Breaking News
Home / Business / ਈਥੋਪੀਅਨ ਏਅਰਲਾਈਨ ਪਲੇਨ ਕਰੈਸ਼ ਦਾ ਭਾਰਤ ਸਮੇਤ ਹੋਰ ਦੇਸ਼ਾਂ ਤੇ ਅਸਰ
ਭਾਰਤ ਵੱਲੋ ਬੋਇੰਗ 737 ਮੈਕਸ-8 ਜਹਾਜ਼ਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ

ਈਥੋਪੀਅਨ ਏਅਰਲਾਈਨ ਪਲੇਨ ਕਰੈਸ਼ ਦਾ ਭਾਰਤ ਸਮੇਤ ਹੋਰ ਦੇਸ਼ਾਂ ਤੇ ਅਸਰ

ਨਵੀਂ ਦਿੱਲੀ – ਈਥੋਪੀਆ ‘ਚ ਲੰਘੇ ਐਤਵਾਰ ਹੋਏ ਜਹਾਜ਼ ਹਾਦਸੇ ਤੋਂ ਬਾਅਦ ਦੁਨੀਆ ਭਰ ਦੇ ਭਾਰਤ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ਾਂ ਤੋਂ ਨੇ ਬੋਇੰਗ 737 ਮੈਕਸ-8 ਜਹਾਜ਼ਾਂ ਦੇ ਸੰਚਾਲਨ ‘ਤੇ ਰੋਕ ਲਗਾ ਦਿੱਤੀ ਹੈ।

ਇਸ ਹਾਦਸੇ ‘ਚ ਚਾਰ ਭਾਰਤੀਆਂ ਸਮੇਤ 157 ਲੋਕਾਂ ਦੀ ਮੌਤ ਹੋ ਗਈ ਸੀ। ਡੀ. ਜੀ. ਸੀ. ਏ. ਨੇ ਅੱਜ ਸ਼ਾਮੀਂ 4 ਵਜੇ ਤੋਂ ਪਹਿਲਾਂ ਅਜਿਹੇ ਸਾਰੇ ਜਹਾਜ਼ਾਂ ਦੀ ਉਡਾਣ ‘ਤੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਡੀ. ਜੀ. ਸੀ. ਏ. ਵਲੋਂ ਹੀ ਹੁਕਮ ਦਿੱਤਾ ਗਿਆ ਹੈ ਕਿ ਸ਼ਾਮੀਂ ਚਾਰ ਵਜੇ ਤੋਂ ਬਾਅਦ ਕੋਈ ਵੀ ਬੋਇੰਗ 737 ਮੈਕਸ-8 ਜਹਾਜ਼ ਭਾਰਤੀ ਹਵਾਈ ਖੇਤਰ ‘ਚ ਦਾਖ਼ਲ ਨਹੀਂ ਹੋ ਸਕੇਗਾ। ਇੰਨਾ ਹੀ ਨਹੀਂ, ਸ਼ਹਿਰੀ ਹਵਾਬਾਜ਼ੀ ਸਕੱਤਰ ਨੇ ਅੱਜ ਸ਼ਾਮੀਂ ਚਾਰ ਵਜੇ ਸਾਰੀਆਂ ਏਅਰਲਾਈਨਜ਼ ਦੀ ਇੱਕ ਐਮਰਜੈਂਸੀ ਬੈਠਕ ਵੀ ਬੁਲਾਈ ਹੈ।

ਭਾਰਤ ‘ਚ ਜੈੱਟ ਏਅਰਵੇਜ਼ ਅਤੇ ਸਪਾਈਸ ਜੈੱਟ ਕੋਲ ਇਸ ਮਾਡਲ ਦੇ ਕੁੱਲ 17 ਜਹਾਜ਼ ਹਨ। ਰੋਕ ਲਾਉਣ ਵਾਲੇ ਦੇਸ਼ਾਂ ‘ਚ 28 ਦੇਸ਼ ਯੂਰਪ ਦੇ ਹਨ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *