Breaking News
Home / Breaking News / ਟਿਕਟ ਮਿਲਦੇ ਹੀ ਢਿੱਲੋਂ ਨੇ ਭਗਵੰਤ ਮਾਨ ਤੇ ਸਾਧੇ ਨਿਸ਼ਾਨੇ

ਟਿਕਟ ਮਿਲਦੇ ਹੀ ਢਿੱਲੋਂ ਨੇ ਭਗਵੰਤ ਮਾਨ ਤੇ ਸਾਧੇ ਨਿਸ਼ਾਨੇ

ਚੰਡੀਗੜ੍ਹ: ਕਾਂਗਰਸ ਵੱਲੋਂ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਭਗਵੰਤ ਮਾਨ ‘ਤੇ ਸਿੱਧੇ ਵਾਰ ਕੀਤੇ। ਢਿੱਲੋਂ ਨੇ ਕਿਹਾ ਭਗਵੰਤ ਮਾਨ ਪੰਜ ਸਾਲ ਲੋਕਾਂ ਨੂੰ ਚੁਟਕੀ ਸੁਣਾਉਂਦਾ ਰਿਹਾ ਜਿਸ ਕਰਕੇ ਚੋਣ ਪ੍ਰਚਾਰ ਦੌਰਾਨ ਪਿੰਡਾਂ ਵਿੱਚ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੰਸਦ ਵਿੱਚ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਨੇ ਪੰਜਾਬ ‘ਚੋਂ ਸਭ ਤੋਂ ਵੱਧ ਸਵਾਲ ਪੁੱਛੇ ਹਨ ਪਰ ਮਾਨ ਆਪਣਾ ਰੌਲਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ। ਕੇਵਲ ਢਿੱਲੋਂ ਨੇ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ‘ਤੇ ਵੀ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਆਪਣੇ ਹਲਕੇ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ।

ਢਿੱਲੋਂ ਨੇ ਦਾਅਵਾ ਕੀਤਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਜਿੱਤਣ ਵਾਲੇ ਉਮੀਦਵਾਰ ਨੂੰ ਸੰਗਰੂਰ ਦੀ ਟਿਕਟ ਲਈ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਿੰਦਰ ਕੌਰ ਭੱਠਲ ਤੇ ਵਿਜੈ ਇੰਦਰ ਸਿੰਗਲਾ ਨੇ ਆਪਣਾ ਨਾਂ ਵਾਪਸ ਖਿੱਚ ਲਿਆ ਗਿਆ ਸੀ। ਢਿੱਲੋਂ ਨੇ ਕਿਹਾ ਰਾਜਿੰਦਰ ਕੌਰ ਭੱਠਲ ਤੇ ਵਿਜੇ ਇੰਦਰ ਸਿੰਗਲਾ ਚੋਣ ਪ੍ਰਚਾਰ ‘ਚ ਪੂਰਾ ਸਹਿਯੋਗ ਦੇਣਗੇ।

About Time TV

Check Also

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਫਿਰੋਜ਼ਪੁਰ – ਬੇ-ਮੌਸਮੇ ਮੀਂਹ, ਤੇਜ਼ ਹਨੇਰੀ, ਝੱਖੜ ਤੇ ਗੜ੍ਹੇਮਾਰੀ ਨਾਲ ਜ਼ਿਲੇ ਵਿੱਚ ਕਈ ਥਾਈਂ ਕਣਕਾਂ ...

Leave a Reply

Your email address will not be published. Required fields are marked *