Breaking News
Home / Punjab / Doaba / ਲੋਕ ਸਭਾ ਚੋਣਾਂ : ਪੰਜਾਬ ਡੈਮੋਕਰੈਟਿਕ ਗਠਜੋੜ ਵੱਲੋ ਉਮੀਦਵਾਰਾਂ ਦਾ ਐਲਾਨ
ਲੋਕ ਸਭਾ ਚੋਣਾਂ : ਪੰਜਾਬ ਡੈਮੋਕਰੈਟਿਕ ਗਠਜੋੜ ਵੱਲੋ ਉਮੀਦਵਾਰਾਂ ਦਾ ਐਲਾਨ

ਲੋਕ ਸਭਾ ਚੋਣਾਂ : ਪੰਜਾਬ ਡੈਮੋਕਰੈਟਿਕ ਗਠਜੋੜ ਵੱਲੋ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ : ਲੋਕ ਸਭਾ ਚੋਣਾਂ ਦੀਆਂ ਤਰੀਕਾ ਐਲਾਨੇ ਜਾਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਸਰਗਰਨ ਹੋ ਗਈਆਂ ਹਨ ਅਤੇ ਲੋਕ ਸਭਾ ਚੋਣਾਂ ਨੂੰ ਲੈ ਤਿਆਰੀ ਖਿੱਚੀ ਜਾ ਰਹੀ ਹੈ। ਇਸੇ ਤਹਿਤ ਸੁਖਪਾਲ ਖਹਿਰਾ ਵੱਲੋ ਪੰਜਾਬ ਡੇਮੋਕ੍ਰੇਟਿਕ ਗਠਜੋੜ ਦੇ ਉਮੀਦਵਾਰਾਂ ਦੇ ਨਾਮ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨੇ ਗਏ ਹਨ। ਜੋ ਕਿ ਇਸ ਤਰਾਂ ਹਨ ,

ਫਰੀਦਕੋਟ – ਮਾ. ਬਲਦੇਲ ਸਿੰਘ ਜੈਤੋਂ
ਪਟਿਆਲਾ – ਡਾ. ਧਰਮਵੀਰ ਗਾਂਧੀ
ਖਡੂਰ ਸਾਹਿਬ – ਪਰਮਜੀਤ ਕੌਰ ਖਾਲੜਾ
ਅਨੰਦਪੁਰ ਸਾਹਿਬ – ਬਿਕਰਮਜੀਤ ਸਿੰਘ ਸੋਢੀ
ਹੁਸ਼ਿਆਰਪੁਰ – ਚੌਧਰੀ ਖੁਸ਼ੀ ਰਾਮ 
ਜਲੰਧਰ – ਬਲਵਿੰਦਰ ਕੁਮਾਰ
ਫ਼ਤਿਹਗੜ੍ਹ ਸਾਹਿਬ – ਮਨਵਿੰਦਰ ਸਿੰਘ ਗਿਆਸਪੁਰਾ 

ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਸੁਖਪਾਲ ਖਹਿਰਾ ਨੇ ਦਸਿਆ ਕਿ ਇਸ ਗਠਜੋੜ ਵਿਚ ਕੁਲ 6 ਜਥੇਬੰਦੀਆਂ ਹਨ। ਇਹਨਾਂ ਜਥੇਬੰਦੀਆਂ ਦੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਸੀਪੀਆਈ ਨੂੰ ਫ਼ਿਰੋਜ਼ਪੁਰ ਤੋਂ, ਰੈਵੋਲਿਸਨਰੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ ਨੂੰ ਗੁਰਦਾਸਪੁਰ ਤੋਂ, ਲੋਕ ਇਨਸਾਫ਼ ਪਾਰਟੀ ਨੂੰ ਲੁਧਿਆਣਾ ਤੋਂ ਅਤੇ ਪੰਜਾਬ ਏਕਤਾ ਪਾਰਟੀ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਜਾਵੇਗੀ। ਨਾਲ ਹੀ ਸੁਖਪਾਲ ਨੇ ਇਹ ਵੀ ਕਿਹਾ ਕਿ ਸੰਗਰੂਰ ਦੀ ਸੀਟ ਹਜੇ ਵੀ ਵਿਚਾਰ ਅਧੀਨ ਹੈ। ਜੋ ਕਿ ਹਾਲਾਤਾਂ ਦੇ ਮੁਤਾਬਿਕ ਕਿਸੇ ਵੀ ਉਮੀਦਵਾਰ ਨੂੰ ਟਿਕਟ ਦਿਤੀ ਜਾ ਸਕਦੀ ਹੈ।

ਖਹਿਰਾ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਦੇ ਆਗੂ ਜੇ ਪੰਜਾਬ ਪ੍ਰਤੀ ਗੰਭੀਰ ਹਨ ਤਾਂ ਉਹ ਆਪਣੇ ਵੱਲੋਂ ਐਲਾਨੀਆਂ ਦੋਵੇਂ ਸੀਟਾਂ ਨੂੰ ਵਾਪਸ ਲੈ ਕੇ ਨਵੇਂ ਸਿਰੇ ਤੋਂ ਡੈਮੋਕ੍ਰੇਟਿਕ ਅਲਾਇੰਸ ਨਾਲ ਗੱਲਬਾਤ ਚਲਾ ਸਕਦੇ ਹਨ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *