Breaking News
Home / Featured / Crime / ਨਿਊਜ਼ੀਲੈਂਡ : ਮਸਜਿਦਾਂ ਵਿਚ ਗੋਲੀਬਾਰੀ ਹੋਣ ਤੋਂ ਬਾਅਦ ਸਾਰੀਆਂ ਮਸਜਿਦਾਂ ਨੂੰ ਕੀਤਾ ਬੰਦ

ਨਿਊਜ਼ੀਲੈਂਡ : ਮਸਜਿਦਾਂ ਵਿਚ ਗੋਲੀਬਾਰੀ ਹੋਣ ਤੋਂ ਬਾਅਦ ਸਾਰੀਆਂ ਮਸਜਿਦਾਂ ਨੂੰ ਕੀਤਾ ਬੰਦ

ਨਿਊਜ਼ੀਲੈਂਡ ਦੇ ਕਰਾਇਸਟਚਰਚ ਸ਼ਹਿਰ ਵਿਚ ਕੱਲ ਦੁਪਹਿਰ ਦੇ ਸਮੇ ਦੋ ਮਸਜਿਦਾਂ ਵਿਚ ਚਾਰ ਵਿਅਕਤੀਆਂ ਵੱਲੋ ਗੋਲੀਬਾਰੀ ਕੀਤੀ ਗਈ। ਇਹ ਘਟਨਾ ਸ਼ਹਿਰ ਦੀ ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਦੀ ਮਸਜਿਦ ਵਿਚ ਵਾਪਰੀ ਅਤੇ ਇਸ ਹਮਲੇ ਕਾਰਨ 40 ਵਿਅਕਤੀਆਂ ਦੇ ਕਰੀਬ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸਾਰੀਆਂ ਮਸਜਿਦਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਇਸ ਤੋਂ ਬਾਅਦ ਨਿਊਜ਼ੀਲੈਂਡ ਪੁਲਿਸ ਨੇ 4 ਵਿਅਕਤੀਆਂ ਨੂੰ ਕਾਬੂ ਵੀ ਕਰ ਲਿਆ ਹੈ। ਇਸ ਗੋਲੀਬਾਰੀ ਵਿਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਵਾਲ ਵਾਲ ਬਚ ਗਏ ਹਨ ਕਿਉਂਕਿ ਗੋਲੀਬਾਰੀ ਦੇ ਸਮੇਂ ਬੰਗਲਾਦੇਸ਼ ਦੀ ਕ੍ਰਿਕਟ ਟੀਮ ਵੀ ਮਸਜਿਦ ਵਿਚ ਹੀ ਸੀ। ਇਸ ਦੌਰਾਨ ਸਮਾਂ ਰਹਿੰਦਿਆਂ ਟੀਮ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *