Breaking News
Home / Punjab / Doaba / ਪੰਜਾਬ ਦੀਆਂ ਚਾਰ ਅਹਿਮ ਸੀਟਾਂ, ਉਮੀਦਵਾਰ ਪੱਬਾਂ ਭਾਰ
ਪੰਜਾਬ ਦੀਆਂ ਚਾਰ ਅਹਿਮ ਸੀਟਾਂ, ਉਮੀਦਵਾਰ ਪੱਬਾਂ ਭਾਰ

ਪੰਜਾਬ ਦੀਆਂ ਚਾਰ ਅਹਿਮ ਸੀਟਾਂ, ਉਮੀਦਵਾਰ ਪੱਬਾਂ ਭਾਰ

 

ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਦੀਆਂ ਤਰੀਕਾ ਐਲਾਨੇ ਜਾਂ ਤੋਂ ਬਾਅਦ ਮਾਹੌਲ ਹੋਰ ਵੀ ਗਰਮਾ ਗਿਆ ਹੈ ਅਤੇ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ। ਤਰੀਕਾਂ ਐਲਾਨੇ ਜਾਣ ਤੋਂ ਬਾਅਦ ਜਿਥੇ ਸਿਆਸੀ ਪਾਰਟੀਆਂ ਚੋਕੰਨੀਆ ਹੋ ਗਈਆਂ ਹਨ। ਉਥੇ ਹੀ ਪੰਜਾਬ ਦੀਆ ਚਾਰ ਅਜਿਹੀਆਂ ਸੀਟਾਂ ਹਨ ਜਿਹੜੀਆਂ ਉਮੀਦਵਾਰਾਂ ਦੀਆਂ ਮੁੱਛ ਦਾ ਸਵਾਲ ਬਣੀਆਂ ਹੋਈਆਂ ਹਨ। ਉਂਝ ਤਾਂ ਸੂਬੇ ਦੀਆਂ ਸਾਰੀਆਂ 13 ਸੀਟਾਂ ਅਹਿਮ ਹਨ ਪਰ ਇਨ੍ਹਾਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਟਿਆਲਾ ਅਤੇ ਬਠਿੰਡਾ ਅਜਿਹੀਆਂ ਸੀਟਾਂ ਹਨ ਜਿਹੜੀਆਂ ਸਿਆਸੀ ਧਿਰਾਂ ਦਾ ਭਵਿੱਖ ਤੈਅ ਕਰਨਗੀਆਂ।

ਚਾਰ ਦਿਗਜ਼ ਸਿਆਸੀ ਉਮੀਦਵਾਰ ਕਰਕੇ ਇਹ ਸੀਟਾਂ ਦਿਸਚਸਪੀ ਕਾਰਨ ਬਣੀਆਂ ਹੋਈਆਂ ਹਨ। ਕਿਉਂਕਿ ਇਥੇ ਸਾਰੀਆਂ ਧਿਰਾਂ ਦੇ ਦਿੱਗਜ ਲੀਡਰ ਮੈਦਾਨ ਵਿਚ ਹਨ। ਕਾਂਗਰਸ ਪਾਰਟੀ ਦੇ ਸੂਤਰਾਂ ਮੁਤਾਬਕ ਅੰਮ੍ਰਿਤਸਰ ਸੀਟ ‘ਤੇ ਕਾਂਗਰਸ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੇ ਮੈਦਾਨ ਵਿਚ ਉਤਰਨ ਸੀਟ ਲਈ ਚੋਣ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ।

ਗੁਰਦਾਸਪੁਰ ਸੀਟ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਸਾਹਮਣੇ ਜੇਕਰ ਵਿਨੋਦ ਖੰਨਾ ਦੇ ਬੇਟੇ ਅਕਸ਼ੈ ਖੰਨਾ ਜਾਂ ਉਨ੍ਹਾਂ ਦੀ ਪਤਨੀ ਕਵਿਤਾ ਖੰਨਾ ਨੂੰ ਟਿਕਟ ਮਿਲਦੀ ਹੈ ਤਾਂ ਵੀ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ। ਬਠਿੰਡਾ ਸੀਟ ‘ਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਸਾਂਸਦ ਹਨ। ਇਸ ਸੀਟ ‘ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ।

ਪਟਿਆਲਾ ਸੀਟ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਮੈਦਾਨ ਵਿਚ ਹਨ। ਕੈਪਟਨ ਅਮਰਿੰਦਰ ਸਿੰਘ ਲਈ ਇਹ ਸੀਟ ਮੁੱਛ ਦਾ ਸਵਾਲ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੀਟ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਉਤਾਰਿਆ ਜਾ ਸਕਦਾ ਹੈ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *