Breaking News
Home / Punjab / Malwa / ਡਾ. ਧਰਮਵੀਰ ਗਾਂਧੀ ਨੇ ਬਣਾਈ ਨਵੀ ਪਾਰਟੀ, ਜਾਣੋ ਨਾਮ
ਡਾ. ਧਰਮਵੀਰ ਗਾਂਧੀ ਨੇ ਬਣਾਈ ਨਵੀ ਪਾਰਟੀ, ਜਾਣੋ ਨਾਮ

ਡਾ. ਧਰਮਵੀਰ ਗਾਂਧੀ ਨੇ ਬਣਾਈ ਨਵੀ ਪਾਰਟੀ, ਜਾਣੋ ਨਾਮ

ਪਟਿਆਲਾ ਤੋਂ ਐਮ ਪੀ ਧਰਮਵੀਰ ਗਾਂਧੀ ਨੇ ਸਪਮਵਾਰ ਨੂੰ ਆਪਣੀ ਨਵੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੇ ਬਾਗੀ ਆਗੂ ਧਰਮਵੀਰ ਗਾਂਧੀ ਨੇ ਆਪਣੀ ਇਸ ਨਵੀ ਪਾਰਟੀ ਦਾ ਨਾਮ ‘ਨਵਾਂ ਪੰਜਾਬ ਪਾਰਟੀ’ ਰਖਿਆ ਹੈ ਅਤੇ ਇਹ ਪਾਰਟੀ ਵੀ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਜੋ ਕਿ ਛੇ ਹੋਰ ਉਮੀਦਵਾਰ ਦੇ ਨਾਮ ਐਲਾਨ ਕਰ ਚੁਕੀ ਹੈ, ਦਾ ਹਿੱਸਾ ਹੋਵੇਗੀ। ਡਾ. ਧਰਮਵੀਰ ਗਾਂਧੀ ਨੇ ਆਪਣੀ ਇਸ ਪਾਰਟੀ ਦਾ ਐਲਾਨ ਚੋਣਾਂ ਦੇ ਐਲਾਨ ਹੋ ਜਾਣ ਤੋਂ ਇਕ ਦਿਨ ਬਾਅਦ ਕੀਤਾ ਹੈ।

ਡਾ. ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ – “ਅਸੀਂ ਪਹਿਲਾਂ ਪੰਜਾਬ–ਮੰਚ ਬਣਾਇਆ ਸੀ ਪਰ ਹੁਣ ਗੰਭੀਰ ਵਿਚਾਰ–ਵਟਾਂਦਰਿਆਂ ਤੋਂ ਬਾਅਦ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ; ਜੋ ਮੌਸਮੀ ਪਾਰਟੀਆਂ ਨੂੰ ਸਖ਼ਤ ਚੁਣੌਤੀ ਦੇਵੇਗੀ। ਪਹਿਲਾਂ ਵਾਲਾ ਮੰਚ ਇੱਕ ਬੁੱਧੀਜੀਵੀ–ਫ਼ੋਰਮ ਬਣਿਆ ਰਹੇਗਾ।” ਇਸਦੇ ਨਾਲ ਹੀ ਡਾ. ਗਾਂਧੀ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਨੇ ਉਹਨਾਂ ਦੀ ਪਾਰਟੀ ਵਿਚ ਭਰੋਸਾ ਦਿਖਾਇਆ ਹੈ ਅਤੇ ਗਾਂਧੀ ਇਸ ਵਾਰ ਵੀ ਪਟਿਆਲਾ ਤੋਂ ਜਿੱਤ ਹਾਸਿਲ ਕਰਨ ਲਈ ਜੀ ਜਾਨ ਲਗਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ ਤੇ ਉਨ੍ਹਾਂ ਨੇ ਸਿਰਫ਼ ਆਪਣੇ ਹਲਕੇ ਲਈ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਕਲਿਆਣ ਲਈ ਮੁੱਦੇ ਚੁੱਕੇ ਹਨ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *