Breaking News
Home / Featured / Crime / ਸਕੂਲ ਅਧਿਆਪਕ ਵੱਲੋਂ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ
ਸਕੂਲ ਅਧਿਆਪਕ ਵੱਲੋਂ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ

ਸਕੂਲ ਅਧਿਆਪਕ ਵੱਲੋਂ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ

ਜੈਤੋ ਦੇ ਨਾਲ ਲੱਗਦੇ ਕਸਬਾ ਬਾਜਾਖਾਨਾ ਵਿਖੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਵੀ ਸ਼ੇਰ ਸਿੰਘ ਵੱਲੋਂ ਚੋਥੀ ਕਲਾਸ ਦੇ 8 ਸਾਲਾ ਮਾਸੂਮ ਬੱਚੇ ਪ੍ਰਿਤਪਾਲ ਸਿੰਘ ਨੂੰ ਬੇਰਹਿਮੀ ਨਾਲ ਡੰਡੇਆਂ ਨਾਲ ਕੁੱਟਮਾਰ ਕਰਣ ਦਾ ਮਾਮਲਾ ਸਹਮਣੇ ਆਇਆ ਹੈ। ਬੱਚੇ ਨੂੰ ਬਾਜਾਖਾਨਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚੇ ਦੇ ਮਾਪਿਆਂ ਵੱਲੋਂ ਅਧਿਆਪਕ ਦੇ ਖਿਲਾਫ ਪੁਲਿਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ।

ਉਥੇ ਹੀ ਬਚੇ ਦੇ ਨਾਲ ਕਲਾਸ ਵਿਚ ਪੜ ਰਹੇ ਬੱਚਿਆਂ ਨੇ ਦਸਿਆ ਕਿ ਬਚਾ ਬੇਂਚ ਉਪਰ ਟੱਪ ਰਿਹਾ ਸੀ ਜਿਸ ਕਰਕੇ ਬਚੇ ਨੂੰ ਡੰਡੇ ਨਾਲ ਕੁਟੀਆ ਗਿਆ। ਜਦੋਂ ਇਸ ਬਾਰੇ ਬੀ ਪੀ ਈ ਓਦਲਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਨੇ ਕਿਹਾ ਕਿ ਅਧਿਆਪਕ ਉੱਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ

ਅਧਿਆਪਕ ਸਕੂਲ ਵਿੱਚੋ ਫਰਾਰ ਦੱਸਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਬੱਚੇ ਅਧਿਆਪਕ ਵੱਲੋਂ ਮਾਰਕੁਟ ਕਰਣ ਦਾ ਇਨਸਾਫ ਮਿਲ ਪਾਵੇਗਾ ਜਾ ਨਹੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *