Breaking News
Home / Punjab / Doaba / ਪਾਦਰੀ ਦੇ 6 ਕਰੋੜ ਰੁਪਏ ਖੁਰਦ ਪੁਰਦ ਕਰਨ ਵਾਲੇ ਦੋ ASI ਸਮੇਤ ਤਿੰਨ ਤੇ ਕੇਸ ਦਰਜ
ਪਾਦਰੀ ਦੇ 6 ਕਰੋੜ ਰੁਪਏ ਖੁਰਦ ਪੁਰਦ ਕਰਨ ਵਾਲੇ ਦੋ ASI ਸਮੇਤ ਤਿੰਨ ਤੇ ਕੇਸ ਦਰਜ

ਪਾਦਰੀ ਦੇ 6 ਕਰੋੜ ਰੁਪਏ ਖੁਰਦ ਪੁਰਦ ਕਰਨ ਵਾਲੇ ਦੋ ASI ਸਮੇਤ ਤਿੰਨ ਤੇ ਕੇਸ ਦਰਜ

ਖੰਨਾ ਪੁਲਿਸ ਦੇ ਕੁੱਝ ਆਹਲਾ ਅਧਿਕਾਰੀਆਂ ਵੱਲੋ ਜਲੰਧਰ ਪਾਦਰੀ ਐਂਥਨੀ ਦੇ ਰੇਡ ਕਰਨ ਮਗਰੋਂ ਹਿਰਾਸਤ ਵਿਚ ਲਈ ਨਜ਼ਾਇਜ਼ ਰਕਮ ਵਿੱਚੋ 6 ਕਰੋੜ ਰੁਪਏ ਦੀ ਰਕਮ ਹੜੱਪ ਕਰਨ ਦੇ ਦੋਸ਼ ਵਿਚ ਦੋ ਏ ਐੱਸ ਆਈ ਸਮੇਤ ਤਿੰਨ ਹੋਰ ਪੁਲਿਸ ਅਧਿਕਾਰੀਆਂ ਉਪਰ ਕੇਸ ਦਰਜ ਕਰ ਦਿੱਤਾ ਹੈ। ਮੁਹਾਲੀ ਸਥਿਤ ਸਟੇਟ ਕ੍ਰਾਈਮ ਥਾਣਾ ਫੇਜ਼-4 ਵਿੱਚ ਏਐਸਆਈ ਜੋਗਿੰਦਰ ਸਿੰਘ ਅਤੇ ਏਐਸਆਈ ਰਾਜਪ੍ਰੀਤ ਸਿੰਘ ਸਮੇਤ ਮੁਖ਼ਬਰ ਸੁਰਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਸ ਮਾਮਲੇ ਨੂੰ ਲੈਕੇ ਪੰਜਾਬ ਪੁਲਿਸ ਦੇ ਮੁੱਖੀ ਡੀ ਜੀ ਪੀ ਦਿਨਕਰ ਗੁਪਤਾ ਵੱਲੋ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਇਕ ਚਾਰ ਮੈਂਬਰੀ ਟੀਮ ਬਣਾਈ ਗਈ ਹੈ। ਜਿਹੜੀ ਕਿ ਆਈ ਜੀ ਪਰਵੀਨ ਕੁਮਾਰ ਸਿਹਣਾ ਦੀ ਅਗਵਾਈ ਹੇਠ ਇਸ ਮਾਮਲੇ ਦੀ ਜਾਂਚ ਕਰੇਗੀ। ਉਹਨਾਂ ਨਾਲ ਇਸ ਟੀਮ ਵਿਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ , ਪਟਿਆਲਾ ਤੋਂ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਅਤੇ ਸਟੇਟ ਕਰਾਈਮ ਸੈੱਲ ਦੇ ਏ ਆਈ ਜੀ ਰਾਕੇਸ਼ ਕੁਮਾਰ ਹੋਣਗੇ

ਸਟੇਟ ਕਰਾਈਮ ਸੈੱਲ ਦੇ ਏਆਈਜੀ ਤੇ ਐਸਆਈਟੀ ਮੈਂਬਰ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਥਾਣੇਦਾਰਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਆਈਜੀ ਪ੍ਰਵੀਨ ਕੁਮਾਰ ਸਿਨ੍ਹਾ ਦੀ ਮੁੱਢਲੀ ਜਾਂਚ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਇਸ ਮਾਮਲੇ ਵਿਚ ਗਿਰਫਤਾਰੀ ਤੋਂ ਰੂਪੋਸ਼ ਹੋਏ ਮੁੱਖਬਰ ਅਤੇ ਥਾਣੇਦਾਰ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਸੂਤਰਾਂ ਮੁਤਾਬਕ ਡੀਐਸਪੀ ਰੈਂਕ ਦੇ ਅਧਿਕਾਰੀ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਕਤ ਅਧਿਕਾਰੀ ਡਿਊਟੀ ਤੋਂ ਕਥਿਤ ਤੌਰ ’ਤੇ ਗ਼ੈਰ ਹਾਜ਼ਰ ਚੱਲ ਰਹੇ ਸਨ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *