Breaking News
Home / Delhi / ਬਦਲੀ ਹੋਏ DSP ਸਮੇਤ ਹੋਰ ਅਫਸਰਾਂ ਦੀ ਜੁਆਇਨਿੰਗ ਤੇ ਚੋਣ ਕਮਿਸ਼ਨ ਵੱਲੋ ਲੱਗੀ ਰੋਕ
ਬਦਲੀ ਹੋਏ DSP ਸਮੇਤ ਹੋਰ ਅਫਸਰਾਂ ਦੀ ਜੁਆਇਨਿੰਗ ਤੇ ਚੋਣ ਕਮਿਸ਼ਨ ਵੱਲੋ ਲੱਗੀ ਰੋਕ

ਬਦਲੀ ਹੋਏ DSP ਸਮੇਤ ਹੋਰ ਅਫਸਰਾਂ ਦੀ ਜੁਆਇਨਿੰਗ ਤੇ ਚੋਣ ਕਮਿਸ਼ਨ ਵੱਲੋ ਲੱਗੀ ਰੋਕ

ਚੰਡੀਗੜ੍ਹ : ਲੋਕ ਸਭਾ ਦੇ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜਾਬਤਾ ਲਾਗੂ ਹੋ ਗਿਆ ਹੈ ਅਤੇ ਚੋਣ ਕਮਿਸ਼ਨਰ ਵੱਲੋ ਤਬਦੀਲ ਕੀਤੇ ਜਾਂ ਵਾਲੇ ਸਾਰੇ ਡੀ ਐੱਸ ਪੀ ਤੇ ਰੋਕ ਲਗਾ ਦਿੱਤੀ ਹੈ। ਇਸ ਮੌਕੇ ਦੇ ਮੁੱਖ ਅਫਸਰ ਡਾ. ਕਰੁਣਾ ਐੱਸ ਰਾਜੂ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦਸਿਆ ਕਿ ਚੋਣਾਂ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਤਬਦੀਲ ਹੋਏ ਅਫਸਰਾਂ ਦੀ ਸਿੱਧਾ ਜੁਆਇਨਿੰਗ ਨਹੀਂ ਹੋ ਸਕਦੀ। ਜੁਆਇਨਿੰਗ ਵਾਲੇ ਅਫਸਰਾਂ ਨੂੰ ਜਾ ਉਹਨਾਂ ਦੇ ਮਹਿਕਮੇ ਨੂੰ ਇਸ ਮਸਲੇ ਵਿਚ ਪਹਿਲਾਂ ਚੋਣ ਕਮਿਸ਼ਨ ਤੋਂ ਇਜ਼ਾਜ਼ਤ ਲੈਣੀ ਪਵੇਗੀ। ਉਨ੍ਹਾਂ ਦੱਸਿਆ ਕਿ ਇਹ ਆਦਰਸ਼ ਚੋਣ ਜ਼ਾਬਤੇ ਦਾ ਤਹਿ ਸ਼ੁਦਾ ਨਿਯਮ ਹੈ ਕਿ ਬੇਸ਼ੱਕ ਬਦਲੀ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੋਈ ਹੋਵੇ ਪਰ ਜੇਕਰ ਕਿਸੇ ਅਧਿਕਾਰੀ ਨੇ ਚੋਣ ਜ਼ਾਬਤਾ ਲੱਗਣ ਤੱਕ ਜੁਆਇਨ ਨਹੀਂ ਕੀਤਾ ਤਾਂ ਉਹ ਕਮਿਸ਼ਨ ਦੀ ਅਗਾਊਂ ਪ੍ਰਵਾਨਗੀ ਬਗੈਰ ਨਵੀਂ ਥਾਂ ਜੁਆਇਨ ਨਹੀਂ ਕਰ ਸਕਦਾ।

ਚੇਤੇ ਰਹੇ ਕਿ ਬੀਤੀ ਦੇਰ ਰਾਤੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ 269 ਡੀ ਐਸ ਪੀਜ਼ ਦੇ ਤਬਾਦਲੇ ਅਤੇ ਪੋਸਟਿੰਗਜ਼ ਕੀਤੀਆਂ ਗਈਆਂ ਸਨ ਜੋ ਕਿ ਅਮਲੀ ਤੌਰ ਅੱਜ ਸਵੇਰੇ ਹੀ ਲਿਸਟ ਜਾਰੀ ਹੋਈ ਸੀ .ਇਸ ਵਿਚ ਹਾਲ ਹੀ ਚ ਇੰਸਪੈਕਟਰ ਤੋਂ ਤਰੱਕੀ ਦੇਕੇ ਡੀ ਐਸ ਪੀ ਵੀ ਸ਼ਾਮਲ ਹਨ। ਪੰਜਾਬ ਦੇ ਸੀ ਈ ਓ ਡਾ ਰਾਜੂ ਦੀ ਹਿਦਾਇਤ ਤੋਂ ਡੀ ਜੀ ਪੀ ਪੰਜਾਬ ਨੇ ਇਕ ਹੁਕਮ ਜਾਰੀ ਕਰਕੇ ਹਾਲ ਹੀ ਵਿਚ ਤਬਦੀਲ / ਪੋਸਟ ਕੀਤੇ ਉਨ੍ਹਾਂ ਪੁਲਿਸ ਅਫਸਰਾਂ ਦੀ ਜੁਆਇਨਿੰਗ ‘ਤੇ ਰੋਕ ਲਾ ਦਿੱਤੀ ਹੈ ਜਿਨ੍ਹਾਂ ਨੇ ਅੱਜ ਸ਼ਾਮ ਤੱਕ ਜੁਆਇਨ ਨਹੀਂ ਸੀ ਕੀਤਾ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *