Breaking News
Home / Punjab / Doaba / ‘ਰੱਬ ਦਾ ਰੇਡੀਓ 2’ ਪਰਿਵਾਰ ਦੇ ਬੰਧਨ ਅਤੇ ਮਾਣ ਦੀ ਕਹਾਣੀ
'ਰੱਬ ਦਾ ਰੇਡੀਓ 2' ਪਰਿਵਾਰ ਦੇ ਬੰਧਨ ਅਤੇ ਮਾਣ ਦੀ ਕਹਾਣੀ

‘ਰੱਬ ਦਾ ਰੇਡੀਓ 2’ ਪਰਿਵਾਰ ਦੇ ਬੰਧਨ ਅਤੇ ਮਾਣ ਦੀ ਕਹਾਣੀ

ਮੋਹਾਲੀ (ਮਨਪ੍ਰੀਤ ਵੋਹਰਾ) – ਵੇਹਲੀ ਜਨਤਾ ਫਿਲਮਸ ਅਤੇ ਓਮਜੀ ਗਰੁੱਪ 2017 ਚ ਰਿਲੀਜ਼ ਹੋਈ ਪੰਜਾਬੀ ਇੰਡਸਟਰੀ ਦੀ ਕਲਾਸਿਕ ਫਿਲਮ ਰੱਬ ਦਾ ਰੇਡੀਓ ਦੇ ਨਾਲ ਤਿਆਰ ਹਨ। ‘ਰੱਬ ਦਾ ਰੇਡੀਓ 2’ ਟਾਇਟਲ ਦੀ ਇਹ ਫਿਲਮ ਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਇੱਕ ਵਾਰ ਫਿਰ ਮੁੱਖ ਕਿਰਦਾਰ ਨਿਭਾਉਣਗੇ ਅਤੇ ਇਹ 29 ਮਾਰਚ 2019 ਨੂੰ ਰਿਲੀਜ਼ ਹੋਵੇਗੀ।
ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੇ ਅਲਾਵਾ ਫਿਲਮ ਚ ਵਾਮੀਕਾ ਗੱਬੀ, ਬੀ ਐਨ ਸ਼ਰਮਾ, ਅਵਤਾਰ ਗਿੱਲ, ਨਿਰਮਲ ਰਿਸ਼ੀ , ਜਗਜੀਤ ਸੰਧੂ, ਹਾਰਬੀ ਸੰਘਾ, ਗੁਰਪ੍ਰੀਤ ਭੰਗੂ, ਸ਼ਿਵਇੰਦਰ ਮਹਲ, ਸੁਨੀਤਾ ਧੀਰ, ਤਾਨੀਆ ਅਤੇ ਬਲਵਿੰਦਰ ਕੌਰ ਵੀ ਮਹੱਤਵਪੂਰਨ ਕਿਰਦਾਰਾਂ ਚ ਨਜ਼ਰ ਆਉਣਗੇ। ਮਨਪ੍ਰੀਤ ਜੋਹਲ ਦੀ ਵੇਹਲੀ ਜਨਤਾ ਫਿਲਮਸ ਅਤੇ ਆਸ਼ੂ ਮੁਨੀਸ਼ ਸਾਹਨੀ ਓਮਜੀ ਗਰੁੱਪ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਨੇ ਕੀਤਾ ਹੈ। ਇਸਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਇਸ ਫਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਲੇਬਲ ਦੇ ਅਧੀਨ ਰਿਲੀਜ਼ ਹੋਇਆ ਹੈ।

'ਰੱਬ ਦਾ ਰੇਡੀਓ 2' ਪਰਿਵਾਰ ਦੇ ਬੰਧਨ ਅਤੇ ਮਾਣ ਦੀ ਕਹਾਣੀ
ਇਹ ਸੀਕੁਅਲ ਮੁੱਖ ਜੋੜੀ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਦੇ ਬਾਅਦ ਦੀ ਕਹਾਣੀ ਤੇ ਕੇਂਦਰਿਤ ਹੈ।
ਫਿਲਮ ਦੇ ਬਾਰੇ ਗੱਲ ਕਰਦੇ ਹੋਏ ਮੁੱਖ ਅਦਾਕਾਰ ਤਰਸੇਮ ਜੱਸੜ ਨੇ ਕਿਹਾ, “ਰੱਬ ਦਾ ਰੇਡੀਓ ਦੀ ਸ਼ੂਟਿੰਗ ਦੌਰਾਨ ਮਨਜਿੰਦਰ ਦਾ ਕਿਰਦਾਰ ਮੇਰਾ ਇੱਕ ਹਿੱਸਾ ਬਣ ਗਿਆ ਸੀ। ਸ਼ੁਕਰ ਹੈ ਕਿ ਇਸ ਕਿਰਦਾਰ ਦੀ ਸਰਲਤਾ ਅਤੇ ਵਿਚਾਰਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇੱਕ ਕਲਾਸਿਕ ਫਿਲਮ ਦੇ ਜਾਦੂ ਨੂੰ ਦੁਬਾਰਾ ਚਲਾਉਣ ਦਾ ਮਜ਼ਾ ਹੀ ਕੁਝ ਹੋਰ ਹੈ। ‘ਰੱਬ ਦਾ ਰੇਡੀਓ 2’ 2017 ਵਿੱਚ ਸ਼ੁਰੂ ਹੋਏ ਇਸ ਸਫ਼ਰ ਨੂੰ ਅੱਗੇ ਲੈਕੇ ਜਾਵੇਗੀ। ਇਸ ਵਾਰ ਇਹ ਪਰਿਵਾਰ ਦੇ ਰਿਸ਼ਤੇ ਅਤੇ ਮਾਣ ਤੇ ਕੇਂਦਰਿਤ ਹੋਵੇਗੀ। ਮੈਂਨੂੰ ਉਮੀਦ ਹੈ ਕਿ ਇਸ ਸੀਕੁਅਲ ਦੇ ਨਾਲ ਅਸੀਂ ਇੱਕ ਵਾਰ ਫਿਰ ਓਹੀ ਪ੍ਰਭਾਵ ਪਾਵੇਗੀ ਅਤੇ ਲੋਕ ਸਾਡੀ ਕੋਸ਼ਿਸ਼ ਨੂੰ ਜਰੂਰ ਸਰ•ਾਉਂਗੇ।“

'ਰੱਬ ਦਾ ਰੇਡੀਓ 2' ਪਰਿਵਾਰ ਦੇ ਬੰਧਨ ਅਤੇ ਮਾਣ ਦੀ ਕਹਾਣੀ
ਅਦਾਕਾਰਾ ਸਿੰਮੀ ਚਾਹਲ ਨੇ ਕਿਹਾ, “ਰੱਬ ਦਾ ਰੇਡੀਓ ਫਿਲਮ ਨੇ ਮੈਂਨੂੰ ਪਹਿਚਾਣ ਦਿੱਤੀ ਸੀ। ਉਸ ਕਹਾਣੀ ਦਾ ਹਰ ਕਿਰਦਾਰ ਉਸਦੀ ਕਹਾਣੀ ਦੇ ਲਈ ਬਹੁਤ ਮਹੱਤਵਪੂਰਨ ਸੀ। ‘ਰੱਬ ਦਾ ਰੇਡੀਓ 2’ ਦਾ ਟ੍ਰੇਲਰ ਪਹਿਲਾਂ ਹੀ ਲੋਕਾਂ ਚ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਦੇ ਬਾਅਦ ਦੀ ਕਹਾਣੀ ਜਾਨਣ ਲਈ ਉਤਸੁਕਤਾ ਵਧਾ ਚੁੱਕਾ ਹੈ। ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇੱਕ ਵਾਰ ਫਿਰ ਉਸੀ ਖੂਬਸੂਰਤੀ ਨੂੰ ਦੋਹਰਾਇਆ ਜਾਵੇ ਅਤੇ ਉਮੀਦ ਕਰਦੇ ਹਾਂ ਕਿ ਲੋਕ ਆਪਣੇ ਨਜ਼ਦੀਕੀ ਸਿਨੇਮਾਘਰਾਂ ਚ ਸਾਡੇ ਨਾਲ 29 ਮਾਰਚ ਨੂੰ ਇਸ ਇਮੋਸ਼ਨ ਅਤੇ ਡਰਾਮਾ ਨਾਲ ਭਰਪੂਰ ਸਫ਼ਰ ਤੇ ਜਰੂਰੁ ਜਾਣਗੇ।“

'ਰੱਬ ਦਾ ਰੇਡੀਓ 2' ਪਰਿਵਾਰ ਦੇ ਬੰਧਨ ਅਤੇ ਮਾਣ ਦੀ ਕਹਾਣੀ
ਫਿਲਮ ਦੇ ਨਿਰਦੇਸ਼ਕ ਸ਼ਰਨ ਆਰਟ ਨੇ ਕਿਹਾ, “ਮੇਰੇ ਤੇ ਰੱਬ ਦਾ ਰੇਡੀਓ ਦੇ ਪਹਿਲੇ ਹਿੱਸੇ ਜਿਹਾ ਹੀ ਸਮਾਂ ਅਤੇ ਜਜ਼ਬਾਤ ਦਿਖਾਉਣ ਦੀ ਬਹੁਤ ਵੱਡੀ ਜਿੰਮੇਦਾਰੀ ਸੀ। ਤਰਸੇਮ ਜੱਸੜ ਇੱਕ ਸੱਚੇ ਕਲਾਕਾਰ ਹਨ ਅਤੇ ਸਿੰਮੀ ਚਾਹਲ ਕੈਮਰਾ ਦੇ ਸਾਹਮਣੇ ਬੇਹੱਦ ਸਹਿਜ ਹੈ। ਉਹਨਾਂ ਨੇ ਫਿਲਮ ਬਣਾਉਣ ਦਾ ਪੂਰਾ ਕੰਮ ਮੇਰੇ ਲਈ ਬੇਹੱਦ ਆਸਾਨ ਬਣਾ ਦਿੱਤਾ ਸੀ। ਹੁਣ ਮੈਂ ਦਰਸ਼ਕਾਂ ਦੀ ਪ੍ਰਤੀਕਿਿਰਆ ਦੇਖਣ ਦੇ ਲਈ ਬਹੁਤ ਹੀ ਉਤਸਾਹਿਤ ਹਾਂ।“
“ਫਿਲਮ ਦਾ ਪੋਸਟਰ, ਟ੍ਰੇਲਰ ਅਤੇ ਗਾਣੇ ਪਹਿਲਾਂ ਹੀ ਦਰਸ਼ਕਾਂ ਚ ਕਾਫੀ ਉਤਸ਼ਾਹ ਬਣਾ ਚੁੱਕੇ ਹਨ। ‘ਰੱਬ ਦਾ ਰੇਡੀਓ 2′ ਚ ਵੀ ਅਸੀਂ ਇਸਦੇ ਪਿਛਲੇ ਹਿੱਸੇ ਦਾ ਸਾਰ ਜਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਇਹ ਫਿਲਮ ਵੀ ਰੱਬ ਦਾ ਰੇਡੀਓ ਦੀ ਤਰਾਂ ਹੀ ਪਸੰਦ ਕੀਤੀ ਜਾਵੇਗੀ ਅਤੇ ਯਾਦ ਰੱਖੀ ਜਾਵੇਗੀ,“ ਨਿਰਮਾਤਾ ਮਨਪ੍ਰੀਤ ਜੋਹਲ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਕਿਹਾ।
ਇਸ ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ। ਰੱਬ ਦਾ ਰੇਡੀਓ 2’ 29 ਮਾਰਚ 2019 ਨੂੰ ਰਿਲੀਜ਼ ਹੋ ਰਹੀ ਹੈ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *