Breaking News
Home / Featured / Crime / ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,
ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਜੈਸਮੀਨ ਨੇ ਜ਼ਹਿਰੀਲੀ ਵਸਤੂ ਖਾ ਲਈ। ਮਿਲੀ ਜਾਣਕਾਰੀ ਮੁਤਾਬਕ ਸਕੂਲ ਪ੍ਰਬੰਧਕਾਂ ਵੱਲੋਂ ਪੇਪਰ ਨਾ ਲਏ ਜਾਣ ਕਰਕੇ ਅਤੇ ਸਕੂਲ ‘ਚ ਬਾਕੀ ਰਹਿੰਦੀ ਫੀਸ ਨਾ ਦਿਤੇ ਜਾਣ ਕਰਕੇ ਸਕੂਲ ਵਲੋਂ ਇਸ ਲੜਕੀ ਦਾ ਪੇਪਰ ਨਹੀਂ ਲਿਆ ਗਿਆ। ਜਿਸਦੇ ਕਰਕੇ ਲੜਕੀ ਹਾਲਾਤ ਬਹੁਤ ਗੰਭੀਰ ਹੈ ਅਤੇ ਇਕ ਹਸਪਤਾਲ ਦੇ ਡਾਕਟਰਾਂ ਵੱਲੋ ਜਵਾਬ ਦਿੱਤੇ ਜਾਣ ਬਾਅਦ ਸ਼ਹਿਰ ਦੇ ਟੁੱਲੀ ਚਾਇਲ ਕੇਅਰ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਪੀੜਤਾਂ ਨੂੰ ਦੇਖਦੇ ਹੋਏ ਆਈ ਸੀ ਯੂ ਵਿਚ ਭਰਤੀ ਕਰ ਲਿਆ ਅਤੇ ਦਸਿਆ ਕਿ ਲੜਕੀ ਬੇਹੋਸ਼ੀ ਦੀ ਹਾਲਤ ਵਿਚ ਹੈ।

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

 

ਉਥੇ ਹੀ ਜਦੋਂ ਪੀੜਤ ਦੇ ਮਾਤਾ ਗੁਰਪ੍ਰੀਤ ਕੌਰ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਨੇ ਨੇ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਕਿਹਾ ਕਿ ਮੈ ਸਕੂਲ ਦੀ 75 ਹਜਾਰ ਦੀ ਫੀਸ ਵਿੱਚੋ 70 ਹਜਾਰ ਦੀ ਫੀਸ ਦੇ ਚੁਕੀ ਹਾਂ। ਬਸ 5 ਹਜਾਰ ਰੁਪਏ ਅਸੀਂ ਸਕੂਲ ਪ੍ਰਬੰਧਕਾਂ ਨੂੰ ਇਮਤਿਹਾਨ ਦੇ ਨਿਤੀਜੇਆਂ ਦੌਰਾਨ ਦੇਣ ਦੀ ਗੱਲ ਆਖੀ ਸੀ। ਪਰ ਸਕੂਲ ਅਧਿਆਪਕਾਂ ਨੇ ਸਾਡੀ ਲੜਕੀ ਦੀ ਕਾਫੀ ਬੇਇਜ਼ਤੀ ਕੀਤੀ ਅਤੇ ਉਸਦੇ ਪੇਪਰ ਦੌਰਾਨ ਪੇਪਰ ਸ਼ੀਟ ਨੂੰ ਖੋ ਲਿਆ ਅਤੇ ਸਕੂਲ ਵਿੱਚੋ ਕੱਢ ਦਿੱਤਾ। ਪੀੜਤ ਦੀ ਮਾਂ ਨੇ ਇਹ ਵੀ ਦਸਿਆ ਕਿ ਉਹਨਾਂ ਦਾ ਇਕ ਜਵਾਨ ਪੁੱਤਰ ਥੋੜੀ ਦੇਰ ਪਹਿਲਾਂ ਹੀ ਚਲਾਣਾ ਕਰ ਚੁਕਾ ਹੈ। ਪਰ ਹੁਣ ਮੈ ਆਪਣੀ ਇਕ ਹੋਰ ਬੇਟੀ ਨੂੰ ਨਹੀਂ ਖੋਣਾ ਚਾਹੁੰਦੀ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *