Breaking News
Home / Punjab (page 4)

Punjab

ਕਾਂਗਰਸੀ ਕੌਂਸਲਰ ਦੇ ਪੁੱਤਰ ਤੇ ਲੱਗਿਆ ਮਾਰ-ਕੁੱਟ ਦਾ ਆਰੋਪ

ਮੰਗਾ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ SOI ਦੇ ਯੂਥ ਆਗੂ

ਲੁਧਿਆਣਾ ਵਿੱਚ ਪੁਰਾਣੀ ਰੰਜਿਸ ਦੇ ਚੱਲਦੇ ਕਾਂਗਰਸੀ ਕੌਂਸਲਰ ਦੇ ਪੁੱਤਰ ਅਤੇ ਉਸਦੇ ਸਾਥੀਆਂ ਉੱਤੇ ਮਾਰ-ਕੁੱਟ ਕਰਨ ਦੇ ਆਰੋਪ ਲੱਗੇ ਹਨ ਦੱਸ ਦੇਈਏ  ਕਿ ਮਾਰ-ਕੁੱਟ ਦੌਰਾਨ ਜਖ਼ਮੀ ਰਿੰਕਲ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਉਸਦੀ ਹਸਪਤਾਲ ਵਿੱਚ ਹੀ ਮੌਤ ਹੋ ਗਈ। ਜ਼ਿਕਰੇਖਾਸ ਹੈ ਕਿ ਰੰਕਿਲ ਦੀ ਮੌਤ ਤੋਂ ਬਾਅਦ ...

Read More »

19 ਡੇਰਾ ਪ੍ਰੇਮੀਆਂ ਤੋਂ ਅਦਾਲਤ ਨੇ ਹਟਾਇਆ ਦੇਸ਼ਧ੍ਰੋਹ ਦਾ ਮੁਕੱਦਮਾ

20 ਅਗਸਤ 2017 ਨੂੰ ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਬਲਾਤਕਾਰ ਦਾ ਦੋਸ਼ੀ ਸਾਬਿਤ ਹੋਇਆ ਸੀ ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਵਿੱਚ ਵੱਡੀ ਗਿਣਤੀ ‘ਚ ਹਿੰਸਾਤਮਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ।ਉਸ ਸਮੇਂ ਵੱਡੀ ਗਿਣਤੀ ‘ਚ ਜਾਨੀ ਨੁਕਸਾਨ ਦੇ ਨਾਲ-ਨਾਲ ਮਾਲੀ ਨੁਕਸਾਨ ਵੀ ਹੋਇਆ ਸੀ। ਉਸ ਵੇਲੇ ਦੀ ਮਨੋਹਰ ਲਾਲ ...

Read More »

ਇੱਕ ਹੋਰ ਨੌਜਵਾਨ ਵੱਲੋਂ ਖੁਦਕੁਸ਼ੀ

ਇੱਕ ਹੋਰ ਨੌਜਵਾਨ ਵੱਲੋਂ ਖੁਦਕੁਸ਼ੀ

ਜ਼ਿਲਾ ਬਰਨਾਲਾ ਦਾ ਰਹਿਣ ਵਾਲਾ ਨੌਜਵਾਨ ਅਵਤਾਰ ਸਿੰਘ ਪੁੱਤਰ ਜਗਜੀਤ ਸਿੰਘ ਜੋ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਹੋਇਆ ਸੀ ਉਸ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੇ ਪਰਿਵਾਰ ਨਾਲ ਸ਼ਹੀਦ ਭਾਈ ਮਨੀ ਸਿੰਘ ਦੀ ਸਰਾਂ ਵਿਚ ...

Read More »

ਸ਼੍ਰੋਮਣੀ ਅਕਾਲੀ ਦਲ ਪੰਜਾਬ ਤੋਂ ਬਾਅਦ ਹਰਿਆਣਾ ‘ਚ ਵੀ ਇਕੱਲੇ ਤੌਰ ਤੇ ਲੜੇਗਾ ਚੋਣਾਂ – ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਪੰਜਾਬ ਤੋਂ ਬਾਅਦ ਹਰਿਆਣਾ 'ਚ ਵੀ ਇਕੱਲੇ ਤੌਰ ਤੇ ਲੜੇਗਾ ਚੋਣਾਂ - ਸੁਖਬੀਰ ਬਾਦਲ

ਅੱਜ ਅਕਾਲੀ ਦਲ ਦੇ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਨੋਟ ਰਿਲੀਜ਼ ਕੀਤਾ ਗਿਆ ਇਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2019 ਵਿੱਚ ਹੋਣ ਵਾਲੀਆਂ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਆਰੰਭ ਕਰ ਦਿੱਤੀ ਅਤੇ ਫੈਸਲਾ ਕੀਤਾ ...

Read More »

ਪ੍ਰਸ਼ਾਸਨ ਤੋਂ ਦੁੱਖੀ ਕਿਸਾਨਾਂ ਨੇ ਸੰਗਰੂਰ-ਲੁਧਿਆਣਾ ਹਾਈਵੇ ਕੀਤੇ ਜਾਮ

ਸੰਗਰੂਰ: ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਜਿੱਥੇ ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਪਹੁੰਚਾਈ ਹੈ ਉੱਥੇ ਹੀ ਪੰਜਾਬ ‘ਚ ਹੋ ਰਹੀ ਲਗਾਤਾਰ ਬਾਰਿਸ਼ ਕਿਸਾਨਾਂ ਲਈ ਆਫਤ ਬਣ ਹੋਈ ਹੈ ਕਿਉਂਕਿ ਮੀਂਹ ਦਾ ਪਾਣੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਤਬਾਹ ...

Read More »

ਸਿੱਖ ਨੌਜਵਾਨਾਂ ਨੇ ਕੀਤਾ ਸਕੂਟਰ ਰਾਹੀਂ ਲੁਧਿਆਣਾ ਤੋਂ ਆਸਟ੍ਰੇਲੀਆ ਤੱਕ  ਦਾ ਸਫ਼ਰ

ਸਿੱਖਾਂ ਦੀ ਮਿਹਨਤ ਅਤੇ ਲਗਨ ਤੋਂ ਹਰ ਕੋਈ ਭਲੀ ਪ੍ਰਕਾਰ ਜਾਣੂ ਹੈ। ਵਿਦੇਸ਼ਾਂ ਵਿਚ ਵੀ ਸਿੱਖਾਂ ਨੇ ਆਪਣੀ ਬਹਾਦਰੀ ਅਤੇ ਸੂਰਬੀਰਤਾ ਦਾ ਲੋਹਾ ਮਨਵਾਇਆ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਅਨੇਕਾਂ ਹੀ ਝੰਡੇ ਗੱਡੇ ਹਨ। ਭਾਵੇਂ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਲੋਕ ਭਲਾਈ ਦੀ ਗੱਲ ਹੋਵੇ ਸਿੱਖ ਕੌਮ ਹਰ ਵਰਗ ‘ਚ ਅੱਗੇ ਰਹੀ ਹੈ। ਅਜਿਹੀ ਹੀ ਇਕ ਮਿਸਾਲ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। 1996 ‘ਚ ਲੁਧਿਆਣਾ ਦੇ ਕੁਝ ਸਿੱਖ ਨੌਜਵਾਨਾਂ  ਨੇ ਸਕੂਟਰਾਂ ਰਾਹੀਂ ਲੁਧਿਆਣਾ ਤੋਂ ਆਸਟ੍ਰੇਲੀਆ ਜਾਣ ਦਾ ਪ੍ਰੋਗਰਾਮ ਬਣਾਇਆ। ਪਹਿਲਾਂ ਪਹਿਲ ਤਾਂ ਲੋਕਾਂ ਨੇ ਉਹਨਾਂ ਦੀ ਇਸ ਗੱਲ ਦਾ ਮਜ਼ਾਕ ਬਣਾਇਆ ਅਤੇ ਤੰਜ ਕਸਿਆ ਕਿ ਲੋਕਾਂ ਲਈ ਤਾਂ ਸਕੂਟਰ ‘ਤੇ ਲੁਧਿਆਣਾ ਤੋਂ ਅੰਮ੍ਰਿਤਸਰ ਜਾਣਾ ਔਖਾ ਹੋ ਜਾਂਦਾ ਹੈ ਤੁਸੀਂ ਆਸਟ੍ਰੇਲੀਆ ਕਿਵੇਂ ਪਹੁੰਚ ਜਾਓਗੇ। ਪਰੰਤੂ ਇਹਨਾਂ ਨੌਜਵਾਨਾਂ ਨੇ ਆਪਣਾ ਸੁਪਨਾ ਪੂਰਾ ਕਰਨ ਦੀ ਠਾਣ ਲਈ ਸੀ। 