Breaking News
Home / Featured / Crime / ਫਤਿਹਗੜ੍ਹ ਸਾਹਿਬ ਪੁਲਿਸ ਨੇ ਨਸ਼ਾ ਤਸਕਰ ਨੂੰ 6 ਕਿਲੋ ਅਫੀਮ ਸਣੇ ਕੀਤਾ ਕਾਬੂ
ਫਤਿਹਗੜ੍ਹ ਸਾਹਿਬ ਪੁਲਿਸ ਨੇ ਨਸ਼ਾ ਤਸਕਰ ਨੂੰ 6 ਕਿਲੋ ਅਫੀਮ ਸਣੇ ਕੀਤਾ ਕਾਬੂ

ਫਤਿਹਗੜ੍ਹ ਸਾਹਿਬ ਪੁਲਿਸ ਨੇ ਨਸ਼ਾ ਤਸਕਰ ਨੂੰ 6 ਕਿਲੋ ਅਫੀਮ ਸਣੇ ਕੀਤਾ ਕਾਬੂ

ਫਤਿਹਗੜ ਸਾਹਿਬ ਦੀ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਇਕ ਨਸ਼ਾ ਤਸਕਰ ਨੂੰ 6 ਕਿਲੋ ਅਫੀਮ ਦੇ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਚੋਣਾਂ ਦੇ ਚਲਦੇ ਨਸ਼ੇ ਦੀ ਵਿਕਰੀ ਤੇ ਸ਼ਿਕੰਜਾ ਕਸਿਆ ਹੈ। ਜਿਸਦੇ ਤਹਿਤ ਪੁਲਿਸ ਨੂੰ ਸਫਲਤਾ ਹਾਸਿਲ ਹੋਈ ਹੈ।

ਜ਼ਿਲਾ ਪੁਲਿਸ ਮੁੱਖੀ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਵਲੋਂ ਗਸ਼ਤ ਦੋਰਾਨ ਡਿਫੈਂਸ ਬੰਨ ਰੋਡ ਤੋਂ ਮਦਰਾਸੀ ਕਲੋਨੀ ਵੱਲ ਨੂੰ ਜਾ ਰਹੇ ਇਕ ਵਿਅਕਤੀ ਕੋਲ ਬੈਗ ਵਿਚ ਦੋਰਾਨੇ ਚੈਕਿੰਗ 6 ਕਿੱਲੋ ਅਫੀਮ ਬ੍ਰਾਮਦ ਕੀਤੀ ਹੋਈ।

ਇਸ ਤੋਂ ਇਲਾਵਾ ਜਿਲ੍ਹਾ ਪੁਲਿਸ ਨੇ 9 ਵਿਅਕਤੀਆਂ ਨੂੰ ਕਾਬੂ ਕਰਕੇ ਵੱਖ-2 ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ 962 ਪੇਟੀਆਂ ਕੁੱਲ 12 ਹਜ਼ਾਰ ਬੋਤਲਾਂ ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਤੇ ਨਸ਼ੀਲੇ ਟੀਕੇ/ਸ਼ੀਸ਼ੀਆਂ ਵੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *