Breaking News
Home / Business / ਫੇਸਬੁੱਕ ਵੱਲੋ ਦੋ ਨਵੇਂ ਟੂਲ, ਫੇਕ ਅਕਾਉਂਟ ਸਮੇਤ ਇਤਰਾਜਯੋਗ ਕੰਟੇਂਟ ਤੇ ਸ਼ਿਕੰਜਾ
ਫੇਸਬੁੱਕ ਵੱਲੋ ਦੋ ਨਵੇਂ ਟੂਲ, ਫੇਕ ਅਕਾਉਂਟ ਸਮੇਤ ਇਤਰਾਜਯੋਗ ਕੰਟੇਂਟ ਤੇ ਸ਼ਿਕੰਜਾ

ਫੇਸਬੁੱਕ ਵੱਲੋ ਦੋ ਨਵੇਂ ਟੂਲ, ਫੇਕ ਅਕਾਉਂਟ ਸਮੇਤ ਇਤਰਾਜਯੋਗ ਕੰਟੇਂਟ ਤੇ ਸ਼ਿਕੰਜਾ

ਨਵੀ ਦਿੱਲੀ : ਲੋਕ ਸਭਾ ਚੋਣਾਂ ਨੂੰ ਲੈ ਕੇ ਫੇਸਬੁੱਕ ਵੱਲੋ ਵੀ ਆਪਣੇ ਇਸ ਪਲੇਟਫਾਰਮ ਤੇ ਕਾਫੀ ਸਖ਼ਤਾਈ ਵਰਤੀ ਜਾ ਰਹੀ ਹੈ। ਫੇਸਬੁੱਕ ਵੱਲੋ ਰੋਜ਼ਾਨਾ 10 ਲੱਖ ਅਕਾਉਂਟ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਫੇਕ ਨਿਊਜ਼ ਤੇ ਇਤਰਾਜ਼ ਯੋਗ ਸਮਗਰੀ ਤੇ ਵੀ ਸ਼ਿਕੰਜਾ ਕਸਿਆ ਜਾ ਰਿਹਾ ਹੈ। ਇਹਨਾਂ ਹੀ ਨਹੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਫੇਸਬੁੱਕ ਦੋ ਨਵੀ ਫ਼ੀਚਰ ਵੀ ਲੈਕੇ ਆ ਰਹੀ ਹੈ।

ਇਸ ਦੌਰਾਨ ਭਾਰਤ ਵਿਚ ਫੇਸਬੁੱਕ ਦੇ ਮੇਜ਼ਿੰਮਗ ਡਾਇਰੈਕਟਰ ਅਜੀਤ ਮੋਹਨ ਨੇ ਦਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਫੇਕ ਨਿਊਜ਼ ਤੇ ਇਤਰਾਜ਼ਯੋਗ ਕੰਟੈਂਟ ਸ਼ੇਅਰ ਕਰਨ ਵਾਲੇ ਅਕਾਉਂਟ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਰਾਜਨੀਤਕ ਇਸ਼ਤਿਹਾਰਾਂ ‘ਤੇ ਨਜ਼ਰ ਰੱਖਣ ਲਈ ਪੌਲੀਟੀਕਲ ਐਂਡ ਟ੍ਰਾਂਸਪੇਰੈਂਸੀ ਟੂਲ ਸ਼ੁਰੂ ਕੀਤਾ ਗਿਆ ਹੈ। ਮੋਹਨ ਨੇ ਕਿਹਾ, “ਭਾਰਤ ਇੱਕ ਨਿਰਪੱਖ ਚੋਣ ਤੇ ਪਾਰਦਸ਼ਤਾ ਲਈ ਅਸੀਂ ਪ੍ਰਤੀਬੱਧ ਹਾਂ। 18 ਮਹੀਨੇ ਪਹਿਲਾਂ ਤੋਂ ਹੀ ਇਹ ਕੰਮ ਜਾਰੀ ਹੈ। ਦਰਜਨਾਂ ਲੋਕਾਂ ਦੀਆਂ ਟੀਮਾਂ ਇਸ ਕੰਮ ‘ਚ ਲੱਗੀਆਂ ਹਨ।”

ਕੰਪਨੀ ਵੱਲੋ ਲੌਂਚ ਕੀਤੇ ਜਾ ਰਹੇ ਦੋ ਨਵੇਂ ਟੂਲ ਕੈਂਡੀਡੇਟ ਕੁਨੈਕਟ ਅਤੇ ਸ਼ੇਅਰ ਤੋਂ ਵੋਟਿਡ ਹਨ। ‘ਕੈਂਡੀਡੇਟ ਕਨੈਕਟ’ ਦੀ ਮਦਦ ਨਾਲ ਤੁਸੀਂ ਆਪਣੇ ਉਮੀਦਵਾਰ ਦੀ ਸਾਰੀ ਜਾਣਕਾਰੀ ਹਾਸਲ ਜਰ ਸਕਦੇ ਹੋ। ਇਸ ਦੇ ਨਾਲ ਹੀ ‘ਸ਼ੇਅਰ ਟੂ ਵੋਟਿਡ’ ਨਾਲ ਲੋਕ ਆਪਣੇ ਵੋਟ ਦੇਣ ਦੀ ਜਾਣਕਾਰੀ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹਨ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *