Breaking News
Home / Punjab / Doaba / ਕਰਤਾਰਪੁਰ ਸਾਹਿਬ ਦੇ ਦਰਸ਼ਨ ਤੇ ਲੱਗੀ ਰੋਕ, ਸ਼ਰਧਾਲੂ ਮੋੜੇ ਵਾਪਿਸ
ਕਰਤਾਰਪੁਰ ਸਾਹਿਬ ਦੇ ਦਰਸ਼ਨ ਤੇ ਲੱਗੀ ਰੋਕ, ਸ਼ਰਧਾਲੂ ਮੋੜੇ ਵਾਪਿਸ ਗੁਰਦਾਸਪੁਰ - ਕਰਤਾਰਪੁਰ ਸਾਹਿਬ ਸਿੱਖ ਸ਼ਰਧਾਲੂਆਂ ਲਈ ਇਕ ਬਹੁਤ ਮਹਾਨ ਅਸਥਾਨ ਹੈ। ਜਿਸਦੇ ਦਰਸ਼ਨ ਦੀਦਾਰੇ ਦੀ ਤਾਂਗ ਸੰਗਤਾਂ ਨੂੰ ਹਮੇਸ਼ਾ ਰਹਿੰਦੀ ਹੈ। ਪਰ ਭਾਰਤ ਵਿਚ ਇਸ ਪਵਿੱਤਰ ਸਥਾਨ ਦੇ ਸ਼ੁਰੂ ਹੋਏ ਉਸਾਰੀ ਦੇ ਕੰਮਾਂ ਦੇ ਚਲਦੇ ਉਥੇ ਦੂਰਬੀਨ ਰਾਂਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ। ਨਿਰਮਾਣ ਨੂੰ ਲੈ ਕੇ ਦੋਨਾਂ ਮੁਲਕਾਂ ਦੀਆਂ ਤਕਨੀਕੀ ਟੀਮਾਂ ਕੱਲ ਉਸਾਰੀ ਨੂੰ ਲੈ ਕੇ ਇਕ ਮੀਟਿੰਗ ਵੀ ਕੀਤੀ ਜਾ ਰਹੀਆਂ ਹਨ। ਪਰ ਇਹਨਾਂ ਮੀਟਿੰਗ ਨੂੰ ਮੀਡਿਆ ਤੋਂ ਪਰੇ ਰਖਿਆ ਜਾ ਰਿਹਾ ਹੈ। ਹਾਲਾਂਕਿ ਇਸ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਪਰ ਡੇਰਾ ਬਾਬਾ ਨਾਨਕ ਵਿਖੇ ਦਰਸ਼ਨਾਂ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਆ ਬਲਾਂ ਵੱਲੋਂ ਦਰਸ਼ਨ ਸਥਾਨ ਤੋਂ ਪਿੱਛੇ ਹੀ ਰੋਕ ਦਿੱਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਦੂਰ ਦੁਰਾਡੇ ਤੋਂ ਆਏ ਸ਼ਰਧਾਲੂਆਂ ਅੰਦਰ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ। ਇਸ ਸਬੰਧੀ ਗਵਾਲੀਅਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਪਵਨਦੀਪ ਸਿੰਘ ਅਤੇ ਉਸ ਦੇ ਭਰਾ ਸਮਰਦੀਪ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਲਾਂਘਾ ਖੁੱਲ੍ਹਣ ਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਨਾਲ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਂਘਾ ਖੋਲ੍ਹਣਾ ਸ਼ਲਾਘਾ ਯੋਗ ਕਦਮ ਹੈ, ਪਰ ਜੇਕਰ ਦਰਸ਼ਨਾਂ ਸਬੰਧੀ ਰੋਕ ਲਾਏ ਜਾਣ ਦੀ ਜਾਣਕਾਰੀ ਉਨ੍ਹਾਂ ਨੂੰ ਪਹਿਲਾਂ ਮਿਲ ਜਾਂਦੀ ਤਾਂ ਉਹ ਉਸੇ ਹਿਸਾਬ ਨਾਲ ਆਪਣਾ ਪ੍ਰੋਗਰਾਮ ਬਣਾ ਸਕਦੇ ਸਨ। ਉਨ੍ਹਾਂ ਨਿਰਾਸ਼ਾ ਭਰੇ ਲਹਿਜ਼ੇ 'ਚ ਕਿਹਾ ਕਿ ਅਗਲੇ ਦੋ ਘੰਟਿਆਂ ਤੱਕ ਉਨ੍ਹਾਂ ਨੇ ਵਾਪਸ ਪਰਤਣਾ ਹੈ ਅਤੇ ਜੇਕਰ ਇਸ ਦੌਰਾਨ ਦਰਸ਼ਨਾਂ ਦੀ ਇਜਾਜ਼ਤ ਮਿਲ ਜਾਂਦੀ ਹੈ। ਤਾਂ ਉਹ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਜ਼ਰੂਰ ਕਰ ਕੇ ਜਾਣਗੇ। ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦੇ ਦਿਲ ਵਿੱਚ ਇਸ ਦਾ ਮਲਾਲ ਜ਼ਰੂਰ ਰਹੇਗਾ।

ਕਰਤਾਰਪੁਰ ਸਾਹਿਬ ਦੇ ਦਰਸ਼ਨ ਤੇ ਲੱਗੀ ਰੋਕ, ਸ਼ਰਧਾਲੂ ਮੋੜੇ ਵਾਪਿਸ

ਗੁਰਦਾਸਪੁਰ – ਕਰਤਾਰਪੁਰ ਸਾਹਿਬ ਸਿੱਖ ਸ਼ਰਧਾਲੂਆਂ ਲਈ ਇਕ ਬਹੁਤ ਮਹਾਨ ਅਸਥਾਨ ਹੈ। ਜਿਸਦੇ ਦਰਸ਼ਨ ਦੀਦਾਰੇ ਦੀ ਤਾਂਗ ਸੰਗਤਾਂ ਨੂੰ ਹਮੇਸ਼ਾ ਰਹਿੰਦੀ ਹੈ। ਪਰ ਭਾਰਤ ਵਿਚ ਇਸ ਪਵਿੱਤਰ ਸਥਾਨ ਦੇ ਸ਼ੁਰੂ ਹੋਏ ਉਸਾਰੀ ਦੇ ਕੰਮਾਂ ਦੇ ਚਲਦੇ ਉਥੇ ਦੂਰਬੀਨ ਰਾਂਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ। ਨਿਰਮਾਣ ਨੂੰ ਲੈ ਕੇ ਦੋਨਾਂ ਮੁਲਕਾਂ ਦੀਆਂ ਤਕਨੀਕੀ ਟੀਮਾਂ ਕੱਲ ਉਸਾਰੀ ਨੂੰ ਲੈ ਕੇ ਇਕ ਮੀਟਿੰਗ ਵੀ ਕੀਤੀ ਜਾ ਰਹੀਆਂ ਹਨ। ਪਰ ਇਹਨਾਂ ਮੀਟਿੰਗ ਨੂੰ ਮੀਡਿਆ ਤੋਂ ਪਰੇ ਰਖਿਆ ਜਾ ਰਿਹਾ ਹੈ।

ਹਾਲਾਂਕਿ ਇਸ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਪਰ ਡੇਰਾ ਬਾਬਾ ਨਾਨਕ ਵਿਖੇ ਦਰਸ਼ਨਾਂ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਆ ਬਲਾਂ ਵੱਲੋਂ ਦਰਸ਼ਨ ਸਥਾਨ ਤੋਂ ਪਿੱਛੇ ਹੀ ਰੋਕ ਦਿੱਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਦੂਰ ਦੁਰਾਡੇ ਤੋਂ ਆਏ ਸ਼ਰਧਾਲੂਆਂ ਅੰਦਰ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਗਵਾਲੀਅਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਪਵਨਦੀਪ ਸਿੰਘ ਅਤੇ ਉਸ ਦੇ ਭਰਾ ਸਮਰਦੀਪ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਲਾਂਘਾ ਖੁੱਲ੍ਹਣ ਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਨਾਲ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਂਘਾ ਖੋਲ੍ਹਣਾ ਸ਼ਲਾਘਾ ਯੋਗ ਕਦਮ ਹੈ, ਪਰ ਜੇਕਰ ਦਰਸ਼ਨਾਂ ਸਬੰਧੀ ਰੋਕ ਲਾਏ ਜਾਣ ਦੀ ਜਾਣਕਾਰੀ ਉਨ੍ਹਾਂ ਨੂੰ ਪਹਿਲਾਂ ਮਿਲ ਜਾਂਦੀ ਤਾਂ ਉਹ ਉਸੇ ਹਿਸਾਬ ਨਾਲ ਆਪਣਾ ਪ੍ਰੋਗਰਾਮ ਬਣਾ ਸਕਦੇ ਸਨ।

ਉਨ੍ਹਾਂ ਨਿਰਾਸ਼ਾ ਭਰੇ ਲਹਿਜ਼ੇ ‘ਚ ਕਿਹਾ ਕਿ ਅਗਲੇ ਦੋ ਘੰਟਿਆਂ ਤੱਕ ਉਨ੍ਹਾਂ ਨੇ ਵਾਪਸ ਪਰਤਣਾ ਹੈ ਅਤੇ ਜੇਕਰ ਇਸ ਦੌਰਾਨ ਦਰਸ਼ਨਾਂ ਦੀ ਇਜਾਜ਼ਤ ਮਿਲ ਜਾਂਦੀ ਹੈ। ਤਾਂ ਉਹ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਜ਼ਰੂਰ ਕਰ ਕੇ ਜਾਣਗੇ। ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦੇ ਦਿਲ ਵਿੱਚ ਇਸ ਦਾ ਮਲਾਲ ਜ਼ਰੂਰ ਰਹੇਗਾ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *