Home / sikhs in the news

sikhs in the news

ਮਾਨਸਾ ਵਿੱਚ ਖੁੱਲਿਆ ਪੱਗਾਂ ਦਾ ਬੈਂਕ, ਜਿੱਥੇ ਮਿਲਣ ਗਈਆਂ ਮੁਫ਼ਤ ਪੱਗਾਂ

ਮਾਨਸਾ ਵਿੱਚ ਖੁੱਲਿਆ ਪੱਗਾਂ ਦਾ ਬੈਂਕ, ਜਿੱਥੇ ਮਿਲਣ ਗਈਆਂ ਮੁਫ਼ਤ ਪੱਗਾਂ

ਦੁਨੀਆਂ ਵਿੱਚ ਸਿੱਖੀ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਸਿੱਖ ਧਰਮ ਦੇ ਚਿੰਤਕ ਆਪਣੇ ਵੱਲੋਂ ਆਏ ਦਿਨ ਕੋਈ ਨਾ ਕੋਈ ਕਾਰਜ਼ ਕਰਦੇ ਰਹਿੰਦੇ ਹਨ ਹੁਣ ਅਜਿਹੀ ਹੀ ਇੱਕ ਖ਼ਬਰ ਮਾਨਸਾ ਤੋਂ ਮਿਲੀ ਰਹੀ ਹੈ ਜਿੱਥੇ ਇੱਕ ਨੌਜਵਾਨ ਨੇ ਸਿੱਖ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਉਣ ਦਾ ਵਿਲੱਖਣ ਕਾਰਜ ਕਰਦਿਆਂ ਸ਼ਹਿਰ ...

Read More »

ਸਿੱਖ ਨੌਜਵਾਨਾਂ ਨੇ ਕੀਤਾ ਸਕੂਟਰ ਰਾਹੀਂ ਲੁਧਿਆਣਾ ਤੋਂ ਆਸਟ੍ਰੇਲੀਆ ਤੱਕ  ਦਾ ਸਫ਼ਰ

ਸਿੱਖਾਂ ਦੀ ਮਿਹਨਤ ਅਤੇ ਲਗਨ ਤੋਂ ਹਰ ਕੋਈ ਭਲੀ ਪ੍ਰਕਾਰ ਜਾਣੂ ਹੈ। ਵਿਦੇਸ਼ਾਂ ਵਿਚ ਵੀ ਸਿੱਖਾਂ ਨੇ ਆਪਣੀ ਬਹਾਦਰੀ ਅਤੇ ਸੂਰਬੀਰਤਾ ਦਾ ਲੋਹਾ ਮਨਵਾਇਆ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਅਨੇਕਾਂ ਹੀ ਝੰਡੇ ਗੱਡੇ ਹਨ। ਭਾਵੇਂ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਲੋਕ ਭਲਾਈ ਦੀ ਗੱਲ ਹੋਵੇ ਸਿੱਖ ਕੌਮ ਹਰ ਵਰਗ ‘ਚ ਅੱਗੇ ਰਹੀ ਹੈ। ਅਜਿਹੀ ਹੀ ਇਕ ਮਿਸਾਲ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। 1996 ‘ਚ ਲੁਧਿਆਣਾ ਦੇ ਕੁਝ ਸਿੱਖ ਨੌਜਵਾਨਾਂ  ਨੇ ਸਕੂਟਰਾਂ ਰਾਹੀਂ ਲੁਧਿਆਣਾ ਤੋਂ ਆਸਟ੍ਰੇਲੀਆ ਜਾਣ ਦਾ ਪ੍ਰੋਗਰਾਮ ਬਣਾਇਆ। ਪਹਿਲਾਂ ਪਹਿਲ ਤਾਂ ਲੋਕਾਂ ਨੇ ਉਹਨਾਂ ਦੀ ਇਸ ਗੱਲ ਦਾ ਮਜ਼ਾਕ ਬਣਾਇਆ ਅਤੇ ਤੰਜ ਕਸਿਆ ਕਿ ਲੋਕਾਂ ਲਈ ਤਾਂ ਸਕੂਟਰ ‘ਤੇ ਲੁਧਿਆਣਾ ਤੋਂ ਅੰਮ੍ਰਿਤਸਰ ਜਾਣਾ ਔਖਾ ਹੋ ਜਾਂਦਾ ਹੈ ਤੁਸੀਂ ਆਸਟ੍ਰੇਲੀਆ ਕਿਵੇਂ ਪਹੁੰਚ ਜਾਓਗੇ। ਪਰੰਤੂ ਇਹਨਾਂ ਨੌਜਵਾਨਾਂ ਨੇ ਆਪਣਾ ਸੁਪਨਾ ਪੂਰਾ ਕਰਨ ਦੀ ਠਾਣ ਲਈ ਸੀ। 4 ਜੂਨ 1996 ਨੂੰ ਇਹ ਨੌਜਵਾਨ ਸਕੂਟਰ ‘ਤੇ ਲੁਧਿਆਣਾ ਤੋਂ ਆਸਟ੍ਰੇਲੀਆ ਜਾਣ ਲਈ ਰਵਾਨਾ ਹੋ ਗਏ। ਜਾਣ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਨੇ ਆਪਣੀ ਸਹੂਲਤ ਦਾ ਸਾਰਾ ਸਮਾਨ ਜਿਵੇਂ ਕਿ ਹਵਾ ਭਰਨ ਵਾਲਾ ਪੰਪ ਟਾਇਰ ਦੀਆਂ ਟਿਊਬਾਂ ਅਤੇ ਸਕੂਟਰਾਂ ‘ਤੇ ਐਂਗਲ ਲਗਵਾ ਲਏ ਸਨ। ਉਸ ਸਮੇਂ ਨਾ ਤਾਂ ਇੰਨੀ ਵਧੀਆਂ ਸੜਕਾਂ ਸਨ ਅਤੇ ਨਾ ਹੀ ਨੈਵੀਗੇਸ਼ਨ ਤੇ ਗੂਗਲ ਮੈਪ ਸੀ। ਰਾਹ ਵਿਚ ਇਹਨਾਂ ਨੌਜਵਾਨਾਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ। ਕਈ ਵਾਰ ਇਹਨਾਂ ਨੌਜਵਾਨਾਂ ਦਾ ਹੌਸਲਾ ਵੀ ਟੁੱਟਿਆ ਅਤੇ ਨਿਰਾਸ਼ ਵੀ ਹੋਏ। ਪਰ ਫਿਰ ਵੀ ਇਹਨਾਂ ਨੌਜਵਾਨਾਂ ਨੇ ਅੰਤ ਤੱਕ ਹਿੰਮਤ ਨਹੀਂ ਹਾਰੀ। ਜੇਕਰ ਸੜਕ ਸਾਫ ਹੁੰਦੀ ਦਿੱਸਦੀ ਤਾਂ ਇਹ 400 ਤੋਂ 500 ਕਿਲੋਮੀਟਰ ਦਾ ਸਫਰ ਤੈਅ ਕਰ ਲੈਂਦੇ ਸਨ। ਰਸਤੇ ਵਿਚ ਕਈ ਵਾਰ ਇਹ ਨੌਜਵਾਨ ਦੁਰਘਟਨਾ ਹੋਣ ਤੋਂ ਵੀ ਬਚੇ। ਅਜਿਹੀ ਖਬਰ ਸੁਣਕੇ ਸਾਡੇ ਜਹਿਨ ਵਿਚ ਪਹਿਲੀ ਗੱਲ ਇਹੀ ਆਉਂਦੀ ਹੈ ਕਿ ਇਹਨਾਂ ਨੌਜਵਾਨਾਂ ਨੇ ਸਮੁੰਦਰ ਕਿਵੇਂ ਪਾਰ ਕੀਤਾ ਹੋਵੇਗਾ। ਜਾਣਕਾਰੀ ਲਈ ਦੱਸ ਦਈਏ ਕਿ ਸਮੁੰਦਰੀ ਜਹਾਜ ਤੇ ਸਕੂਟਰ ਸਮੇਤ ਇਹ 4 ਸਤੰਬਰ 1996 ਨੂੰ ਆਸਟ੍ਰੇਲੀਆ ਪਹੁੰਚੇ ਅਤੇ ਆਪਣੀ ਸਫਲਤਾ ਦੇ ਝੰਡੇ ਗੱਡੇ। ਉਥੇ ਪਹੁੰਚ ਕੇ ਇਹਨਾਂ ਦਾ ਤਿੰਨ ਸਾਲ ਦਾ ਵੀਜਾ ਲੱਗਿਆ। ਇਹਨਾਂ ਤਿੰਨ ਮਹੀਨਿਆਂ ਵਿਚ ਉਥੇ ਪਹੁੰਚਦਿਆਂ ਇਹਨਾਂ ਨੌਜਵਾਨਾਂ ਦੇ ਰੰਗ ਕਾਲੇ ਪੈ ਗਏ ਸਨ ਅਤੇ 10-10 ਕਿਲੇ ਵਜਨ ਵੀ ਘੱਟ ਗਿਆ ਸੀ। ਪਰ ਜਦੋਂ ਅਕਾਲ ਪੁਰਖ ਨਾਲ ਹੁੰਦਾ ਹੈ ਅਤੇ ਇਨਸਾਨ ਅੰਦਰ ਆਪਣਾ ਸੁਪਨਾ ਪੂਰਾ ਕਰਨ ਦਾ ਜਜਬਾ ਹੁੰਦਾ ਹੈ ਤਾਂ ਕੋਈ ਵੀ ਮੁਸ਼ਕਿਲ ਉਸ ਨੂੰ ਰੋਕ ਨਹੀਂ ਸਕਦੀ।

Read More »

ਟਾਡਾ ਕੈਦੀ ਦੀ ਰਿਹਾਈ ਲਈ ਕਰਨਾਟਕਾ ਸਰਕਾਰ ਤੋਂ ਕੈਪਟਨ ਅਮਰਿੰਦਰ ਨੇ ਕੀਤੀ ਮੰਗ

ਟਾਡਾ ਕੈਦੀ ਦੀ ਰਿਹਾਈ ਲਈ ਕਰਨਾਟਕਾ ਸਰਕਾਰ ਤੋਂ ਕੈਪਟਨ ਅਮਰਿੰਦਰ ਨੇ ਕੀਤੀ ਮੰਗ

ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕਾ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੂੰ ਇੱਕ ਪੱਤਰ ਲਿਿਖਆ ਹੈ ਜਿਸ ਵਿੱਚ ਉਨ੍ਹਾਂ ਨੇ ਕਰਨਾਟਕਾ ਦੇ ਮੁੱਖ-ਮੰਤਰੀ ਨੂੰ ਗੁਰਦੀਪ ਸਿੰਘ ਖੇੜਾ ਦੇ ਕੇਸ ਨੂੰ ਚੰਗੇ ਰਵੱਈਏ ਕਾਰਨ ਹਮਦਰਦੀ ਦੇ ਆਧਾਰ ‘ਤੇ ਵਿਚਾਰਨ ਲਈ ਕਿਹਾ ਹੈ ਅਤੇ ਇਸ ਤੋਂ ਇਲਾਵਾ ਦਹਿਸ਼ਤਗਰਦ ਖੇੜਾ ਨੂੰ ਰਿਹਾਅ ਕਰਨ ...

Read More »

ਸਿੱਖ ਔਰਤਾਂ ਦੇ ਹੈਲਮਟ ਪਹਿਨਣ ਦੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਲਈ ਰਾਜਪਾਲ ਨੂੰ ਮਿਲੇਗਾ ਅਕਾਲੀ ਦਲ

ਸਿੱਖ ਔਰਤਾਂ ਦੇ ਹੈਲਮਟ ਪਹਿਨਣ ਦੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਲਈ ਰਾਜਪਾਲ ਨੂੰ ਮਿਲੇਗਾ ਅਕਾਲੀ ਦਲ

ਚੰਡੀਗੜ੍ਹ ਪੁਲਿਸ ਵੱਲੋਂ ਔਰਤਾਂ ਨੂੰ ਹੈਲਮਟ ਪਹਿਨਣ ਦੇ ਨਿਰਦੇਸ਼ਾਂ ਨਾਲ ਸਿੱਖ ਔਰਤਾਂ ਵਿਚ ਇਸ ਫੈਸਲੇ ਪ੍ਰਤੀ ਰੋਸ ਵੇਖਿਆ ਜਾ ਰਿਹਾ ਹੈ। ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇਕ ਵਫਦ ਜਲਦੀ ਹੀ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸ਼ਕ ਵੀਪੀ ਸਿੰਘ ਬਦਨੌਰ ਨੂੰ ਮਿਲੇਗਾ। ਪਹਿਲਾਂ ਵੀ ਸਿੱਖ ਔਰਤਾਂ ਵੱਲੋਂ ਇਸ ਫੈਸਲੇ ਵਿਰੁੱਧ ਸਮੇਂ ਸਮੇਂ ਤੇ ਆਵਾਜ਼ਾਂ ਉਠਦੀਆਂ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਵਫਦ ਸਿੱਖ ਔਰਤਾਂ ਲਈ ਹੈਲਮਟ ਨੂੰ ਲਾਜ਼ਮੀ ਬਣਾਉਣ ਵਾਲੋ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਅਪੀਲ ਕਰੇਗਾ। ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਟੋਪੀ ਪਹਿਨਣ ਤੋਂ ਵਰਜਿਆ ਗਿਆ ਹੈ ਅਤੇ ਜਿਹੜਾ ਵੀ ਸਿੱਖ ਇਸ ਹੁਕਮ ਦੀ ਉਲੰਘਣਾ ਕਰਦਾ ਹੈ, ਉਸ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦੀ ਆਗੂ ਬੀਬੀ ਜਗੀਰ ਕੌਰ ਵੱਲੋਂ ਸਿੱਖ ਰਹਿਤ ਮਰਿਆਦਾ ਅਤੇ ਸਿੱਖੀ ਸਿਧਾਂਤਾ ਦੀ ਰਾਖੀ ਲਈ ਕੀਤੀ ਗਈ ਅਪੀਲ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਮੁੱਦਾ ਸਿੱਖ ਔਰਤਾਂ ਦੇ ਮਾਣ-ਸਤਿਕਾਰ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਵਿਚ ਕਿਸੇ ਪ੍ਰਕਾਰ ਦੀ ਨਾਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।  ਇਸ ਨਾਲ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਮਾਂ ਆਉਣ ਤੇ ਲੋੜ ਪਈ ਤਾਂ ਅਕਾਲੀ ਦਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਮਿਲੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਦਾਲਤਾਂ ਵੱਲੋਂ ਵੀ ਸਿੱਖ ਔਰਤਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਮਿਲੀ ਹੋਈ ਹੈ। ਅਦਾਲਤਾਂ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਸਿੱਖ ਔਰਤਾਂ ਦੇ ਸੰਮਾਨ ਨੂੰ ਅਣਗੋਲਿਆਂ ਕੀਤਾ ਜਾ ਸਕਦਾ ਹੈ। ਸ. ਸੁਖਬੀਰ ਸਿੰਘ ਬਾਦਲ ਇਸ ਬਿਆਨ ‘ਤੇ ਕਿਹਾ ਕਿ ਇਹ ਮਸਲਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਇਸ ਲਈ ਉਹਨਾਂ ਦੀ ਪਾਰਟੀ ਵੱਲੋਂ ਇਸ ਮਸਲੇ ਦੇ ਹੱਲ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਇਸ ਮੀਟਿੰਗ ਵਿਚ ਬੀਬੀ ਜਗੀਰ ਕੌਰ, ਬੀਬੀ ਸਤਵੰਤ ਕੌਰ ਸੰਧੂ, ਬੀਬੀ ਮਹਿੰਦਰ ਕੌਰ ਜੋਸ਼, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀਬੀ ਗੁਰਦੇਵ ਕੌਰ ਸੰਧੂ, ਬੀਬੀ ਹਰਜਿੰਦਰ ਕੌਰ ਚੰਡੀਗੜ, ਬੀਬੀ ਸੀਸ ਕੌਰ ਬੀਕਾ, ਬੀਬੀ ਸਤਿੰਦਰ ਕੌਰ ਬੀਸਲਾ, ਬੀਬੀ ਗੁਰਮੀਤ ਕੌਰ ਬਰਾੜ, ਬੀਬੀ ਬਲਵਿੰਦਰ ਕੌਰ ਚੀਮਾ, ਬੀਬੀ ਕਿਰਨ ਸ਼ਰਮਾ, ਬੀਬੀ ਕੁਲਵਿੰਦਰ ਕੌਰ ਰੋਪੜ, ਬੀਬੀ ਸੁਨੀਤਾ ਸ਼ਰਮਾ, ਬੀਬੀ ਪਰਮਜੀਤ ਕੌਰ ਵਿਰਕ, ਬੀਬੀ ਕੁਲਵੰਤ ਕੌਰ ਜਹਾਂਗੀਰ, ਵੀ ਹਾਜ਼ਿਰ ਸਨ।

Read More »

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਸਾਈਕਲਿੰਗ ਐਸੋਸੀਏਸ਼ਨ ਤੋਂ ਮੰਗਿਆ ਲਿਖਤੀ ਜਵਾਬ ,ਕੀ ਸਿੱਖ ਧਰਮ ‘ਚ ਪੱਗ ਬਣਨਾ ਜ਼ਰੂਰੀ ਹੈ ?

_c4f291e4-f38c-11e6-800c-c780129a337a

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਸਾਈਕਲਿੰਗ ਐਸੋਸੀਏਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕੀ ਸਿੱਖ ਧਰਮ ਦੇ ਵਿੱਚ ਪੱਗ ਬਣਨਾ ਜ਼ਰੂਰੀ ਹੈ ? ਦਿੱਲੀ ਸਥਾਨਕ ਸਾਈਕਲਿਸਟ ਜਗਦੀਪ ਸਿੰਘ ਪੁਰੀ ਨੇ ਹੈਲਮੈਟ ਨਾ ਪਹਿਨਣ ਕਰਕੇ ਸਾਈਕਲ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਰੋਕੇ ਜਾਣ ਨੂੰ ਅਧਾਰ ਬਣਾ ਕੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਾਇਰ ਕੀਤੀ ਸੀ।ਜਗਦੀਪ ਸਿੰਘ ਨੇ ਸਥਾਨਕ ਸਾਈਕਲਿੰਗ ਐਸੋਸੀਏਸ਼ਨ ...

Read More »

ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਲੱਗੇ ਖ਼ਾਲਿਸਤਾਨੀ ਨਾਅਰੇ

ਅੰਮ੍ਰਿਤਸਰ ਵਿੱਚ ਅੱਜ 1984 ਵਿੱਚ ਹੋਏ ਨੀਲਾ ਤਾਰਾ ਸਾਕਾ (ਆਪ੍ਰੇਸ਼ਨ ਬਲੂ ਸਟਾਰ) ਦੀ 34ਵੀਂ ਬਰਸੀ ਮਨਾਈ ਜਾ ਰਹੀ ਹੈ। ਅੱਜ ਸਵੇਰੇ ਅਰਦਾਸ ਤੋਂ ਤੁਰੰਤ ਬਾਅਦ ਹੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਖ਼ਾਲਿਸਤਾਨ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ।ਇਸ ਮੌਕੇ  ਖ਼ਾਲਿਸਤਾਨ ਸਮਰਥਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ...

Read More »
My Chatbot
Powered by Replace Me