4 ਜੂਨ 1996 ਨੂੰ ਇਹ ਨੌਜਵਾਨ ਸਕੂਟਰ ‘ਤੇ ਲੁਧਿਆਣਾ ਤੋਂ ਆਸਟ੍ਰੇਲੀਆ ਜਾਣ ਲਈ ਰਵਾਨਾ ਹੋ ਗਏ। ਜਾਣ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਨੇ ਆਪਣੀ ਸਹੂਲਤ ਦਾ ਸਾਰਾ ਸਮਾਨ ਜਿਵੇਂ ਕਿ ਹਵਾ ਭਰਨ ਵਾਲਾ ਪੰਪ ਟਾਇਰ ਦੀਆਂ ਟਿਊਬਾਂ ਅਤੇ ਸਕੂਟਰਾਂ ‘ਤੇ ਐਂਗਲ ਲਗਵਾ ਲਏ ਸਨ। ਉਸ ਸਮੇਂ ਨਾ ਤਾਂ ਇੰਨੀ ਵਧੀਆਂ ਸੜਕਾਂ ਸਨ ਅਤੇ ਨਾ ਹੀ ਨੈਵੀਗੇਸ਼ਨ ਤੇ ਗੂਗਲ ਮੈਪ ਸੀ। ਰਾਹ ਵਿਚ ਇਹਨਾਂ ਨੌਜਵਾਨਾਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ। ਕਈ ਵਾਰ ਇਹਨਾਂ ਨੌਜਵਾਨਾਂ ਦਾ ਹੌਸਲਾ ਵੀ ਟੁੱਟਿਆ ਅਤੇ ਨਿਰਾਸ਼ ਵੀ ਹੋਏ। ਪਰ ਫਿਰ ਵੀ ਇਹਨਾਂ ਨੌਜਵਾਨਾਂ ਨੇ ਅੰਤ ਤੱਕ ਹਿੰਮਤ ਨਹੀਂ ਹਾਰੀ। ਜੇਕਰ ਸੜਕ ਸਾਫ ਹੁੰਦੀ ਦਿੱਸਦੀ ਤਾਂ ਇਹ 400 ਤੋਂ 500 ਕਿਲੋਮੀਟਰ ਦਾ ਸਫਰ ਤੈਅ ਕਰ ਲੈਂਦੇ ਸਨ। ਰਸਤੇ ਵਿਚ ਕਈ ਵਾਰ ਇਹ ਨੌਜਵਾਨ ਦੁਰਘਟਨਾ ਹੋਣ ਤੋਂ ਵੀ ਬਚੇ। ਅਜਿਹੀ ਖਬਰ ਸੁਣਕੇ ਸਾਡੇ ਜਹਿਨ ਵਿਚ ਪਹਿਲੀ ਗੱਲ ਇਹੀ ਆਉਂਦੀ ਹੈ ਕਿ ਇਹਨਾਂ ਨੌਜਵਾਨਾਂ ਨੇ ਸਮੁੰਦਰ ਕਿਵੇਂ ਪਾਰ ਕੀਤਾ ਹੋਵੇਗਾ। ਜਾਣਕਾਰੀ ਲਈ ਦੱਸ ਦਈਏ ਕਿ ਸਮੁੰਦਰੀ ਜਹਾਜ ਤੇ ਸਕੂਟਰ ਸਮੇਤ ਇਹ 4 ਸਤੰਬਰ 1996 ਨੂੰ ਆਸਟ੍ਰੇਲੀਆ ਪਹੁੰਚੇ ਅਤੇ ਆਪਣੀ ਸਫਲਤਾ ਦੇ ਝੰਡੇ ਗੱਡੇ। ਉਥੇ ਪਹੁੰਚ ਕੇ ਇਹਨਾਂ ਦਾ ਤਿੰਨ ਸਾਲ ਦਾ ਵੀਜਾ ਲੱਗਿਆ। ਇਹਨਾਂ ਤਿੰਨ ਮਹੀਨਿਆਂ ਵਿਚ ਉਥੇ ਪਹੁੰਚਦਿਆਂ ਇਹਨਾਂ ਨੌਜਵਾਨਾਂ ਦੇ ਰੰਗ ਕਾਲੇ ਪੈ ਗਏ ਸਨ ਅਤੇ 10-10 ਕਿਲੇ ਵਜਨ ਵੀ ਘੱਟ ਗਿਆ ਸੀ। ਪਰ ਜਦੋਂ ਅਕਾਲ ਪੁਰਖ ਨਾਲ ਹੁੰਦਾ ਹੈ ਅਤੇ ਇਨਸਾਨ ਅੰਦਰ ਆਪਣਾ ਸੁਪਨਾ ਪੂਰਾ ਕਰਨ ਦਾ ਜਜਬਾ ਹੁੰਦਾ ਹੈ ਤਾਂ ਕੋਈ ਵੀ ਮੁਸ਼ਕਿਲ ਉਸ ਨੂੰ ਰੋਕ ਨਹੀਂ ਸਕਦੀ।

Read More »

ਗੋਲੀ ਲੱਗਣ ਨਾਲ ਥਾਣੇ ‘ਚ ਹੋਈ ਮੁਨਸ਼ੀ ਦੀ ਮੌਤ

ਗੋਲੀ ਲੱਗਣ ਨਾਲ ਥਾਣੇ ‘ਚ ਹੋਈ ਮੁਨਸ਼ੀ ਦੀ ਮੌਤ

ਸੰਗਰੂਰ – ਸੰਗਰੂਰ ਦੇ ਛਾਜਲੀ ਪਿੰਡ ਦੇ ਪੁਲਿਸ ਥਾਣੇ ਵਿਚ ਗੋਲੀ ਲੱਗਣ ਨਾਲ ਮੁਨਸ਼ੀ ਗੁਰਵਿੰਦਰ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀਆਂ ਦੀ ਸੂਚਨਾ ਅਨੁਸਾਰ ਮੁਨਸ਼ੀ ਆਪਣੀ ਬੰਦੂਕ ਸਾਫ਼ ਕਰ ਰਿਹਾ ਸੀ। ਬੰਦੂਕ ਸਾਫ਼ ਕਰਦਿਆਂ ਅਚਾਨਕ ਮੁਨਸ਼ੀ ਦੇ ਹੱਥੋਂ ਗੋਲੀ ਚਲ ਪਈ ਜਿਸ ਨਾਲ ਉਸ ਦੀ ਮੌਤ ਹੋ ਗਈ। ਗੁਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸੁਨਾਮ ਦੇ ਸਿਵਿਲ ਹਸਪਤਾਲ ਭੇਜਿਆ ਗਿਆ ਹੈ ਅਤੇ ਪੁਲਿਸ ਅਧਿਆਕਰੀਆਂ ਵੱਲੋਂ ਮਾਮਲੇ ਦੀ ਜਾਂਚ ਲਈ ਨਿਰਦੇਸ਼ ਦਿੱਤੇ ਗਏ ਹਨ।

Read More »

ਟਾਡਾ ਕੈਦੀ ਦੀ ਰਿਹਾਈ ਲਈ ਕਰਨਾਟਕਾ ਸਰਕਾਰ ਤੋਂ ਕੈਪਟਨ ਅਮਰਿੰਦਰ ਨੇ ਕੀਤੀ ਮੰਗ

ਟਾਡਾ ਕੈਦੀ ਦੀ ਰਿਹਾਈ ਲਈ ਕਰਨਾਟਕਾ ਸਰਕਾਰ ਤੋਂ ਕੈਪਟਨ ਅਮਰਿੰਦਰ ਨੇ ਕੀਤੀ ਮੰਗ

ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕਾ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੂੰ ਇੱਕ ਪੱਤਰ ਲਿਿਖਆ ਹੈ ਜਿਸ ਵਿੱਚ ਉਨ੍ਹਾਂ ਨੇ ਕਰਨਾਟਕਾ ਦੇ ਮੁੱਖ-ਮੰਤਰੀ ਨੂੰ ਗੁਰਦੀਪ ਸਿੰਘ ਖੇੜਾ ਦੇ ਕੇਸ ਨੂੰ ਚੰਗੇ ਰਵੱਈਏ ਕਾਰਨ ਹਮਦਰਦੀ ਦੇ ਆਧਾਰ ‘ਤੇ ਵਿਚਾਰਨ ਲਈ ਕਿਹਾ ਹੈ ਅਤੇ ਇਸ ਤੋਂ ਇਲਾਵਾ ਦਹਿਸ਼ਤਗਰਦ ਖੇੜਾ ਨੂੰ ਰਿਹਾਅ ਕਰਨ ...

Read More »
My Chatbot
Powered by Replace Me