Breaking News
Home / Entertainment / Bollywood / ਬਾਲੀਵੁੱਡ ਅਭਿਨੇਤਰੀਆਂ ਦਾ ਵਿਦੇਸ਼ੀ ਲਾੜੇ
ਬਾਲੀਵੁੱਡ ਅਭਿਨੇਤਰੀਆਂ ਦਾ ਵਿਦੇਸ਼ੀ ਲਾੜੇ

ਬਾਲੀਵੁੱਡ ਅਭਿਨੇਤਰੀਆਂ ਦਾ ਵਿਦੇਸ਼ੀ ਲਾੜੇ

ਨਿੱਕ ਜੋਨਸ ਅਤੇ ਪ੍ਰਿਯੰਕਾ ਦੇ ਵਿਆਹ ਦੇ ਚਰਚੇ ਕਾਫੀ ਰਹੇ ਹਨ ਅਤੇ ਇਹਨਾਂ ਦੋਨਾਂ ਦੇ ਵਿਆਹ ਬਾਰੇ ਹਰ ਇਕ ਪਤਾ ਹੈ ਕਿ ਬਾਲੀਵੁੱਡ ਦੀ ਦੇਸੀ ਗਰਲ ਨੇ ਵਿਦੇਸ਼ੀ ਲਾੜੇ ਨਾਲ ਵਿਆਹ ਰਚਾਇਆ ਸੀ। ਨਿੱਕ ਜੋਨਸ ਤੇ ਪ੍ਰਿਅੰਕਾ ਚੋਪੜਾ ਪਹਿਲੀ ਵਾਰ ਨਿਊਯਾਰਕ ‘ਚ ਮੇਟ ਗਾਲਾ 2017 ‘ਚ ਮਿਲੇ ਸੀ। ਜਿੱਥੇ ਉਹ ਰੈੱਡ ਕਾਰਪਟ ‘ਤੇ ਇਕੱਠੇ ਨਜ਼ਰ ਆਏ ਸੀ। ਇਸ ਤੋਂ ਬਾਅਦ ਦੋਵਾਂ ਨੇ ਪਿਛਲੇ ਸਾਲ ਦਸੰਬਰ ‘ਚ ਵਿਆਹ ਕੀਤਾ।

ਬਾਲੀਵੁੱਡ ਅਭਿਨੇਤਰੀਆਂ ਦਾ ਵਿਦੇਸ਼ੀ ਲਾੜੇ
ਬਾਲੀਵੁੱਡ ਦੀ ਡਿੰਪਲ ਗਰਲ ਪ੍ਰੀਟੀ ਜ਼ਿੰਟਾ ਨੇ ਵੀ ਇਕ ਵਿਦੇਸ਼ੀ ਮੁੰਡੇ ਨਾਲ ਆਪਣਾ ਘਰ ਵਸਾਇਆਂ ਹੈ। ਪ੍ਰਿਟੀ ਜਿੰਟਾ ਨੇ ਫਰਵਰੀ 2016 ‘ਚ ਲੌਸ ਏਂਜਲਸ ਦੇ ਫਾਇਨਾਸ਼ੀਅਲ ਐਨਾਲਿਸਟ ਜੀਨ ਗੁੱਡਐਨਫ ਨਾਲ ਵਿਆਹ ਕੀਤਾ। ਦੋਵੇਂ ਸਾਂਤਾ ਮੋਨਿਕਾ ‘ਚ ਮਿਲੇ ਸੀ ਤੇ ਪੰਜ ਸਾਲ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕੀਤਾ ਸੀ।

ਬਾਲੀਵੁੱਡ ਅਭਿਨੇਤਰੀਆਂ ਦਾ ਵਿਦੇਸ਼ੀ ਲਾੜੇ

ਤਾਮਿਲ ਫ਼ਿਲਮਾਂ ਨਾਲ ਇੰਡਸਟਰੀ ਵਿਚ ਐਂਟਰੀ ਕਰਨ ਵਾਲੀ ਇਲੀਆਨਾ ਡਿਕਰੂਜ਼ ਨੇ ਸੋਸ਼ਲ ਮੀਡੀਆ ‘ਤੇ ਆਸਟ੍ਰੇਲਿਆਈ ਪ੍ਰੇਮੀ ਐਂਡ੍ਰਿਊ ਨੀਬੋਨ ਨਾਲ ਆਪਣੀਆਂ ਕਈ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਫੋਟੋਗ੍ਰਾਫਟ ਐਂਡ੍ਰਿਊ ਨੂੰ ਇੰਸਟਾਗ੍ਰਾਮ ਸਟੋਰੀ ‘ਚ “ਹੁਣ ਤਕ ਦਾ ਸਭ ਤੋਂ ਚੰਗਾ ਪਤੀ’ ਕਿਹਾ ਸੀ।

ਬਾਲੀਵੁੱਡ ਅਭਿਨੇਤਰੀਆਂ ਦਾ ਵਿਦੇਸ਼ੀ ਲਾੜੇ

ਟੈਲੀਵੀਜ਼ਨ ਐਕਟਰ ਆਸ਼ਕਾ ਗੋਰਾਡੀਆ ਨੇ ਆਪਣੇ ਅਮਰੀਕੀ ਪ੍ਰੇਮੀ ਬ੍ਰੈਂਟ ਗੋਬਲੇ ਨਾਲ ਦਸੰਬਰ 2017 ‘ਚ ਹਿੰਦੂ ਤੇ ਇਸਾਈ ਰੀਤਾਂ ਮੁਤਾਬਕ ਵਿਆਹ ਕੀਤਾ ਸੀ। ਆਸ਼ਕਾ ਦੀ ਬ੍ਰੈਂਡ ਨਾਲ ਮੁਲਾਕਾਤ ਅਮਰੀਕਾ ਦੇ ਲੌਸ ਵੇਗਾਸ ‘ਚ ਹੋਈ ਸੀ।

ਬਾਲੀਵੁੱਡ ਅਭਿਨੇਤਰੀਆਂ ਦਾ ਵਿਦੇਸ਼ੀ ਲਾੜੇ

ਇੰਡੋ-ਕੈਨੇਡੀਅਨ ਐਕਟਰ ਲੀਜ਼ਾ ਰੇ ਦਾ ਵਿਆਹ ਕੈਲੀਫੋਰਨੀਆ ਦੇ ਮੈਨੇਜਮੈਨਟ ਕੰਸਲਟੈਂਟ ਜੇਸਨ ਡੇਹਨੀ ਨਾਲ 2012 ‘ਚ ਹੋਈ। ਦੋਵਾਂ ਦੀ ਪਹਿਲਾਂ ਮੁਲਾਕਾਤ ਕੈਨੇਡਾ ‘ਚ ਹੋਈ ਸੀ।

ਬਾਲੀਵੁੱਡ ਅਭਿਨੇਤਰੀਆਂ ਦਾ ਵਿਦੇਸ਼ੀ ਲਾੜੇ

ਐਕਟਰਸ ਸ਼੍ਰਿਆ ਸਰਨ ਨੇ ਮਾਰਚ 2018 ਨੂੰ ਰੂਸੀ ਪ੍ਰੇਮੀ ਆਂਦਰੇਈ ਕੋਸਚੀਵ ਨਾਲ ਵਿਆਹ ਕੀਤਾ। ਆਂਦਰੇਈ ਪੇਸ਼ੇ ਤੋਂ ਕਾਰੋਬਾਰੀ ਹੈ।

ਰਾਧਿਕਾ ਆਪਟੇ ਨੇ ਹਮੇਸ਼ਾ ਆਪਣੀ ਪਰਸਨਲ ਲਾਈਫ ਨੂੰ ਮੀਡੀਆ ਤੋਂ ਦੂਰ ਰੱਖਿਆ ਹੈ, ਇੱਥੋਂ ਤਕ ਕਿ ਉਨ੍ਹਾਂ ਦੇ ਫੈਨਸ ਨੂੰ ਵੀ ਨਹੀਂ ਪਤਾ ਕਿ ਉਹ ਵਿਆਹੁਤਾ ਹੈ। ਰਾਧਿਕਾ ਨੇ ਬੈਨੇਡਿਕਟ ਟੇਲਰ ਨਾਲ ਵਿਆਹ ਕੀਤਾ, ਜੋ ਇੱਕ ਬ੍ਰਿਟਿਸ਼ ਅਵਾਂਟ-ਗਾਰਡ ਵਾਇਲਿਸਟ ਐਂਡ ਕੰਪੋਜ਼ਰ ਹੈ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *