Breaking News
Home / Entertainment / Bollywood / ਭਾਜਪਾ ਨੇ ਗੋਰਖਪੁਰ ਤੋਂ ਚੋਣ ਮੈਦਾਨ ‘ਚ ਉਤਾਰੇ ਭੋਜਪੁਰੀ ਅਦਾਕਾਰ ਰਵੀ ਕਿਸ਼ਨ

ਭਾਜਪਾ ਨੇ ਗੋਰਖਪੁਰ ਤੋਂ ਚੋਣ ਮੈਦਾਨ ‘ਚ ਉਤਾਰੇ ਭੋਜਪੁਰੀ ਅਦਾਕਾਰ ਰਵੀ ਕਿਸ਼ਨ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਉਮੀਦਵਾਰਾਂ ਦੀ 21ਵੀਂ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ 7 ਉਮੀਦਵਾਰਾਂ ਨਾਂ ਸ਼ਾਮਲ ਹਨ। ਭਾਜਪਾ ਨੇ ਭੋਜਪੁਰੀ ਅਦਾਕਾਰ ਰਵੀ ਕਿਸ਼ਨ ਨੂੰ ਲੋਕ ਸਭਾ ਹਲਕਾ ਗੋਰਖਪੁਰ ਚੋਣ ਮੈਦਾਨ ਤੋਂ ਉਤਾਰਨ ਦੀ ਐਲਾਨ ਕੀਤਾ ਹੈ। ਉੱਥੇ ਹੀ ਪਾਰਟੀ ਨੇ ਗੋਰਖਪੁਰ ਤੋਂ ਮੌਜੂਦਾ ਸੰਸਦ ਮੈਂਬਰ ਪ੍ਰਵੀਨ ਨਿਸ਼ਾਦ ਨੂੰ ਸੰਤ ਕਬੀਰ ਨਗਰ ਤੋਂ ਮੈਦਾਨ ‘ਚ ਉਤਾਰਿਆ ਹੈ। ਪਾਰਟੀ ਨੇ ਸੰਤ ਕਬੀਰ ਨਗਰ ਤੋਂ ਮੌਜੂਦਾ ਸੰਸਦ ਮੈਂਬਰ ਸ਼ਰਦ ਦੀ ਟਿਕਟ ਕੱਟ ਦਿੱਤੀ ਹੈ। ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪਿਤਾ ਰਮਾਪਤੀ ਰਾਮ ਤ੍ਰਿਪਾਠੀ ਨੂੰ ਦੇਵਰੀਆ ਤੋਂ ਟਿਕਟ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਭਾਰਜਾ ਨੇ ਪ੍ਰਤਾਪਗੜ੍ਹ ਤੋਂ ਸੰਗਮ ਲਾਲ ਗੁਪਤਾ, ਅੰਬੇਦਕਰ ਨਗਰ ਤੋਂ ਮੁਕੁਟ ਬਿਹਾਰੀ, ਜੌਨਪੁਰ ਤੋਂ ਕੇ. ਪੀ. ਸਿੰਘ ਅਤੇ ਭਦੋਹੀ ਤੋਂ ਰਮੇਸ਼ ਬਿੰਦ ਨੂੰ ਟਿਕਟ ਦਿੱਤੀ ਹੈ।

About Time TV

Check Also

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਫਿਰੋਜ਼ਪੁਰ – ਬੇ-ਮੌਸਮੇ ਮੀਂਹ, ਤੇਜ਼ ਹਨੇਰੀ, ਝੱਖੜ ਤੇ ਗੜ੍ਹੇਮਾਰੀ ਨਾਲ ਜ਼ਿਲੇ ਵਿੱਚ ਕਈ ਥਾਈਂ ਕਣਕਾਂ ...

Leave a Reply

Your email address will not be published. Required fields are marked *