Breaking News
Home / Breaking News / ਚੌਣਾਂ ਦੌਰਾਨ ਹਥਿਆਰਾ ਵਾਲੇ ‘ਤੇ ਲੱਚਰ ਗਾਣੇ ਚਲਾਉਣ ‘ਤੇ ਹੋਵੇਗੀ ਸਖਤ ਕਾਰਵਾਈ।

ਚੌਣਾਂ ਦੌਰਾਨ ਹਥਿਆਰਾ ਵਾਲੇ ‘ਤੇ ਲੱਚਰ ਗਾਣੇ ਚਲਾਉਣ ‘ਤੇ ਹੋਵੇਗੀ ਸਖਤ ਕਾਰਵਾਈ।

ਪਟਿਆਲਾ (ਅਮਰਜੀਤ ਸਿੰਘ)-ਲੱਚਰ ਸ਼ਰਾਬੀ, ਹਥਿਆਰੇ ਗਾਣੇ ਚਲਾਉਣ ਵਾਲਿਆ ਖਿਲਾਫ ਲੜਨ ਵਾਲੇ ਪੰਡਿਤਰਾਓ ਨੇ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਲਿਖ ਕੇ ਬੇਨਤੀ ਕਰਨ ਤੋਂ ਬਾਅਦ ਡੀ.ਜੀ.ਪੀ. ਪੰਜਾਬ ਨੇ ਸਾਰੇ ਐਸ.ਐਸ.ਪੀ. ਨੂੰ ਲਿਖ ਕੇ ਹਦਾਇਤ ਦਿੱਤੀ ਹੈ ਕਿ ਚੋਣਾਂ ਦੌਰਾਨ ਲੱਚਰ, ਸ਼ਰਾਬੀ, ਹਥਿਆਰੇ ਗਾਣੇ ਨਹੀਂ ਚੱਲਣਗੇ। ਜੇਕਰ ਕੋਈ ਵੀ ਡੀ.ਜੇ. ਵਾਲੇ ਚੋਣਾਂ ਦੌਰਾਨ ਲੱਚਰ, ਸ਼ਰਾਬੀ, ਹਥਿਆਰੇ ਵਾਲੇ ਗਾਣੇ ਚਲਾਉਣਗੇ ਤਾਂ ਉਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ।
ਪੰਡਿਤਰਾਓ ਨੇ ਕਿਹਾ ਹੈ ਕਿ ਕੋਈ ਵੀ ਉਮੀਦਵਾਰ ਪ੍ਰਚਾਰ ਦੇ ਦੌਰਾਨ ਆਪਣੇ ਮੰਚ ਤੇ ਕੋਈ ਵੀ ਲੱਚਰ, ਸ਼ਰਾਬੀ, ਹਥਿਆਰੇ ਗਾਣੇ ਗਾਉਣ ਵਾਲਿਆਂ ਵੱਲੋਂ ਗਵਾਉਣਗੇ ਤਾਂ ਰਿਕਾਰਡਿੰਗ ਕਰਕੇ ਮੁੱਖ ਚੋਣ ਅਧਿਕਾਰੀ, ਪੰਜਾਬ ਨੂੰ ਸ਼ਿਕਾਇਤ ਕਰਨਗੇ।
ਪਟਿਆਲਾ ਦੇ ਬਸ ਸਟੈਂਡ ਦੇ ਮੇਨ ਗੇਟ ਤੇ 4 ਘੰਟੇ ਤੱਕ ਲੱਚਰ, ਸ਼ਰਾਬੀ, ਹਥਿਆਰੇ ਗਾਣੇ ਦੇ ਖਿਲਾਫ ਪ੍ਰਚਾਰ ਕਰਦੇ ਹੋਏ ਪੰਡਿਤਰਾਓ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ 19 ਮਈ ਦੇ ਦਿਨ ਵੋਟ ਜਰੂਰ ਪਾਉਣ। ਚੋਣ ਇੱਕ ਤਿਉਹਾਰ ਵਾਂਗ ਮਨਾਉਣ ਦੀ ਚੋਣ ਕਮਿਸ਼ਨ ਦੇ ਸੰਦੇਸ਼ ਨੂੰ ਆਮ ਲੋਕਾਂ ਨੂੰ ਪਟਿਆਲਾ ਬੱਸ ਸਟੈਂਡ ਵਿੱਚ ਸਮਝਾਉਂਦੇ ਹੋਏ ਪੰਡਿਤਰਾਓ ਨੇ ਕਿਹਾ ਹੈ ਕਿ ਚੋਣ ਪ੍ਰਕਿਿਰਆ ਸ਼ਾਤੀਮਈ ਢੰਗ ਨਾਲ ਚਲਾਉਣ ਲਈ ਸਾਰੇ ਦੇ ਸਾਰੇ ਚੋਣ ਕਮਿਸ਼ਨ ਨਾਲ ਸਹਿਯੋਗ ਕਰਨ।

About Time TV

Check Also

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਫਿਰੋਜ਼ਪੁਰ – ਬੇ-ਮੌਸਮੇ ਮੀਂਹ, ਤੇਜ਼ ਹਨੇਰੀ, ਝੱਖੜ ਤੇ ਗੜ੍ਹੇਮਾਰੀ ਨਾਲ ਜ਼ਿਲੇ ਵਿੱਚ ਕਈ ਥਾਈਂ ਕਣਕਾਂ ...

Leave a Reply

Your email address will not be published. Required fields are marked *