Breaking News
Home / Delhi / ਵੋਟਾਂ ਲੈਣ ਲਈ ਬੀਜੇਪੀ ਨੇ ਲਈ ਡੇਰਾਵਾਦ ਦੀ ਸ਼ਰਨ

ਵੋਟਾਂ ਲੈਣ ਲਈ ਬੀਜੇਪੀ ਨੇ ਲਈ ਡੇਰਾਵਾਦ ਦੀ ਸ਼ਰਨ

ਲੋਕ ਸਭਾ ਚੋਣਾਂ ਦੇ ਵਿਗੁਲ ਵੱਜਣ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਹਰ ਪਾਰਟੀਆਪਣੀ ਜਿੱਤ ਦੇ ਝੰਡੇ ਗੱਡਣ ਲਈ ਪੂਰਾ ਜ਼ੋਰ ਲਗਾ ਰਹੀ ਹੈ। ਇਸ ਦੇ ਚਲਦੇ ਭਾਜਪਾ ਪਾਰਟੀ ਦੇ ਕੇਂਦਰੀ ਮੰਤਰੀ ਤੇ ਸੀਨੀਅਰ ਆਗੂ ਨਿਤਿਨ ਗਡਕਰੀ ਅਤੇ ਪਾਰਟੀ ਦੇ ਮਹਾਸਕੱਤਰ ਕੈਲਾਸ਼ ਵਿਜੇਵਗਰੀ ਸ਼ਨੀਵਾਰ ਨੂੰ ਰਾਧਾ ਸੁਆਮੀ ਸਤਸੰਗ ਡੇਰਾ ਬਿਆਸ ਵਿਚ ਪਹੁੰਚੇ ਸਨ। ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਦੋਵਾਂ ਦੀ ਚੱਲੀ ਇਸ ਦੋ ਘੰਟੇ ਦੀ ਇਸ ਮੀਟਿੰਗ ਨੂੰ ਗੁਪਤ ਰਖਿਆ ਗਿਆ ਹੈ। ਚਾਰਟਡ ਪਲੇਨ ਰਾਹੀਂ 11 ਵਜੇ ਪਹੁੰਚੇ ਦੋਨਾਂ ਗੁਣ ਵੱਲੋ ਆਪਣੀ ਇਸ ਮੀਟਿੰਗ ਬਾਰੇ 1:48 ਮਿੰਟ ਤੇ ਟਵਿੱਟਰ ਅਕਾਉਂਟ ਰਾਹੀਂ ਜਾਣਕਾਰੀ ਦਿਤੀ ਗਈ। ਉਨ੍ਹਾਂ ਲਿਖਿਆ ਕਿ ‘ਅੱਜ ਰਾਧਾ ਸੁਆਸੀ ਸਤਿਸੰਗ ਬਿਆਸ ‘ਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਹੋਈ ਅਤੇ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਜਪਾ ਦੀ ਜਿੱਤ ਲਈ ਆਸ਼ੀਰਵਾਦ ਲਿਆ। ਗ਼ਡਕਰੀ ਨੇ ਇਹ ਪੋਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਕੈਲਾਸ਼ ਵਿਜੈਵਗਰੀ ਅਤੇ ਰਾਧਾ ਸੁਆਮੀ ਡੇਰਾ ਬਿਆਸ ਦੇ ਟਵਿੱਟਰ ਅਕਾਊਂਟ ਨੂੰ ਟੈਗ ਵੀ ਕੀਤੀ।

ਵੋਟਾਂ ਲੈਣ ਲਈ ਬੀਜੇਪੀ ਨੇ ਲਈ ਡੇਰਾਵਾਦ ਦੀ ਸ਼ਰਨ

ਚੋਣਾਂ ਦੇ ਦੌਰਾਨ ਹਰ ਸਿਆਸੀ ਪਾਰਟੀ ਦਾ ਧਾਰਮਿਕ ਡੇਰਿਆਂ ਵਿਚ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਹੈ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਡੇਰਾ ਬਿਆਸ ਪਹੁੰਚੇ ਸਨ। ਸੂਬੇ ਵਿਚ ਇਕ ਦਰਜਨ ਤੋਂ ਜ਼ਿਆਦਾ ਡੇਰੇ ਹਨ, ਜਿਨ੍ਹਾਂ ਦੇ ਲੱਖਾਂ ਪੈਰੋਕਾਰ ਹਨ। ਮੁੱਖ ਡੇਰਿਆਂ ਵਿਚ ਡੇਰਾ ਸੱਚਾ ਸੌਦਾ, ਰਾਧਾ ਸੁਆਮੀ ਸਤਿਸੰਗ ਬਿਆਸ, ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਸੱਚਖੰਡ ਬੱਲਾਂ, ਸੰਤ ਨਿਰੰਕਾਰੀ ਮਿਸ਼ਨ ਆਦਿ ਸ਼ਾਮਲ ਹਨ। ਡੇਰਾ ਸੱਚਾ ਸੌਦਾ ਦੇ ਪੰਜਾਬ ਵਿਚ ਲਗਭਗ ਸੌ ਨਾਮ ਚਰਚਾ ਘਰ ਹਨ ਅਤੇ ਸਾਢੇ ਛੇ ਲੱਖ ਪੈਰੋਕਾਰ ਹਨ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *