Breaking News
Home / Punjab / Malwa / ਕਿਸਾਨਾਂ ਨੂੰ ਪਰਾਲੀ ਕਰੇਗੀ ਮਾਲੋਮਾਲ, ਇੰਝ ਹੋਵੇਗੀ ਇਸਤੇਮਾਲ
ਕਿਸਾਨਾਂ ਨੂੰ ਪਰਾਲੀ ਕਰੇਗੀ ਮਾਲੋਮਾਲ, ਇੰਝ ਹੋਵੇਗੀ ਇਸਤੇਮਾਲ

ਕਿਸਾਨਾਂ ਨੂੰ ਪਰਾਲੀ ਕਰੇਗੀ ਮਾਲੋਮਾਲ, ਇੰਝ ਹੋਵੇਗੀ ਇਸਤੇਮਾਲ

ਨਵੀ ਦਿੱਲੀ – ਕਿਸਾਨਾਂ ਦੁਆਰਾ ਫਸਲਾਂ ਤੋਂ ਬਾਅਦ ਪੈਦਾ ਹੋਣ ਵਾਲੀ ਪਰਾਲੀ ਹੁਣ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਾਵੇਗੀ। ਬਲਕਿ ਇਸਨੂੰ ਵਰਤਣ ਦਾ ਇਕ ਬਹੁਤ ਵਧੀਆ ਤਰੀਕਾ ਤਿੰਨ ਇੰਜੀਨਿਅਰ ਦੇ ਵਿਦਿਆਰਥੀਆਂ ਵੱਲੋ ਲੱਭਿਆ ਗਿਆ ਹੈ। ਆਈਆਈਟੀ ਦਿੱਲੀ ਤੋਂ ਇੰਜਨੀਅਰਿੰਗ ਦੀ ਡਿਗਰੀ ਕਰਨ ਵਾਲੇ ਤਿੰਨ ਵਿਦਿਆਰਥੀ ਅੰਕੁਰ ਕੁਮਾਰ, ਕਨਿਕਾ ਪ੍ਰਜਾਪਤ ਤੇ ਪ੍ਰਚੀਰ ਦੱਤਾ ਨੇ ਅਜਿਹੀ ਤਕਨੀਕ ਵਿਕਸਤ ਕੀਤੀ ਹੈ, ਜਿਸ ਨਾਲ ਪਰਾਲੀ ਨਾਲ ਡਿਸਪੋਸਲ ਕੱਪ-ਪਲੇਟ ਆਦਿ ਤਿਆਰ ਕੀਤੇ ਜਾ ਸਕਦੇ ਹਨ। ਇਨ੍ਹਾਂ ਭਾਂਡਿਆਂ ਦੀ ਖ਼ਾਸ ਗੱਲ ਇਹ ਹੈ ਕਿ ਕੁਦਰਤੀ ਤਰੀਕੇ ਨਾਲ ਗਲ਼ ਜਾਂਦੇ ਹਨ ਤੇ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਇਹਨਾਂ ਹੀ ਨਹੀਂ ਪਰਾਲੀ ਨੂੰ ਬਾਇਓਡੀਗ੍ਰੇਡੇਬਲ ਕਟਲਰੀ ਵਿੱਚ ਬਦਲਿਆ ਜਾ ਸਕਦਾ ਹੈ। ਜੋ ਕਿ ਖੇਤੀ ਰਹਿੰਦ-ਖੂਹੰਦ ਦਾ ਇਹ ਚੰਗਾ ਹੱਲ ਹੈ।

ਤਿੰਨੋ ਵਿਦਿਆਰਥੀਆਂ ਨੇ ਕਿਸੇ ਵੱਡੀ ਕੰਪਨੀ ਵਿਚ ਪਲੇਸਮੇਂਟ ਦੀ ਬਜਾਏ ਆ ਲੈਬਸ ਦੇ ਨਾਂ ਹੇਠ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਸੋਚੀ ਹੈ। ਆਈਆਈਟੀ ਦਿੱਲੀ ਵਿੱਚ ਫਾਊਂਡੇਸ਼ਨ ਫਾਰ ਇਨੋਵੇਸ਼ਨ ਐਂਡ ਟੇਕਨਾਲੋਜੀ ਟ੍ਰਾਂਸਫਰ ਨੇ ਇਨ੍ਹਾਂ ਦੀ ਮਦਦ ਕੀਤੀ।ਫਿਰ ਤਿੰਨਾਂ ਨੇ ਭਾਰਤ ਸਰਕਾਰ ਵੱਲੋਂ ਡਿਜ਼ਾਈਨ ਇਨੋਵੇਸ਼ਨ ਫੈਲੋਸ਼ਿਪ ਤੇ ਹੋਰ ਮਦਦ ਨਾਲ ਪਰਖਣ ਲਈ ਪਰਾਲੀ ਤੋਂ ਭਾਂਡੇ ਤਿਆਰ ਕੀਤੇ ਹਨ।

ਅੰਕੁਰ, ਕਨਿਕਾ ਤੇ ਪ੍ਰਾਚੀਰ ਨੇ ਆਪਣੀ ਤਕਨਾਲੋਜੀ ਨੂੰ ਪੇਟੈਂਟ ਵੀ ਕਰਵਾ ਲਿਆ ਹੈ ਤੇ ਕ੍ਰਿਆ ਲੈਬਸ ਹੇਠ ਇਸ ਸਾਲ ਦੇ ਅੰਤ ਤਕ ਲੁਧਿਆਣਾ ਵਿੱਚ ਆਪਣੀ ਪ੍ਰੋਸੈਸਿੰਗ ਯੂਨਿਟ ਲਾਉਣਗੇ। ਕ੍ਰਿਆ ਲੈਬ ਦੇ ਕਰਤਾ ਧਰਤਾ ਦੋਸਤਾਂ ਨੇ ਪਰਾਲੀ ਤੋਂ ਭਾਂਡੇ ਤਿਆਰ ਕਰਨ ਲਈ ਪਹਿਲਾਂ ਇਸ ਨੂੰ ਗੁੱਦੇ ਭਾਵ ਪਲਪ ਦੇ ਰੂਪ ਵਿੱਚ ਤਬਦੀਲ ਕਰਦੇ ਹਨ। ਫਿਰ ਇਸ ਨੂੰ ਸੁਕਾ ਕੇ ਨਮੀ ਖ਼ਤਮ ਕੀਤੀ ਜਾਂਦੀ ਹੈ ਤੇ ਫਿਰ ਕੱਪ, ਪਲੇਟ ਤੇ ਜਾਰ ਆਦਿ ਬਣਾਏ ਜਾ ਸਕਦੇ ਹਨ। ਕਨਿਕਾ ਦੱਸਦੀ ਹੈ ਕਿ ਇਸ ਪ੍ਰਕਿਰਿਆ ਵਿੱਚ ਆਰਗੈਨਿਕ ਪਾਲੀਮਰ ਤੇ ਕੈਮੀਕਲ ਵਰਤੇ ਜਾਂਦੇ ਹਨ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *