Breaking News
Home / Punjab / Majha / ਸਕਰਾਰ ਵੱਲੋ ਜਲਿਆਂਵਾਲੇ ਬਾਗ ਸਾਕੇ ਨੂੰ ਕੋਈ ਸ਼ਰਧਾਂਜਲੀ ਨਹੀਂ : ਖਹਿਰਾ
ਸਕਰਾਰ ਵੱਲੋ ਜਲਿਆਂਵਾਲੇ ਬਾਗ ਸਾਕੇ ਨੂੰ ਕੋਈ ਸ਼ਰਧਾਂਜਲੀ ਨਹੀਂ : ਖਹਿਰਾ

ਸਕਰਾਰ ਵੱਲੋ ਜਲਿਆਂਵਾਲੇ ਬਾਗ ਸਾਕੇ ਨੂੰ ਕੋਈ ਸ਼ਰਧਾਂਜਲੀ ਨਹੀਂ : ਖਹਿਰਾ

ਅੱਜ ਸੁਖਪਾਲ ਸਿੰਘ ਖਹਿਰਾ ਵੱਲੋ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਵੱਖ – 2 ਪਿੰਡਾਂ ਵਿਚ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਸੁਖਪਾਲ ਸਿੰਘ ਖਹਿਰਾ ਵਲੋਂ ਪਿੰਡ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਸੁਖਪਾਲ ਖਹਿਰਾ ਨੇ ਜਲਿਆਂਵਾਲਾ ਵਾਲਾ ਬਾਗ ਤੇ ਬੋਲਦਿਆਂ ਕਿਹਾ ਕਿ ਬਰਤਾਨਵੀ ਸਰਕਾਰ ਵਲੋਂ ਮਾਫੀ ਨਾ ਮੰਗਨਾ ਮੰਦਭਾਗੀ ਗੱਲ ਹੈ , ਕਾਮਾਗਾਟਾਮਾਰੂ ਜਹਾਜ਼ ਦੇ ਬੰਦੇ ਮਾਰਨ ਉਪਰੰਤ ਕੈਨੇਡਾ ਸਰਕਾਰ ਨੇ ਮਾਫੀ ਮੰਗ ਲਈ ਹੈ। ਬਹੁਤ ਦੁਖ ਦੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਜਲਿਆਂਵਾਲਾ ਬਾਗ ਦਾ 100 ਸਾਲਾ ਸਾਕਾ ਮਨਾਉਣਾ ਚਾਹੀਦਾ ਸੀ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਾਕਾ ਮਨਾਉਣਾ ਚਾਹੀਦਾ ਸੀ।

SIT ਦੇ ਕੁਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੇ ਬੋਲਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਪਾਸੇ ਕੀਤੇ ਜਾਣਾ ਸਾਰਾ ਫੈਸਲਾ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਕਾਂਗਰਸ ਸਰਕਾਰ ਨੂੰ ਸਖਤ ਫੈਸਲਾ ਲੈਣਾ ਚਾਹੀਦਾ ਹੈ। ਨਾਲ ਹੀ ਐਸ ਆਈ ਟੀ ਨੂੰ ਬਿਨਾਂ ਸਿਆਸੀ ਦਬਾਅ ਕੰਮ ਕਰਨ ਦੇਣਾ ਚਾਹੀਦਾ ਹੈ।

ਸੁਖਪਾਲ ਖਹਿਰਾ ਏਮਜ ਹਸਪਤਾਲ ਤੇ ਬੋਲਦਿਆਂ ਕਿਹਾ ਕਿ ਮੈਂ ਕਦੇ ਵੀ ਏਮਜ਼ ਦਾ ਵਿਰੋਧ ਨਹੀਂ ਕੀਤਾ। ਇਸ ਤੋਂ ਇਲਾਵਾ ਸ਼ਿਰੋਮਣੀ ਅਕਾਲੀ ਦਲ ਵਲੋਂ ਬਠਿੰਡਾ ਤੇ ਫਿਰੋਜ਼ਪੁਰ ਸੀਟ ਤੋਂ ਉਮੀਦਵਾਰ ਨਾ ਐਲਾਨੇ ਜਾਣ ਤੇ ਬੋਲਦਿਆਂ ਕਿਹਾ ਲੋਕਾਂ ਦੀ ਕਚਿਹਰੀ ਵਿੱਚ ਉਹ ਦੋਸ਼ੀ ਠਹਿਰਾਏ ਜਾਣ ਵਾਲੇ ਹਾਲੇ ਤੱਕ ਆਪਸ ਵਿੱਚ ਸਲਾਹ ਕਰ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀਆਂ ਝੂਠੀ ਸਹੁੰ ਖਾਧੀਆਂ ਸਨ। ਬਾਦਲ ਅਤੇ ਕੈਪਟਨ ਪਰਿਵਾਰ ਇਕ ਦੂਜੇ ਨਾਲ ਮਿਲੇ ਹੋਏ ਹਨ ਅਤੇ ਕਦੇ ਵੀ ਇਕ ਦੂਜੇ ਦਾ ਵਿਰੋਧ ਨਹੀਂ ਕਰਦੇ। ਆਮ ਆਦਮੀ ਪਾਰਟੀ ਵਲੋਂ ਬਲਜਿੰਦਰ ਕੌਰ ਨੂੰ ਬਠਿੰਡਾ ਸੀਟ ਤੋਂ ਉਮੀਦਵਾਰ ਐਲਾਨਣ ਸੰਬੰਧੀ ਕਿਹਾ ਕਿ ਜੇ ਬਲਜਿੰਦਰ ਕੌਰ ਚੋਣ ਲੜਦੀ ਹੈ ਤਾਂ ਬਾਦਲ ਪਰਿਵਾਰ , ਸੁਖਬੀਰ ਸਿੰਘ ਬਾਦਲ ਉਸਨੂੰ ਕਰੋੜ ਰੁਪਏ ਦੇਣਗੇ ਕਿ ਖਹਿਰੇ ਦੀਆਂ ਵੋਟਾਂ ਖਰਾਬ ਹੋਣ।

ਇਸ ਮੌਕੇ ਬਰਗਾੜੀ ਮੋਰਚੇ ਤੇ ਬੋਲਦਿਆਂ ਕਿਹਾ ਕਿ ਜੇ ਮੋਰਚਾ ਨਾ ਚੁਕਿਆ ਜਾਦਾ ਤਾਂ ਸਾਰਾ ਲੋਕ ਸਭਾ ਇਲੈਕਸ਼ਨ ਇਸ ਦੇ ਆਲੇ-ਦੁਆਲੇ ਘੁੰਮਣਾ ਸੀ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਜੇ ਤਕ ਮੈਨੂੰ ਚੋਣ ਨਿਸ਼ਾਨ ਨਹੀਂ ਮਿਲਿਆ ਹੈ ਅਤੇ ਮੈਂ ਲੋਕਾਂ ਨੂੰ ਆਪਣੀ ਤਸਵੀਰ ਤੇ ਵੋਟ ਪਾਉਣ ਲਈ ਕਹਿ ਰਿਹਾ ਹਾਂ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *