Breaking News
Home / Delhi / ਕੀ, ਡਾ. ਮਨਮੋਹਨ ਸਿੰਘ ਕਾਂਗਰਸ ਲਈ ਨਹੀਂ ਲੜਨਗੇ ਚੋਣ ?
ਕੀ, ਡਾ. ਮਨਮੋਹਨ ਸਿੰਘ ਕਾਂਗਰਸ ਲਈ ਨਹੀਂ ਲੜਨਗੇ ਚੋਣ ?

ਕੀ, ਡਾ. ਮਨਮੋਹਨ ਸਿੰਘ ਕਾਂਗਰਸ ਲਈ ਨਹੀਂ ਲੜਨਗੇ ਚੋਣ ?

ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਡਾ. ਮਨਮੋਹਨ ਸਿੰਘ ਵੱਲੋ ਆਪਣੀ ਉਮਰ ਦਾ ਤਕਾਜ਼ਾ ਦਿੰਦੇ ਹੋਏ ਲੋਕ ਸਭਾ 2019 ਦੀਆਂ ਚੋਣਾਂ ਵਿਚ ਖੜੇ ਨਾ ਹੋਣ ਦੀ ਗੱਲ ਆਖੀ ਗਈ ਹੈ। ਜਾਣਕਾਰੀ ਮੁਤਾਬਿਕ ਡਾ. ਮਨਮੋਹਨ ਸਿੰਘ ਅੰਮ੍ਰਿਤਸਰ ਤੋਂ ਚੋਣ ਲੜਣ ਵਾਲੇ ਸਨ। ਪਰ ਉਹਨਾਂ ਨੇ ਆਪਣੀ ਵਧਦੀ ਉਮਰ ਦਾ ਹਵਾਲਾ ਦਿੰਦੇ ਹੋਏ ਆਖਿਆ ਹੈ ਕਿ ਉਹ ਇਸ ਵਾਰ ਚੋਣ ਲੜਣ ਤੋਂ ਅਸਮਰਥ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਬਾਰੇ ਪਾਰਟੀ ਦੇ ਇੰਚਾਰਜ ਜਨਰਲ ਸਕੱਤਰ ਆਸ਼ਾ ਕੁਮਾਰੀ ਕੱਲ੍ਹ ਐਤਵਾਰ ਸ਼ਾਮੀਂ 5:00 ਵਜੇ ਨਵੀਂ ਦਿੱਲੀ ’ਚ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਘਰ ਵਿਚ ਮਿਲੇ ਸਨ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਸੇ ਸਾਲ 87 ਵਰ੍ਹਿਆਂ ਦੇ ਹੋ ਜਾਣਗੇ ਅਤੇ ਉਹਨਾਂ ਦਾ ਰਾਜ ਸਭਾ ਦਾ ਕਾਰਜਕਾਲ ਵੀ ਇਸੇ ਸਾਲ ਜੂਨ ਵਿਚ ਖਤਮ ਹੋਣ ਵਾਲਾ ਹੈ। ਡਾ. ਨੇ ਆਪਣੀ ਵੱਧਦੀ ਉਮਰ ਦੇ ਕਰਕੇ ਚੋਣ ਪ੍ਰੀਕਿਰਿਆ ਵਿਚ ਭਾਗ ਨਾ ਲੈਣ ਦੀ ਵੀ ਗੱਲ ਕਹਿ ਦਿੱਤੀ ਹੈ। ਤਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਖ਼ੁਦ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਸਰ ’ਚ ਰਹਿਣਗੇ ਤੇ ਮੁਹਿੰਮਾਂ ਉੱਤੇ ਪੂਰੀ ਚੌਕਸ ਨਜ਼ਰ ਰੱਖਣਗੇ; ਇਸ ਲਈ ਉਹ ਉਨ੍ਹਾਂ ਦੀ ਬੇਨਤੀ ਉੱਤੇ ਇੱਕ ਵਾਰ ਫਿਰ ਗ਼ੌਰ ਕਰ ਲੈਣ।

ਇਸ ਤੋਂ ਪਹਿਲਾ ਕਾਂਗਰਸ ਨੇ ਪੰਜਾਬ ਦੀ ਸਕਰੀਨਿੰਗ ਕਮੇਟੀ ਨੇ ਦਿਲੀ ਵਿਚ ਕਪੂਰਥਲਾ ਹਾਉਸ ਵਿਚ ਲੋਕ ਸਭਾ ਦੀਆਂ 13 ਸੀਤਾ ਤੇ ਵਿਚਾਰ ਚਰਚਾ ਕੀਤੀ ਸੀ। ਜਿਸ ਮੀਟਿੰਗ ਵਿੱਚ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ, ਸ੍ਰੀਮਤੀ ਆਸ਼ਾ ਕੁਮਾਰ ਤੇ ਸ੍ਰੀ ਸੁਨੀਲ ਜਾਖੜ ਮੌਜੂਦ ਸਨ। 7 ਫੇਸ ਵਿਚ ਹੋਣ ਵਾਲਿਆਂ ਪੰਜਾਬ ਦੀਆਂ ਚੋਣਾਂ ਦੀ ਦੇਰੀ ਕਰਕੇ ਹਾਲੇ ਅੰਤਿਮ ਫੈਸਲਾ ਲੈਣ ਵਿਚ ਕੁੱਝ ਦੇਰੀ ਵੀ ਹੋ ਸਕਦੀ ਹੈ।

ਇੱਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਇਹ ਹਾਲੇ ਮੁਢਲੀ ਕਿਸਮ ਦੀ ਮੀਟਿੰਗ ਹੈ। ਉਮੀਦਵਾਰਾਂ ਦਾ ਨਾਂਅ ਹੁਣ ਇੱਕ ਹਫ਼ਤੇ ਅੰਦਰ ਐਲਾਨੇ ਜਾਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਮੀਦਵਾਰਾਂ ਲਈ ਦੋ ਮਹੀਨੇ ਚੋਣ–ਪ੍ਰਚਾਰ ਕਰਨਾ ਔਖਾ ਹੋ ਜਾਵੇਗਾ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *