Breaking News
Home / Breaking News / ਲਾਈਫ ਗਾਰਡ ਸੰਸਥਾਂ ਵੱਲੋ ਨਵਾਂ ਸੈਸ਼ਨ ਵਿਸਾਖੀ ਦਿਵਸ ਦੇ ਰੂਪ ਵਿੱਚ ਮਨਾਇਆ

ਲਾਈਫ ਗਾਰਡ ਸੰਸਥਾਂ ਵੱਲੋ ਨਵਾਂ ਸੈਸ਼ਨ ਵਿਸਾਖੀ ਦਿਵਸ ਦੇ ਰੂਪ ਵਿੱਚ ਮਨਾਇਆ

ਸੰਗਰੂਰ 13 ਅਪ੍ਰੈਲ (ਹਰਕੰਵਲ ਸਿੰਘ ਹੈਪੀ) ਲਾਈਫ ਗਾਰਡ ਸੀਨੀਅਰ ਸੈਕੰਡਰੀ ਸਕੂਲ ਵੱਲੋ ਨਵੇਂ ਸਾਲ ਦਾ ਸ਼ੈਸਨ ਅੱਜ ਵਿਸਾਖੀ ਦਿਵਸ ਦੇ ਰੂਪ ਵਿਚ ਮਨਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸੰਸਥਾ ਮੁੱਖ ਸਲਾਹਕਾਰ ਡਾ. ਚਰਨਜੀਤ ਸਿੰਘ ਉਡਾਰੀ ਨੇ ਕਿਹਾ ਕਿ ਅੱਜ ਦਾ ਪਵਿੱਤਰ ਦਿਨ ਖਾਲਸੇ ਦੀ ਸਾਜਨਾਂ ਨਾਲ ਜਿਿਲਆਂ ਵਾਲੇ ਬਾਗ ਦੀ ਸਤਾਬਦੀ ਸਮਾਹਰੋ ਵਜੋਂ ਵੀ ਮਨਾਇਆ ਜਾ ਰਿਹਾ ਹੈ । ਅੱਜ ਦਾ ਦਿਨ ਡਾ ਭੀਮ ਰਾਓ ਅੰਬੇਦਕਰ ਜਿਹੜੇ ਭਾਰਤੀ ਸਵਿਧਾਨ ਦੀ ਕਮੇਟੀ ਦੇ ਮੁੱਖੀ ਅਤੇ ਗਰੀਬਾਂ ਦੇ ਮਸੀਹਾ ਸਨ ਦੇ ਜਨਮ ਨਾਲ ਵੀ ਸੰਬਧ ਰੱਖਦਾ ਹੈ । ਸਮਾਹਰੋ ਦਾ ਅਰੰਭ ਬੱਚਿਆਂ ਨੇ ਮੂਲ ਮੰਤਰ ਨਾਲ ਕੀਤਾ । ਭੰਗੜਾ ਗਿੱਧਾ ਅਤੇ ਲੋਕ ਨਰੀਤ ਰਾਹੀਂ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ । ਵੱਖ ਵੱਖ ਵਿਿਦਆਰਥੀ ਬੁਲਾਰਿਆਂ ਨੇ ਅੰਗਰੇਜੀ ਹਿੰਦੀ ਅਤੇ ਪੰਜਾਬੀ ਵਿੱਚ ਵਿਸਾਖੀ ਮਹੱਤਵਤਾ ਸੰਬਧੀ ਚਾਨਣ ਪਾਇਆ । ਕੇਸਰੀ ਪੱਗਾਂ ਬੰਨੀ ਬੱਚਿਆਂ ਨੇ ਢਿਡਲ ਨ੍ਰਿਤ ਰਾਹੀ ਹਾਸ ਰਸ ਦੀਆਂ ਝਲਕੀਆਂ ਪੇਸ਼ ਕੀਤੀਆਂ ਇਸ ਸਮੇਂ ਵੱਖ ਵੱਖ ਕਲਾਸਾਂ ਦੇ ਬੱਚਿਆਂ ਵਿੱਚ ਪੁਸਤਕ ਵਟਾਂਦਰੇ ਰਾਹੀ ਮਾਪਿਆਂ ਤੇ ਪੈ ਰਹੇ ਬੋਝ ਨੂੰ ਘੱਟ ਕਰਨ ਦੀ ਰਸਮ ਵੀ ਅਰੰਭ ਕੀਤੀ ਗਈ ਅਤੇ ਬੱਚਿਆਂ ਨੇ ਇਕ ਦੂਸਰੇ ਦੇ ਕਤਾਬਾਂ ਸੰਬਧੀ ਵਿਟਾਦਰੇ ਨਾਲ ਆਪਸੀ ਸਾਝ ਦੇ ਸੱਭਿਆਚਾਰ ਨੂੰ ਪੇਸ਼ ਕੀਤਾ ਸਮਹਾਰੋ ਦਾ ਮੰਚ ਸੰਚਾਲਨ ਮੈਡਮ ਪਰਮਜੀਤ ਕੋਰ ਨੇ ਬਖੂਬੀ ਢੰਗ ਨਾਲ ਨਿਭਾਇਆ ਅਤੇ ਸਕੂਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਵੀ ਪੇਸ਼ ਕੀਤੀ ਬੱਚਿਆਂ ਨੂੰ ਲੱਡੂ ਵੰਡੇ ਗਏ ਇਸ ਸਮੇਂ ਮੈਡਮ ਡਾ. ਪਰਵਿੰਦਰ ਕੌਰ , ਪ੍ਰਿੰ. ਹਰਿੰਦਰ ਸਿੰਘ ਗਰੇਵਾਲ , ਸ਼੍ਰੀ ਕਮਲਜੀਤ , ਮੈ. ਚਰਨਜੀਤ ਕੁਮਾਰੀ, ਮੈ. ਬਲਜੀਤ ਕੌਰ, ਮੈ. ਸ਼ਵਿੰਦਰ ਕੌਰ , ਮੈ. ਸੰਦੀਪ ਕੌਰ, ਮੈ. ਰਜਨੀਂ ਰਾਣੀ , ਮੈ. ਕਵੀਤਾ , ਮੈ. ਕਮਲੇਸ਼ ਰਾਣੀ, ਮੈਡਮ. ਮਨਜੀਤ ਕੌਰ, ਮੈ. ਜਸਵਿੰਦਰ ਕੌਰ ਅਤੇ ਬਹੁਤ ਸਾਰੇ ਬੱਚਿਆਂ ਦੇ ਮਾਪੇ ਵੀ ਹਾਜਰ ਸਨ ।

About Time TV

Check Also

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਫਿਰੋਜ਼ਪੁਰ – ਬੇ-ਮੌਸਮੇ ਮੀਂਹ, ਤੇਜ਼ ਹਨੇਰੀ, ਝੱਖੜ ਤੇ ਗੜ੍ਹੇਮਾਰੀ ਨਾਲ ਜ਼ਿਲੇ ਵਿੱਚ ਕਈ ਥਾਈਂ ਕਣਕਾਂ ...

Leave a Reply

Your email address will not be published. Required fields are marked *