Breaking News
Home / International / ਜਲਿਆਂਵਾਲਾ ਬਾਗ਼ ‘ਚ ਬ੍ਰਿਟਿਸ਼ ਹਾਈ ਕਮਿਸ਼ਨਰ ਵੱਲੋ ਸ਼ਰਧਾਂਜਲੀ ਭੇਟ
ਜਲਿਆਂਵਾਲਾ ਬਾਗ਼ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਵੱਲੋ ਸ਼ਰਧਾਂਜਲੀ ਭੇਟ

ਜਲਿਆਂਵਾਲਾ ਬਾਗ਼ ‘ਚ ਬ੍ਰਿਟਿਸ਼ ਹਾਈ ਕਮਿਸ਼ਨਰ ਵੱਲੋ ਸ਼ਰਧਾਂਜਲੀ ਭੇਟ

ਅੰਮ੍ਰਿਤਸਰ : ਜਲਿਆਂਵਾਲੇ ਬਾਗ਼ ਦਾ ਇਹ ਖੂਨੀ ਸਾਕੇ ਨੂੰ ਅੱਜ ਪੂਰੇ 100 ਸਾਲ ਹੋ ਗਏ ਹਨ ਅਤੇ ਅੱਜ ਦੇ ਦਿਨ ਬ੍ਰਿਟਿਸ਼ ਹਾਈ ਕਮਿਸ਼ਨ ਨੇ ਇਸ ਨੂੰ ਸ਼ਰਮਨਾਕ ਘਟਨਾ ਦਸਦੇ ਹੋਏ ਸ਼ਰਧਾ ਦੇ ਫੁਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਬ੍ਰਿਟਿਸ਼ ਹਾਈ ਕਮਿਸ਼ਨਰ ਡੋਮਨਿਕ ਅਸਕੁਇਥ ਨੇ ਜਲਿਆਂ ਵਾਲੇ ਬਾਗ਼ ਵਿਚ ਫੁੱਲਾਂ ਦੀਆਂ ਮਾਲਾ ਭੇਟ ਕਰਕੇ ਬਾਗ਼ ਦੀ ਵਿਸਟਰ ਬੁਕ ਵਿਚ ਆਪਣਾ ਸੰਦੇਸ਼ ਲਿਖਿਆ, ਪਰ ਉਹਨਾਂ ਵੱਲੋ ਇਸ ਤੇ ਮੁਆਫੀ ਨਹੀਂ ਮੰਗੀ ਗਈ।

ਜਲਿਆਂਵਾਲਾ ਬਾਗ਼ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਵੱਲੋ ਸ਼ਰਧਾਂਜਲੀ ਭੇਟ

ਆਪਣੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਾਂਗ ਹਾਈ ਕਮਿਸ਼ਨਰ ਨੇ ਵੀ ਇਸ ਗੋਲ਼ੀਕਾਂਡ ‘ਤੇ ਪਛਤਾਵਾ ਜ਼ਾਹਰ ਕੀਤਾ। ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਆਪਣੇ ਇਸ ਦੌਰੇ ਨੂੰ 21ਵੀਂ ਸਦੀ ਵਿੱਚ ਭਾਰਤ-ਯੂਕੇ ਦੇ ਦੋਸਤਾਨਾ ਰਿਸ਼ਤੇ ਗੂੜ੍ਹੇ ਕਰਨ ਦੇ ਹਿੱਤ ਵਿੱਚ ਦੱਸਿਆ। ਬ੍ਰਿਟਿਸ਼ ਸਾਸ਼ਨਕਾਲ ਮੌਕੇ 13 ਅਪਰੈਲ 1919 ਨੂੰ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਜਨਰਲ ਮਾਈਕਲ ਓਡਵਾਇਰ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਇਕੱਠੇ ਹੋ ਰਹੇ ਲੋਕਾਂ ‘ਤੇ ਗੋਲ਼ੀ ਚਲਾਉਣ ਦੇ ਹੁਕਮ ਦਿੱਤੇ ਸੀ। ਓਡਵਾਇਰ ਦੇ ਹੁਕਮਾਂ ਦੀ ਪਾਲਣਾ ਜਨਰਲ ਰੈਜੀਨਲਡ ਡਾਇਰ ਨੇ ਕੀਤੀ ਸੀ ਤੇ ਸੈਂਕੜੇ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਸੀ।

ਜਲਿਆਂਵਾਲਾ ਬਾਗ਼ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਵੱਲੋ ਸ਼ਰਧਾਂਜਲੀ ਭੇਟ

ਇਸ ਖੂਨੀ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ ਜਾ ਕੇ ਓਡਵਾਇਰ ਨੂੰ ਮਾਰ ਕੇ ਲਿਆ ਸੀ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *