Breaking News
Home / Breaking News / ਪੰਜਾਬੀ ਯੂਨੀਵਰਸਿਟੀ ਇੰਪਲਾਈਜ਼ ਕ੍ਰਿਕਟ ਟੀਮ ਬਣੀ ਚੈਂਪੀਅਨ
????????????????????????????????????

ਪੰਜਾਬੀ ਯੂਨੀਵਰਸਿਟੀ ਇੰਪਲਾਈਜ਼ ਕ੍ਰਿਕਟ ਟੀਮ ਬਣੀ ਚੈਂਪੀਅਨ

ਪਟਿਆਲਾ 8 ਅਪ੍ਰੈਲ: ਹਾਲ ਹੀ ਵਿੱਚ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਵਿਖੇ ਹੋਏ ‘ਆਲ ਇੰਡੀਆ ਵਾਈਸ ਚਾਂਸਲਰ ਟੀ-20 ਕ੍ਰਿਕਟ ਕੱਪ – ਯੂਨੀਵਰਸਿਟੀ ਇੰਪਲਾਈਜ਼’ ਵਿਚ ਪੰਜਾਬੀ ਯੂਨੀਵਰਸਿਟੀ ਇੰਪਲਾਈਜ਼ ਨੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਮੌਕੇ ਤੇ ਟੀਮ ਦੇ ਕੈਪਟਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਕਰਮਚਾਰੀਆਂ ਨੇ ਆਪਣੇ ਸਾਰੇ ਮੈਚਾਂ ਵਿਚ ਲਗਾਤਾਰ ਜਿੱਤਾਂ ਪ੍ਰਾਪਤ ਕਰਦੇ ਹੋਏ ਆਖਰੀ ਮੈਚ ਵਿਚ ਵੀ ਐਮ.ਡੀ.ਯੂ. ਰੋਹਤਕ ਦੀ ਟੀਮ ਨੂੰ 35 ਦੌੜਾਂ ਨਾਲ ਹਰਾ ਕੇ ਟਰਾਫੀ ਤੇ ਕਬਜਾ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀ ਹਰਵਿੰਦਰ ਸਿੰਘ ਨੇ ‘ਮੈਨ ਆਫ ਦ ਮੈਚ’ ਖਿਤਾਬ ਆਪਣੇ ਨਾਮ ਕੀਤਾ ਜਦੋਂਕਿ ‘ਮੈਨ ਆਫ ਦ ਸੀਰੀਜ਼’ ਦੀ ਟਰਾਫੀ ਪ੍ਰਿਤਪਾਲ ਸਿੰਘ ਦੇ ਨਾਮ ਤੇ ਰਹੀ। ਇਨ੍ਹਾਂ ਕਰਮਚਾਰੀ ਖਿਡਾਰੀਆਂ ਦੇ ਯੂਨੀਵਰਸਿਟੀ ਪਹੁੰਚਣ ਮੌਕੇ ਵਰਸਿਟੀ ਦਾ ਉਪ ਕੁਲਪਤੀ ਡਾ. ਬੀ.ਐਸ.ਘੁੰਮਣ, ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਅਤੇ ਸਹਾਇਕ ਡਾਇਰੈਕਟਰਜ਼ ਸ਼੍ਰੀਮਤੀ ਮਹਿੰਦਰਪਾਲ ਕੌਰ ਅਤੇ ਡਾ. ਦਲਬੀਰ ਸਿੰਘ ਵੱਲੋਂ ਸਮੁੱਚੀ ਕਰਮਚਾਰੀ ਕ੍ਰਿਕਟ ਟੀਮ ਨੂੰ ਚੈਂਪੀਅਨ ਬਣਨ ਤੇ ਮੁਬਾਰਕਬਾਦ ਅਤੇ ਅਸ਼ੀਰਵਾਦ ਦਿੱਤਾ।

 

 

About Time TV

Check Also

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਫਿਰੋਜ਼ਪੁਰ – ਬੇ-ਮੌਸਮੇ ਮੀਂਹ, ਤੇਜ਼ ਹਨੇਰੀ, ਝੱਖੜ ਤੇ ਗੜ੍ਹੇਮਾਰੀ ਨਾਲ ਜ਼ਿਲੇ ਵਿੱਚ ਕਈ ਥਾਈਂ ਕਣਕਾਂ ...

Leave a Reply

Your email address will not be published. Required fields are marked *