Breaking News
Home / Punjab / Doaba / ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਈ ਆਕਸ਼ਨ ਰਾਹੀਂ ਹੋਵੇਗੀ ਨਿਲਾਮੀ
ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਈ ਆਕਸ਼ਨ ਰਾਹੀਂ ਹੋਵੇਗੀ ਨਿਲਾਮੀ

ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਈ ਆਕਸ਼ਨ ਰਾਹੀਂ ਹੋਵੇਗੀ ਨਿਲਾਮੀ

ਇੰਪਰੂਵਮੈਂਟ ਟ੍ਰਸਟ ਵੱਲੋ ਲੋਨ ਨਾ ਚੁਕਾਏ ਜਾਣ ਕਾਰਨ ਅੱਜ ਪੰਜਾਬ ਨੈਸ਼ਨਲ ਬੈਂਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਅੱਜ ਨਿਲਾਮੀ ਕੀਤੀ ਜਾਵੇਗੀ। ਇੰਪਰੂਵਮੈਂਟ ਟ੍ਰਸਟ ਵੱਲੋ 2011 ਸੂਰੀਆ ਇਨਕਲੇਵ ਐਕਸਟੇਂਸ਼ਨ ਸਕੀਮ ਤਹਿਤ ਲਏ ਗਏ 175 ਕਰੋੜ ਦਾ ਲੋਨ ਨਾ ਚੁਕਾਏ ਜਾਣ ਤੇ ਅਤੇ ਮਾਰਚ ਅਖੀਰ ਤੱਕ 112 ਕਰੋੜ ਤੋਂ ਜਿਆਦਾ ਬਕਾਇਆ ਰਾਸ਼ੀ ਨਾ ਦੇਣ ਤੇ ਬੈਂਕ ਕੋਲ ਗਹਿਣੇ ਪਈ 577 ਕਰੋੜ ਦੀ ਜਾਇਦਾਦ ਨੂੰ ਬੈਂਕ ਅੱਜ ਈ ਆਕਸ਼ਨ ਰਾਹੀਂ ਨਿਲਾਮੀ ਕਰੇਗਾ।

ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਈ ਆਕਸ਼ਨ ਰਾਹੀਂ ਹੋਵੇਗੀ ਨਿਲਾਮੀ

ਟ੍ਰਸਟ ਦਾ ਅਕਾਉਂਟ ਬੈਂਕ ਵੱਲੋ ਨਾਨ ਪ੍ਰੋਫਾਰਮੇਸ ਅਸਟੇਟ ਵਿਚ ਜਾਣ ਤੋਂ ਬਾਅਦ ਬੈਂਕ ਵੱਲੋ ਕਈ ਨੋਟਿਸ ਭੇਜੇ ਗਏ ਸਨ ਪਰ ਟ੍ਰਸਟ ਇਹ ਰਕਮ ਅਦਾ ਨਹੀਂ ਕਰ ਸਕੀ। ਜਿਸ ਕਾਰਨ ਬੈਂਕ ਵੱਲੋ ਇਸ ਜਾਇਦਾਦ ਨੂੰ ਨਿਲਾਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਬੈਂਕ ਨੇ ਨਿਯਮਾਂ ਦੇ ਹਿਸਾਬ ਨਾਲ ਗਹਿਣੇ ਰੱਖੀਆਂ ਗਈਆਂ ਜਾਇਦਾਦਾਂ ਨੂੰ ਕਬਜ਼ੇ ‘ਚ ਲੈਣਾ ਸ਼ੁਰੂ ਕਰ ਦਿੱਤਾ। ਇਸ ਕਾਰਵਾਈ ਦੌਰਾਨ ਬੈਂਕ ਨੇ ਟਰੱਸਟ ਦੀ ਕੁੱਲ 577 ਕਰੋੜ ਦੀ ਪ੍ਰਾਪਰਟੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੋਇਆ ਹੈ। ਬੈਂਕ ਤੋਂ ਲੋਨ ਲੈਂਦੇ ਸਮੇਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਵੈਲਿਊ 288 ਕਰੋੜ ਲਾਈ ਗਈ ਸੀ, ਜਿਸ ‘ਤੇ ਬੈਂਕ ਨੇ ਸਭ ਤੋਂ ਪਹਿਲਾਂ ਕਾਰਵਾਈ ਕਰਦੇ ਹੋਏ 28 ਅਗਸਤ ਨੂੰ ਸਟੇਡੀਅਮ ‘ਤੇ ਸਿਬਾਲਿਕ (ਰਸਮੀ) ਸੀਲ ਲਗਾ ਦਿੱਤੀ।

ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਈ ਆਕਸ਼ਨ ਰਾਹੀਂ ਹੋਵੇਗੀ ਨਿਲਾਮੀ

1 ਸਤੰਬਰ ਨੂੰ 289 ਕਰੋੜ ਦੀਆਂ ਬਾਕੀ ਦੀਆਂ ਜਾਇਦਾਦਾਂ ‘ਚ ਸ਼ਾਮਲ ਮਹਾਰਾਜਾ ਰਣਜੀਤ ਸਿੰਘ ਐਵੇਨਿਊ, 170 ਏਕੜ ਸੂਰੀਆ ਐਨਕਲੇਵ, 94.97 ਏਕੜ ਸੂਰੀਆ ਐਨਕਲੇਵ ਐਕਸਟੈਂਸ਼ਨ, ਗੁਰੂ ਗੋਬਿੰਦ ਸਿੰਘ ਐਵੇਨਿਊ ਆਦਿ ਦੀਆਂ ਜਾਇਦਾਦਾਂ ‘ਤੇ ਬੈਂਕ ਨੇ ਆਪਣੇ ਬੋਰਡ ਲਾ ਕੇ ਫਿਜ਼ੀਕਲੀ ਕਬਜ਼ਾ ਲੈ ਲਿਆ।ਜੀ. ਟੀ. ਰੋਡ ਸਥਿਤ ਬੈਂਕ ਦੀ ਬ੍ਰਾਂਚ ਦੇ ਸੀਨੀਅਰ ਮੈਨੇਜਰ ਕੇ. ਸੀ. ਗਗਰਾਨੀ ਨੇ ਕਿਹਾ ਕਿ ਸਟੇਡੀਅਮ ਸਣੇ ਹੋਰ ਪ੍ਰਾਪਰਟੀਆਂ ਦੀ ਨੀਲਾਮੀ ਦੀ ਮਿਤੀ ਜਲਦੀ ਹੀ ਐਲਾਨੀ ਜਾਏਗੀ, ਜਿਸ ਲਈ ਸੀਨੀਅਰ ਅਧਿਕਾਰੀਆਂ ਤੋਂ ਹਦਾਇਤਾਂ ਲਈਆਂ ਜਾ ਰਹੀਆਂ ਹਨ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *