Breaking News
Home / Culture / ਖਾਲਸਾ ਸਾਜਨਾ ਦਿਵਸ ਮੌਕੇ ਪਤਿਤ ਨੌਜਵਾਨਾਂ ਦੇ ਸਜਾਈਆਂ ਦਸਤਾਰਾਂ

ਖਾਲਸਾ ਸਾਜਨਾ ਦਿਵਸ ਮੌਕੇ ਪਤਿਤ ਨੌਜਵਾਨਾਂ ਦੇ ਸਜਾਈਆਂ ਦਸਤਾਰਾਂ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਾਜਨਾ ਦਿਵਸ ਅਤੇ ਵੀਸਾਖੀ ਦੇ ਸ਼ੁਭ ਅਵਸਰ ਤੇ ਬਾਬਾ ਅਜਾਪਾਲ ਸਿੰਘ ਜੀ ਦੀ ਸਲਾਨਾ ਯਾਦ ਨੂੰ ਸਮਰਪਿਤ ‘ਮਹਾਨ ਕੀਰਤਨ ਢਾਡੀ ਦਰਬਾਰ’ ਕਰਵਾਇਆ ਗਿਆ। ਉੱਥੇ ਹੀ ਸਿੱਖੀ ਨੂੰ ਜੋੜਨ ਲਈ ਦਸਤਾਰ ਅਤੇ ਦੁਮਾਲਾ ਸਜਾਇਆ ਅਤੇ ਸਿਖਾਇਆ ਗਿਆ।ਇਸ ਮੌਕੇ ‘ਤੇ ਸੈਂਕੜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਸਿੱਖ ਸਾਬਤ ਸੂਰਤ ਸਬੰਧੀ ਦਸਤਾਰ ਅਤੇ ਦੁਮਾਲਾ ਸਜਾ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਸ ਮੌਕੇ ‘ਤੇ ਹਜ਼ਾਰਾਂ ਨੌਜਵਾਨਾਂ ਨੇ ਵੱਖ-ਵੱਖ ਤਰੀਕਿਆਂ ਦੀ ਪੱਗਾਂ ਬਣਨੀਆਂ ਸਿੱਖੀਆ ਅਤੇ ਇਸ ਮੌਕੇ ਬਾਬਾ ਹਰਭਜਨ ਸਿੰਘ ਸਰਜਪੁਰ ਨੇ ਸ਼ਿਰਕਤ ਕੀਤੀ ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਸਯੋਗ ਨਾਲ ਕੀਤਾ ਗਿਆ ਇਸ ਮੌਕੇ ਹਜਾਰਾਂ ਨੌਜਵਾਨਾਂ ਨੇ ਦਸਤਾਰ ਸਿੱਖ ਕੇ ਗੁਰੂ ਵਾਲੇ ਬਣੇ ਇਸ ਮੌਕੇ ਦਸਤਾਰ ਸਿਖਲਾਈ ਕੋਸ਼ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ

ਖਾਲਸਾ ਸਾਜਨਾ ਦਿਵਸ ਮੌਕੇ ਪਤਿਤ ਨੌਜਵਾਨਾਂ ਦੇ ਸਜਾਈਆਂ ਦਸਤਾਰਾਂ

ਅਜਿਹੇ ਨੌਜਵਾਨ ਸਿੱਖੀ ਲਈ ਅਜਿਹਾ ਕੰਮ ਕਰ ਰਹੇ ਹਨ, ਸ਼੍ਰੋਮਣੀ ਕਮੇਟੀ ਪੂਰਨ ਸਹਿਯੋਗ ਦੇਵੇਗੀ। ਜਾਣਕਾਰੀ ਦਿੰਦਿਆ ਗਗਨਦੀਪ ਸਿੰਘ ਕਰਤਾਰਪੁਰੀਆ ਟਰਬਨ ਕੋਚ ਅਤੇ ਮਨਜੋਤ ਸਿੰਘ ਸਹਿਜ ਨੇ ਹਜ਼ਾਰਾਂ ਨੌਜਵਾਨਾਂ ਦੇ ਸਿਰ ‘ਤੇ ਦਸਤਾਰਾਂ ਸਜਾ ਕੇ ਆਪਣੇ ਆਪ ਨੂੰ ਮਾਨ ਮਹਿਸੂਸ ਕੀਤਾ ਹੈ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਜੇਕਰ ਕੋਈ ਗ਼ਰੀਬ ਪਰਿਵਾਰ ਦਾ ਬੱਚਾ ਦਸਤਾਰ ਸਿੱਖਣਾ ਜਾਂ ਦਸਤਾਰ ਲੈਣੀ ਚਾਹੁੰਦਾ ਹੈ ਤਾਂ ਉਹ ਸਾਡੀ ਇਸ ਸਿਖਲਾਈ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ।ਇਸ ਮੌਕੇ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਮੌਜੂਦ ਸਨ।

ਖਾਲਸਾ ਸਾਜਨਾ ਦਿਵਸ ਮੌਕੇ ਪਤਿਤ ਨੌਜਵਾਨਾਂ ਦੇ ਸਜਾਈਆਂ ਦਸਤਾਰਾਂ

ਇਸ ਤੋਂ ਇਲਾਵਾ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਵੀ ਦਸਤਾਰ ਦਿਵਸ ਮਨਾਇਆ ਗਿਆ। ਸਿੱਖ ਦਸਤਾਰ ਦਿਵਸ ਨੂੰ ਸਮਰਪਿਤ ਅੱਜ ਸਾਰਾਗੜ੍ਹੀ ਚੌਂਕ, ਸ਼੍ਰੀ ਦਰਬਾਰ ਸਾਹਿਬ ਵਿੱਖੇ ਤਕਰੀਬਨ ੧੦੦ ਪਤਿਤ ਬੱਚੇ ਜਿਨਾਂ ਨੇ ਕੇਸ ਕੱਤਲ਼ ਕੀਤੇ ਹੋਏ ਸੀ ਓਨ੍ਹਾਂ ਨੂੰ ਗਲ਼ਵੱਕੜੀ ਚ’ ਲੈ ਕੇ,ਓਨਾਂ ਦੇ ਕੇਸ ਕੱਤਲ਼ ਨਾਂ ਕਰਨ ਦਾ ਪ੍ਰਣ ਕਰਨ ਤੇ ਦਸਤਾਰਾਂ ਸਜਾਈਆਂ ਗਈਆਂ। ਇਸ ਤੋਂ ਇਲਾਵਾ ਵੱਖ ਵੱਖ ਫੋਟੋ ਫ਼ਰੇਮ ਬਨਾ ਕੇ ਰੱਖੇ ਗਏ ਜਿਸ ਵਿੱਚ ਨੌਜਵਾਨਾਂ ਨੇ,ਪਰਿਵਾਰਾਂ ਨੇ,ਰਾਹਗੀਰਾਂ ਨੇ ਸਿਰ ਤੇ ਸੱਜੀ ਦਸਤਾਰ ਤੇ ਮਾਣ ਹੈ ਦਾ ਪ੍ਰਗਟਾਵਾ ਫੌਟੋਆਂ ਖਿਚਵਾ ਕੇ ਕੀਤਾ। ਨੌਜਵਾਨਾਂ ਦੇ ਹੱਥਾਂ ਵਿੱਚ ਫੱਟੀਆਂ ਉਤੇ ਲਿਖੇ ਸ਼ਬਦ ਿੲੱਕ ਵੱਖਰਾ ਸੁਨੇਹਾ ਦੇ ਰਹੇ ਸੀ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *