Breaking News
Home / Breaking News / ਬੀਬੀ ਜਗੀਰ ਕੌਰ ਨੇ ਕਿਹਾ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਕਿਸੇ ਵੀ ਡੇਰੇ ਤੋਂ ਵੋਟ ਨਹੀਂ ਮੰਗਣ ਜਾਵਾਗੇ

ਬੀਬੀ ਜਗੀਰ ਕੌਰ ਨੇ ਕਿਹਾ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਕਿਸੇ ਵੀ ਡੇਰੇ ਤੋਂ ਵੋਟ ਨਹੀਂ ਮੰਗਣ ਜਾਵਾਗੇ

ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਤੋਂ ਛੇਕੇ ਹੋਏ ਕਿਸੇ ਵੀ ਡੇਰੇ ਤੋਂ ਵੋਟ ਨਹੀਂ ਮੰਗੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਵਲੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਐਲਾਨੀ ਗਈ ਉਮੀਦਵਾਰ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚਾ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਹੋ ਕੇ ਕਿਸੇ ਵੀ ਡੇਰੇ ਜਾਂ ਪੰਥ ਦੋਖੀ ਤੋਂ ਵੋਟ ਨਹੀਂ ਮੰਗੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੁਝ ਆਗੂਆਂ ਦੀਆਂ ਡੇਰਾ ਸੱਚਾ ਸੌਦਾ ਨਾਲ ਰਿਸ਼ਤੇਦਾਰੀਆਂ ਹਨ ਪਰ ਇਸ ਦੇ ਉਲਟ ਅਕਾਲੀ ਦਲ ‘ਤੇ ਕਾਂਗਰਸੀ ਆਗੂ ਡੇਰੇ ਤੋਂ ਵੋਟਾਂ ਮੰਗਣ ਦੇ ਦੋਸ਼ ਲਗਾ ਰਹੇ ਹਨ, ਜਿਹੜੇ ਕਿ ਸੱਚਾਈ ਤੋਂ ਦੂਰ ਹਨ।

About Time TV

Check Also

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਫਿਰੋਜ਼ਪੁਰ – ਬੇ-ਮੌਸਮੇ ਮੀਂਹ, ਤੇਜ਼ ਹਨੇਰੀ, ਝੱਖੜ ਤੇ ਗੜ੍ਹੇਮਾਰੀ ਨਾਲ ਜ਼ਿਲੇ ਵਿੱਚ ਕਈ ਥਾਈਂ ਕਣਕਾਂ ...

Leave a Reply

Your email address will not be published. Required fields are marked *