Breaking News
Home / Entertainment / Bollywood / ‘Surf Excel’ ਦੇ ਭੁਲੇਖੇ ਕੱਢੀਆਂ ‘Microsoft Excel’ ਨੂੰ ਗਾਲਾਂ
'Surf Excel' ਦੇ ਭੁਲੇਖੇ ਕੱਢੀਆਂ 'Microsoft Excel' ਨੂੰ ਗਾਲਾਂ

‘Surf Excel’ ਦੇ ਭੁਲੇਖੇ ਕੱਢੀਆਂ ‘Microsoft Excel’ ਨੂੰ ਗਾਲਾਂ

ਹਿੰਦੁਸਤਾਨ ਯੂਨੀਲੀਵਰ ਖਿਲਾਫ ਸੋਸ਼ਲ ਮੀਡਿਆ ਤੇ ਇਕ ਬਾਈਕਾਟ ਜੰਗ ਛਿੜੀ ਹੋਈ ਹੈ। ਜਿਸ ਨੇ ਅੱਜ ਕੰਪਨੀ ਵੱਲੋ ਸਰਫ ਐਕਸੇਲ ਦੇ ਇਸ਼ਤਿਹਾਰ ਤੇ ਲਿਖੀਆਂ ਟਿੱਪਣੀਆਂ ਨੇ ਬੜਾ ਹੀ ਹਾਸ ਰਸ ਮੋੜ ਲੈ ਲਿਆ ਹੈ। ਕੰਪਨੀ ਵੱਲੋ ਸਰਫ ਐਕਸੇਲ ਦੀ ਇਕ ਨਵੀ ਮਸ਼ਹੂਰੀ ਰਿਲੀਜ਼ ਕੀਤੀ ਗਈ ਹੈ। ਜਿਸ ‘ਚ ਇੱਕ ਛੋਟੀ ਬੱਚੀ ਗਲੀ ਦੇ ਬੱਚਿਆਂ ਤੋਂ ਆਪਣੇ ਮੁਸਲਿਮ ਦੋਸਤ (ਨਿੱਕੇ ਬੱਚੇ) ਦੀ ਮਸਜਿਦ ‘ਚ ਨਮਾਜ਼ ਪੜ੍ਹਨ ਜਾਣ ਲਈ ਮਦਦ ਕਰਦੀ ਹੈ। ਛੋਟੀ ਬੱਚੀ ਸਾਈਕਲ ‘ਤੇ ਸਵਾਰ ਹੈ ਤੇ ਬਾਕੀ ਦੇ ਬੱਚੇ ਘਰਾਂ ਦੀਆਂ ਛੱਤਾਂ ਤੋਂ ਉਸ ‘ਤੇ ਰੰਗ ਸੁੱਟ ਰਹੇ ਹਨ, ਜਦੋਂ ਸਾਰਾ ਰੰਗ ਖਤਮ ਹੋ ਜਾਂਦਾ ਹੈ ਤਾਂ ਸਾਈਕਲ ਚਲਾ ਰਹੀ ਬੱਚੀ ਮੁਸਲਿਮ ਛੋਟੇ ਬੱਚੇ ਨੂੰ ਕਹਿੰਦੀ ਹੈ ਕਿ ਉਹ ਬਾਹਰ ਆ ਜਾਵੇ, ਰੰਗ ਖਤਮ ਹੋ ਗਿਆ।

'Surf Excel' ਦੇ ਭੁਲੇਖੇ ਕੱਢੀਆਂ 'Microsoft Excel' ਨੂੰ ਗਾਲਾਂ

ਇਸ ਇਸ਼ਤਿਹਾਰ ਦਾ ਲੋਕਾਂ ਵੱਲੋ ਦੱਬ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸਦੇ ਇਲਾਵਾ ਲੋਕਾਂ ਨੇ ਇਸੇ ਕੰਪਨੀ ਵੱਲੋ ਬਣਾਈ ਗਈ ਇਕ ਕੁੰਭ ਮੇਲੇ ਤੇ ਇਸ਼ਤਿਹਾਰ ਦਾ ਵੀ ਜਮ ਕੇ ਵਿਰੋਧ ਕੀਤਾ ਗਿਆ ਸੀ। ਹਿੰਦੁਸਤਾਨ ਯੂਨੀਲੀਵਰ ਵੱਲੋ ਕੁੰਭ ਮੇਲੇ ਤੇ ਬਣਾਈ ਗਈ ਮਸ਼ਹੂਰੀ ਦਾ ਟਵਿੱਟਰ ਤੇ ਵਿਰੱਧ ਕੀਤਾ ਗਿਆ ਸੀ। ਇਸੇ ਤਰਾਂ ਹੀ ਲੋਕਾਂ ਵੱਲੋ ਇਸ ਮਸ਼ਹੂਰੀ ਦਾ ਵੀ ਕੰਮੈਂਟ ਕਰ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਵਿਰੋਧ ਅਤੇ ਗੁੱਸੇ ਨੂੰ ਜਾਹਰ ਕਰਨ ਲਈ ਕਈ ਲੋਕ ਟਵਿੱਟਰ ਰਾਹੀਂ ਆਪਣਾ ਗੁੱਸਾ ਅਜਿਹੇ ਪ੍ਰੋਡਕਟਾਂ ‘ਤੇ ਕੱਢਦੇ ਹਨ।

'Surf Excel' ਦੇ ਭੁਲੇਖੇ ਕੱਢੀਆਂ 'Microsoft Excel' ਨੂੰ ਗਾਲਾਂ

ਪਰ ਇਸ ਵਾਰ ਇਕ ਅਜਿਹੀ ਹਾਸੋਹੀਣੀ ਗੱਲ ਹੋਈ ਕਿ ਇੱਕ ਐਂਡਰਾਇਡ ਯੂਜ਼ਰ ਨੇ ਸਰਫ ਐਕਸਲ ਖਿਲਾਫ ਕੁਮੈਂਟ ਪਾਉਣ ਦੀ ਬਜਾਏ ਪਲੇਅ ਸਟੋਰ ‘ਤੇ ਜਾ ਕੇ ”ਮਾਈਕ੍ਰੋਸਾਫਟ ਐਕਸਲ’ ‘ਤੇ ਰੇਟਿੰਗ ਤੇ ਕੁਮੈਂਟ ‘ਚ ਜਾ ਕੇ ਆਪਣੀ ਭੜਾਸ ਕੱਢ ਦਿੱਤੀ । ਇਸ ਸਕ੍ਰੀਨਸ਼ਾਟ ਨੂੰ ਟਵਿੱਟਰ ‘ਤੇ ਲੋਕ ਖੂਬ ਸ਼ੇਅਰ ਕਰ ਰਹੇ ਹਨ ਅਤੇ ਹਾਸੀਆਂ ਪਾ ਰਹੇ ਹਨ।

'Surf Excel' ਦੇ ਭੁਲੇਖੇ ਕੱਢੀਆਂ 'Microsoft Excel' ਨੂੰ ਗਾਲਾਂ

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *