Breaking News
Home / Featured / Crime / ਕਾਂਗਰਸੀ ਸਰਪੰਚ ਨੂੰ ਕਾਰ ਹੇਠਾਂ ਦੇ ਕੇ ਉਤਾਰਿਆ ਮੌਤ ਦੇ ਘਾਟ
ਕਾਂਗਰਸੀ ਸਰਪੰਚ ਨੂੰ ਕਾਰ ਹੇਠਾਂ ਦੇ ਕੇ ਉਤਾਰਿਆ ਮੌਤ ਦੇ ਘਾਟ

ਕਾਂਗਰਸੀ ਸਰਪੰਚ ਨੂੰ ਕਾਰ ਹੇਠਾਂ ਦੇ ਕੇ ਉਤਾਰਿਆ ਮੌਤ ਦੇ ਘਾਟ

ਗੁਰਦਾਸਪੁਰ : ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਦੌਲਤਪੁਰ ਵਿਚ ,ਮਾਹੌਲ ਉਸ ਸਮੇ ਗਰਮਾ ਗਿਆ ਜਦੋ ਸਾਬਕਾ ਅਕਾਲੀ ਸਰਪੰਚ ਵੱਲੋ ਮਜੂਦਾ ਕਾਂਗਰਸੀ ਸਰਪੰਚ ਨੂੰ ਕਰ ਹੇਠਾਂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੋਨਾਂ ਗੁੱਟਾ ਵਿਚ ਕਿਸੇ ਮੁੱਦੇ ਨੂੰ ਲੈਕੇ ਇਕ ਦੂਜੇ ਉਪਰ ਇੱਟਾਂ , ਪੱਥਰਾਂ ਨਾਲ ਵਾਰ ਕੀਤੇ ਜਾ ਰਹੇ ਸਨ। ਇਸ ਮੌਕੇ ਮ੍ਰਿਤਕ ਸਰਪੰਚ ਦੇ ਦੋ ਸਾਥੀ ਵੀ ਗੰਭੀਰ ਰੂਪ ਵਿਚ ਜਖਮੀ ਹੋ ਗਏ ਸਨ। ਜਿਨ੍ਹਾਂ ਨੂੰ ਜੇਰੇ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਦਰਅਸਲ ਮਿਲੀ ਜਾਣਕਾਰੀ ਅਨੁਸਾਰ ਰਿਆੜ ਪਿੰਡ ਦੇ 30 ਸਾਲਾ ਨਵਦੀਪ ਸਿੰਘ ਕਿਸੇ ਮਸਲੇ ਦੀ ਸਹਿਮਤੀ ਨੂੰ ਲੈਕੇ ਦੌਲਤਪੁਰ ਪਿੰਡ ਗਏ ਸਨ। ਜਿਥੇ ਪਿੰਡ ਦੇ ਮੋਹਤਬਰ ਲੋਕ ਵਿਚ ਬੈਠੇ ਕੇ ਫੈਸਲੇ ਨੂੰ ਲੈ ਕੇ ਚਰਚਾ ਚਲ ਰਹੀ ਸੀ। ਕਿ ਇਹਨੇ ਨੂੰ ਸਾਬਕਾ ਅਕਾਲੀ ਦਲ ਸਰਪੰਚ ਮਿਤ੍ਰਪਾਲ ਸਿੰਘ ਨੇ ਆਪਣੇ ਸਾਥੀਆਂ ਨੇ ਮਿਲ ਨਵਦੀਪ ਸਿੰਘ ਉਪਰ ਇੱਟਾਂ ਰੋੜੀਆਂ ਨਾਲ ਹਨਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਂਗਰਸੀ ਸਰਪੰਚ ਦੀ ਮੌਤ ਹੋ ਗਈ। ਇਸਦੇ ਨਾਲ ਮ੍ਰਿਤਕ ਦੇ ਦੋ ਸਾਥੀ ਭੁਪਿੰਦਰ ਸਿੰਘ ਅਤੇ ਜੋਬਨਪ੍ਰੀਤ ਸਿੰਘ ਵੀ ਗੰਭੀਰ ਰੂਪ ਨਾਲ ਜਖਮੀ ਹੋਏ। ਪਰ ਕਰੂਰਤਾ ਦੀ ਹੱਦ ਤੋਂ ਉਦੋਂ ਹੋਈ ਜਦੋ ਦੋਸ਼ੀਆਂ ਨੇ ਮ੍ਰਿਤਕ ਨਵਦੀਪ ਸਿੰਘ ਦੀ ਲਾਸ਼ ਨੂੰ ਬਲੈਰੋ ਗੱਡੀ ਨਾਲ ਕੀ ਵਾਰ ਦਰੜਿਆ।

ਉਥੇ ਹੀ ਮੌਕੇ ਤੇ ਪਹੁੰਚੇ ਦੀ ਐੱਸ ਪੀ ਬਟਾਲਾ ਸੰਜੀਵ ਕੁਮਾਰ ਵੱਲੋ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਤਲ ਕੇਸ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *