Breaking News
Home / Punjab / Malwa / ਕਾਂਗਰਸ ਦਾ ਇਕ ਹੋਰ ਲੀਡਰ ਪਾਰਟੀ ਦੀ ਕਾਰਗੁਜਾਰੀ ਤੋਂ ਨਿਰਾਸ਼
ਕਾਂਗਰਸ ਦਾ ਇਕ ਹੋਰ ਲੀਡਰ ਪਾਰਟੀ ਦੀ ਕਾਰਗੁਜਾਰੀ ਤੋਂ ਨਿਰਾਸ਼

ਕਾਂਗਰਸ ਦਾ ਇਕ ਹੋਰ ਲੀਡਰ ਪਾਰਟੀ ਦੀ ਕਾਰਗੁਜਾਰੀ ਤੋਂ ਨਿਰਾਸ਼

ਸੰਗਰੂਰ – ਲੋਕ ਸਭਾ ਚੋਣਾਂ ਨੂੰ ਲੈਕੇ ਕਾਂਗਰਸ ਪਾਰਟੀ ਵੱਲੋ ਆਪਣੀਆਂ ਟਿਕਟਾਂ ਦੀ ਗੋਸ਼ਨ ਕੀਤੀ ਜਾ ਰਹੀ ਹੈ। ਪਰ ਉਥੇ ਕੁੱਝ ਪਾਰਟੀ ਦੇ ਵਰਕਰਾਂ ਨੂੰ ਟਿਕਟ ਨਾ ਮਿਲਣ ਕਰਕੇ ਨਰਾਜ਼ਗੀ ਜਤਾਈ ਜਾ ਰਹੀ ਹੈ। ਇਸੇ ਤਰਾਂ ਹੀ ਕਾਂਗਰਸ ਦੇ ਆਗੂ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ ਨੂੰ ਟਿਕਟ ਨਾ ਮਿਲਣ ਕਰਕੇ ਕੇਵਲ ਢਿੱਲੋਂ ਨਾਲ ਪਾਰਟੀ ਲਈ ਸਮਰਥਨ ਤੋਂ ਵੀ ਨਾਂ ਕਰ ਦਿੱਤੀ ਹੈ। ਜਸਵਿੰਦਰ ਧੀਮਾ ਨੇ ਆਜ਼ਾਦ ਚੋਣ ਲੜਨ ਦੇ ਵੀ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਆਜ਼ਾਦ ਚੋਣ ਲੜਨਗੇ ਕਿ ਨਹੀਂ ਇਸ ਦਾ ਫੈਸਲਾ ਆਉਂਦੇ ਦਿਨਾਂ ਵਿਚ ਲਿਆ ਜਾਵੇਗਾ।

ਪਾਰਟੀ ‘ਤੇ ਪਛੜੀਆਂ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕਰਨ ਅਤੇ ਪੱਖਪਾਤ ਦੇ ਦੋਸ਼ ਲਗਾਉਂਦੇ ਹੋਏ ਧੀਮਾਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਪਾਰਟੀ ਦਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਸੁਪਨਾ ਟੁੱਟ ਸਕਦਾ ਹੈ। ਧੀਮਾਨ ਨੇ ਕਿਹਾ ਕਿ ਕਾਂਗਰਸ ਜਿਸ ਤਰ੍ਹਾਂ ਫੈਸਲੇ ਲੈ ਰਹੇ ਰਹੀ ਹੈ, ਇਸ ਨਾਲ 13 ਸੀਟਾਂ ਤਾਂ ਦੂਰ ਗੱਲ ਲਾਜ ਹੀ ਬਚ ਜਾਵੇ ਉਹ ਹੀ ਕਾਫੀ ਹੈ। ਜਸਵਿੰਦਰ ਨੇ ਕਿਹਾ ਕਿ ਸੰਗਰੂਰ ਦੀ ਜਨਤਾ ਤਾਂ ਉਨ੍ਹਾਂ ਸੰਤੁਸ਼ਟ ਹੈ ਪਰ ਪਾਰਟੀ ਵਲੋਂ ਬਾਵਜੂਦ ਇਸ ਦੇ ਉਨ੍ਹਾਂ ‘ਤੇ ਭਰੋਸਾ ਨਹੀਂ ਪ੍ਰਗਟਾਇਆ।

ਉਨ੍ਹਾਂ ਕਿਹਾ ਕਿ ਸੰਗਰੂਰ ਵਿਚ ਰਾਮਗੜ੍ਹੀਆ ਦੇ ਨਾਲ-ਨਾਲ ਹੋਰ ਬੀ. ਸੀ. ਭਾਈਚਾਰੇ ਦਾ ਚੰਗਾ ਆਧਾਰ ਹੈ ਪਰ ਪਾਰਟੀ ਨੇ ਭਰੋਸਾ ਦੇਣ ਮਗਰੋਂ ਟਿਕਟ ਨਾ ਦੇਣ ਨਾਲ ਜਿੱਤੀ ਹੋਈ ਸੀਟ ਹਾਰ ਲਈ ਹੈ। ਦੱਸ ਦੇਈਏ ਕਿ ਬੀਤੇ ਮਹੀਨੇ ਸੁਰਜੀਤ ਧੀਮਾਨ ਨੇ ਆਪਣੇ ਪੁੱਤਰ ਜਸਵਿੰਦਰ ਧੀਮਾਨ ਨੂੰ ਸੰਗਰੂਰ ਤੋਂ ਲੋਕ ਸਭਾ ਟਿਕਟ ਦਿਵਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਅਤੇ ਪਾਰਟੀ ਨੇ ਸੰਗਰੂਰ ਦੀ ਸੀਟ ਕੇਵਲ ਸਿੰਘ ਢਿੱਲੋਂ ਦੀ ਝੋਲੀ ਵਿਚ ਪਾ ਦਿੱਤੀ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *