Breaking News
Home / Breaking News (page 2)

Breaking News

ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲਾ ਪੁਲਸ ਨੇ ਕੀਤਾ ਇਕ ਗ੍ਰਿਫਤਾਰ

ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਹੋਏ ਜਾਨਲੇਵਾ ਹਮਲੇ ਦੇ ਸੰਬੰਧ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਹਿਮਾਚਲ ਦੇ ਬੱਦੀ ਇਲਾਕੇ ਵਿਚ ਰੇਡ ਕਰਕੇ ਪਹਿਲੀ ਗ੍ਰਿਫਤਾਰੀ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀ ਦਾ ਨਾਂ ਹਰਵਿੰਦਰ ਸਿੰਘ ਦੱਸਿਆ ਜਾ ...

Read More »

ਸੀਰੀਆ ‘ਤੇ 100 ਤੋਂ ਵੱਧ ਦਾਗ਼ੀਆਂ ਮਿਜ਼ਾਈਲਾਂ

ਸੀਰੀਆ ਵਿਚ 7 ਅਪ੍ਰੈਲ ਨੂੰ ਆਮ ਨਾਗਰਿਕਾਂ ‘ਤੇ ਹੋਏ ਰਸਾਇਣਿਕ ਹਮਲੇ ਦੇ ਜਵਾਬ ਵਿਚ ਸ਼ਨੀਵਾਰ ਤੜਕੇ ਅਮਰੀਕਾ, ਫਰਾਂਸ ਅਤੇ ਬਰਤਾਨੀਆ ਨੇ ਜੁਆਇੰਟ ਆਪ੍ਰੇਸ਼ਨ ਕਰਦਿਆਂ ਸੀਰੀਆ ‘ਤੇ 100 ਤੋਂ ਵੱਧ ਮਿਜ਼ਾਈਲਾਂ ਦਾਗ਼ੀਆਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੀਰੀਆ ਵਿਰੁੱਧ ਵੱਡੀ ਫੌਜੀ ਕਾਰਵਾਈ ਦਾ ਐਲਾਨ ਕਰਨ ਪਿੱਛੋਂ ਸੀਰੀਆ ਦੀ ਰਾਜਧਾਨੀ ਦਮਿਸ਼ਕ ਅਤੇ ...

Read More »

ਫਗਵਾੜਾ ‘ਚ ਹਾਲਾਤ ਅਜੇ ਵੀ ਬਣੇ ਕਰਫਿਊ ਵਰਗੇ

ਗੋਲ ਚੌਕ ‘ਚ ਦਲਿਤ ਸੰਗਠਨਾਂ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਵਾਲਾ ਬੋਰਡ ਲਗਾ ਕੇ ਇਸ ਦਾ ਨਾਂ ਸੰਵਿਧਾਨ ਚੌਕ ਰੱਖਣ ਦੇ ਮਾਮਲੇ ਨੂੰ ਲੈ ਕੇ ਫਗਵਾੜਾ ‘ਚ ਹਾਲਾਤ ਅਜੇ ਵੀ ਕਰਫਿਊ ਵਰਗੇ ਬਣੇ ਹੋਏ ਹਨ। ਭਾਰੀ ਗਿਣਤੀ ‘ਚ ਇਥੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੇ ਚਲਦਿਆਂ ਪੰਜਾਬ ਦੇ ...

Read More »

ਅਨਾਜ ਮੰਡੀ ‘ਚ ਕਣਕ ਦੀ ਆਮਦ ਸ਼ੁਰੂ

ਸਥਾਨਕ ਅਨਾਜ ਮੰਡੀ ‘ਚ ਕਣਕ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਨੂੰ ਸਰਕਾਰੀ ਖਰੀਦ ਏਜੰਸੀਆਂ ਵਲੋਂ ਖਰੀਦ ਕੀਤਾ ਜਾ ਰਿਹਾ ਹੈ। ਅਨਾਜ ਮੰਡੀ ਐਸੋ. ਦੇ ਪ੍ਰਧਾਨ ਓਮ ਪ੍ਰਕਾਸ਼ ਬਹਿਲ, ਉਪ ਪ੍ਰਧਾਨ ਰਾਜਿੰਦਰ ਕੌੜਾ, ਮਾਰਕੀਟ ਕਮੇਟੀ ਸਕੱਤਰ ਅਰਵਿੰਦਰ ਸਿੰਘ ਸਾਹੀ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ...

Read More »

ਇੰਸਪੈਕਟਰ ਸੁਖਪਾਲ ਸਿੰਘ ਦੀ ਭੈਣ ਨੇ ਕੀਤੀ ਖੁਦਕੁਸ਼ੀ

ਕਪੂਰਥਲਾ ‘ਚ ਤਾਇਨਾਤ ਪੰਜਾਬ ਪੁਲਸ ਦੇ ਇੰਸਪੈਕਟਰ ਸੁਖਪਾਲ ਸਿੰਘ ਦੀ ਭੈਣ ਨੇ ਜਿੰਦਾ ਫਾਟਕ ਕੋਲ ਟਰੇਨ ਦੇ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਜਾਣਕਾਰਾਂ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਅੰਮ੍ਰਿਤਸਰ ਤੋਂ ਜਲੰਧਰ ਵੱਲ ਆ ਰਹੀ ਹਰਿਦੁਆਰ ਜਾਣ ਵਾਲੀ ਜਨਸ਼ਤਾਬਦੀ ਐਕਸਪ੍ਰੈੱਸ ਅੱਗੇ ਇਕ ਔਰਤ ਬਾਹਾਂ ਫੈਲਾਅ ਕੇ ਖੜ੍ਹੀ ਹੋ ਗਈ। ...

Read More »

ਮਨਪ੍ਰੀਤ ਸਿੰਘ ਬਾਦਲ ਨੇ ਕੀਵੇਂ ਕੀਤੀ ਗਰੀਬਾਂ ਨੂੰ ਲੁਭਾਉਣ ਦੀ ਕੋਸ਼ਿਸ਼

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ‘ਚ ਵਿਸਾਖੀ ਦਿਹਾੜੇ ‘ਤੇ ਸਿਆਸੀ ਪਾਰਟੀਆਂ ਨੇ ਦੂਸ਼ਣਬਾਜ਼ੀ ਕਰਦਿਆਂ ਇਕ ਦੂਸਰੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦਿਆਂ ਸਿਆਸੀ ਭੜਾਸ ਕੱਢੀ। ਕਾਂਗਰਸ ਦੀ ਕਾਨਫਰੰਸ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ...

Read More »

ਅਮਰੀਕਾ ਜਾਣ ਦਾ ਚਾਅ ਭਾਰਤੀ ਨੌਜਵਾਨਾਂ ਵਲੋਂ ਨਜ਼ਰ ਆ ਰਿਹੈ ਘਟਦਾ

ਭਾਰਤੀ ਨੌਜਵਾਨਾਂ ਦਾ ਹੁਣ ਅਮਰੀਕਾ ਤੋਂ ਮੋਹ ਭੰਗ ਹੁੰਦਾ ਦਿਖਾਈ ਦੇ ਰਿਹਾ ਹੈ। ਸਕਿਲਡ ਭਾਰਤੀ ਜੋ ਪਹਿਲਾਂ ਵੱਡੀ ਗਿਣਤੀ ‘ਚ ਐੱਚ-1 ਬੀ. ਵੀਜ਼ੇ ਲਈ ਅਪਲਾਈ ਕਰਦੇ ਸਨ, ਉਨ੍ਹਾਂ ਦੀ ਗਿਣਤੀ ‘ਚ ਹੁਣ ਕਮੀ ਆ ਰਹੀ ਹੈ। ਇਹ ਗਿਰਾਵਟ ਲਗਾਤਾਰ ਦੂਜੇ ਸਾਲ ਆਈ ਹੈ। ਇਹ ਸਭ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ...

Read More »

ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਡੇਵੀਏਟ ‘ਚ ਕਰਵਾਏ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤੀ ਸ਼ਿਰਕਤ

ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਅੱਜ ਡੇਵੀਏਟ ‘ਚ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪਹੁੰਚੇ। ਇਸ ਤੋਂ ਇਲਾਵਾ ਉਥੇ ਵੱਡੇ ਨੇਤਾ ਸ਼ਿਰਕਤ ਕਰਨ ਪਹੁੰਚ ਚੁੱਕੇ ਹਨ। ਇਸ ਦੌਰਾਨ ਦੋਆਬਾ ਦੇ 633 ਗਰੀਬ ਦਲਿਤ ਪਰਿਵਾਰਾਂ ਦਾ 1.07 ਕਰੋੜ ਰੁਪਏ ...

Read More »

ਗਰਭਵਤੀ ਔਰਤ ਦੀ ਕੁੱਖ ਉਜੜਨ ਦੇ ਮਾਮਲਾ

ਰਣਜੀਤ ਐਵੀਨਿਊ ਸਥਿਤ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ‘ਚ ਇਕ ਗਰਭਵਤੀ ਔਰਤ ਦੀ ਕੁੱਖ ਉਜੜਨ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ 3 ਸੀਨੀਅਰ ਡਾਕਟਰਾਂ ‘ਤੇ ਆਧਾਰਿਤ ਕਮੇਟੀ ਦਾ ਗਠਨ ਕਰ ਕੇ ਇਕ ਹਫ਼ਤੇ ਵਿਚ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ। ...

Read More »

ਸਾਬਕਾ ਚੇਅਰਮੈਨ ਬਲਬੀਰ ਸਿੰਘ ਗੋਹਲਵਾੜ ਦੀਆਂ ਅਸਥੀਆਂ ਕੀਤੀਆਂ ਜਲ ਪ੍ਰਵਾਹ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਭਣਵੱਈਆ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਪਿਤਾ ਸਾਬਕਾ ਚੇਅਰਮੈਨ ਬਲਬੀਰ ਸਿੰਘ ਗੋਹਲਵਾੜ ਦੀਆਂ ਅਸਥੀਆਂ ਅੱਜ ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ‘ਚ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਸਮੇਂ ਜਥੇ. ਰਣਜੀਤ ...

Read More »