿੰਗ ਆਪਣੇ ਆਪ ‘ਚ ਇੱਕ ਮਾਸਟਰਪੀਸ ਹੈ। ਇਸਦਾ ਉਦਘਾਟਨ ਸਤੰਬਰ 2015 ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਸੀ। ਇਸ ਮੌਕੇ ਸੁਨੀਲ ਦੱਤ ਦੇ ਸੀਈੳ, ਚਿਆਲ ਨੇ ਕਿਹਾ ਕਿ ਚੰਡੀਗੜ੍ਹ ਅੰਤਰ-ਰਾਸ਼ਟਰੀ ਹਵਾਈ ਅੱਡਾ ਹਰ ਪਹਿਲੂ ‘ਚ ਵੱਡੀ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ ਤੇ ਉਹ ਅਜੇ ਇਸ ਤੋਂ ਵੀ ਵੱਡੀਆਂ ਉਚਾਈਆਂ ਤੱਕ ਜਾਣਗੇ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *