Breaking News
Home / Lifestyle / Fashion / ਗਾਹਕ ਨੂੰ 3 ਰੁਪਏ ਦਾ ਬੈਗ BATA ਨੂੰ ਪਿਆ ਮਹਿੰਗਾ, ਠੁਕਿਆ 9000 ਜੁਰਮਾਨਾ
ਗਾਹਕ ਨੂੰ 3 ਰੁਪਏ ਦਾ ਬੈਗ BATA ਨੂੰ ਪਿਆ ਮਹਿੰਗਾ, ਠੁਕਿਆ 9000 ਜੁਰਮਾਨਾ

ਗਾਹਕ ਨੂੰ 3 ਰੁਪਏ ਦਾ ਬੈਗ BATA ਨੂੰ ਪਿਆ ਮਹਿੰਗਾ, ਠੁਕਿਆ 9000 ਜੁਰਮਾਨਾ

ਚੰਡੀਗੜ੍ਹ : ਜੁੱਤੀਆਂ ਦੀ ਇਕ ਨਾਮੀ ਕੰਪਨੀ ਬਾਟਾ ਇੰਡੀਆ ਲਿਮਿਟਡ ਵਲੋਂ ਗਾਹਕ ਨੂੰ ਤਿੰਨ ਰੁਪਏ ਦਾ ਬੈਗ ਦਿੱਤੇ ਜਾਣ ਤੇ ਕੰਪਨੀ ਨੂੰ 9000 ਰੁਪਏ ਦਾ ਜੁਰਮਾਨਾ ਹੋ ਗਿਆ ਹੈ। ਚੰਡੀਗੜ੍ਹ ਵਿਚ ਗਾਹਕ ਵੱਲੋ ਸ਼ੋ ਰੂਮ ਦੁਆਰਾ ਬੈਗ ਲਈ 3 ਰੁਪਏ ਲਏ ਜਾਣ ਤੋਂ ਬਾਅਦ ਗਾਹਕ ਨੇ ਕੰਜ਼ਿਊਮਰ ਕੋਰਟ ਦਾ ਰੁੱਖ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਗਾਹਕ ਦਾ ਕਹਿਣਾ ਹੈ ਕਿ ਉਹ ਆਪਣੇ ਬੈਗ ਨੂੰ ਵੀ ਬਰੈਂਡ ਦੇ ਨਾਮ ਨਾਲ ਵੇਚਣਾ ਚਾਹੁੰਦਾ ਹੈ, ਜੋ ਕਿ ਬਹੁਤ ਹੀ ਗ਼ਲਤ ਹੈ। ਇਸਦੇ ਨਾਲ ਗਾਹਕ ਵੱਲੋ ਕੰਪਨੀ ਦੀ ਸਰਵਿਸ ਵਿਚ ਕੰਮੀ ਹੋਣ ਕਾਰਨ ਕੰਪਨੀ ਵੱਲੋ 3 ਰੁਪਏ ਦਾ ਰਿਫੰਡ ਮੰਗਿਆ ਹੈ।

ਫੋਰਮ ਨੇ ਕਿਹਾ ਕਿ ਇਹ ਬਾਟਾ ਦੀ ਜ਼ਿੰਮੇਵਾਰੀ ਸੀ ਕਿ ਉਹ ਗਾਹਕ ਨੂੰ ਪੇਪਰ ਬੈਗ ਫਰੀ ‘ਚ ਮੁਹੱਈਆ ਕਰਾਵੇ। ਇਸ ਦੇ ਨਾਲ ਫੋਰਮ ਨੇ ਬਾਟਾ ਨੂੰ ਆਦੇਸ਼ ਦਿੱਤਾ ਕਿ ਉਹ ਸਾਰੇ ਗਾਹਕਾਂ ਨੂੰ ਫਰੀ ਪੇਪਰ ਬੈਗ ਦੇਵੇ। ਇਸ ਦੇ ਨਾਲ ਹੀ ਫੋਰਮ ਨੇ ਫੈਸਲਾ ਕੀਤਾ ਹੈ ਕਿ ਕੰਪਨੀ ਸ਼ਿਕਾਇਤਕਰਤਾ ਨੂੰ 3 ਰੁਪਏ, ਕੇਸ ‘ਚ ਲੱਗੇ 1000 ਰੁਪਏ ਵਾਪਸ ਕਰੇ। ਇਸ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਦੇ 3000 ਰੁਪਏ ਦਾ ਭੁਗਤਾਨ ਕਰੇ ਤੇ ਨਾਲ ਹੀ ਲੀਗਲ ਐਡ ਅਕਾਉਂਟ ‘ਚ 5000 ਰੁਪਏ ਜਮਾਂ ਕਰਨ ਦੇ ਵੀ ਆਦੇਸ਼ ਦਿੱਤੇ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *