Breaking News
Home / Tag Archives: Australia

Tag Archives: Australia

ਸਿੱਖ ਨੌਜਵਾਨਾਂ ਨੇ ਕੀਤਾ ਸਕੂਟਰ ਰਾਹੀਂ ਲੁਧਿਆਣਾ ਤੋਂ ਆਸਟ੍ਰੇਲੀਆ ਤੱਕ  ਦਾ ਸਫ਼ਰ

ਸਿੱਖਾਂ ਦੀ ਮਿਹਨਤ ਅਤੇ ਲਗਨ ਤੋਂ ਹਰ ਕੋਈ ਭਲੀ ਪ੍ਰਕਾਰ ਜਾਣੂ ਹੈ। ਵਿਦੇਸ਼ਾਂ ਵਿਚ ਵੀ ਸਿੱਖਾਂ ਨੇ ਆਪਣੀ ਬਹਾਦਰੀ ਅਤੇ ਸੂਰਬੀਰਤਾ ਦਾ ਲੋਹਾ ਮਨਵਾਇਆ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਅਨੇਕਾਂ ਹੀ ਝੰਡੇ ਗੱਡੇ ਹਨ। ਭਾਵੇਂ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਲੋਕ ਭਲਾਈ ਦੀ ਗੱਲ ਹੋਵੇ ਸਿੱਖ ਕੌਮ ਹਰ ਵਰਗ ‘ਚ ਅੱਗੇ ਰਹੀ ਹੈ। ਅਜਿਹੀ ਹੀ ਇਕ ਮਿਸਾਲ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। 1996 ‘ਚ ਲੁਧਿਆਣਾ ਦੇ ਕੁਝ ਸਿੱਖ ਨੌਜਵਾਨਾਂ  ਨੇ ਸਕੂਟਰਾਂ ਰਾਹੀਂ ਲੁਧਿਆਣਾ ਤੋਂ ਆਸਟ੍ਰੇਲੀਆ ਜਾਣ ਦਾ ਪ੍ਰੋਗਰਾਮ ਬਣਾਇਆ। ਪਹਿਲਾਂ ਪਹਿਲ ਤਾਂ ਲੋਕਾਂ ਨੇ ਉਹਨਾਂ ਦੀ ਇਸ ਗੱਲ ਦਾ ਮਜ਼ਾਕ ਬਣਾਇਆ ਅਤੇ ਤੰਜ ਕਸਿਆ ਕਿ ਲੋਕਾਂ ਲਈ ਤਾਂ ਸਕੂਟਰ ‘ਤੇ ਲੁਧਿਆਣਾ ਤੋਂ ਅੰਮ੍ਰਿਤਸਰ ਜਾਣਾ ਔਖਾ ਹੋ ਜਾਂਦਾ ਹੈ ਤੁਸੀਂ ਆਸਟ੍ਰੇਲੀਆ ਕਿਵੇਂ ਪਹੁੰਚ ਜਾਓਗੇ। ਪਰੰਤੂ ਇਹਨਾਂ ਨੌਜਵਾਨਾਂ ਨੇ ਆਪਣਾ ਸੁਪਨਾ ਪੂਰਾ ਕਰਨ ਦੀ ਠਾਣ ਲਈ ਸੀ। 4 ਜੂਨ 1996 ਨੂੰ ਇਹ ਨੌਜਵਾਨ ਸਕੂਟਰ ‘ਤੇ ਲੁਧਿਆਣਾ ਤੋਂ ਆਸਟ੍ਰੇਲੀਆ ਜਾਣ ਲਈ ਰਵਾਨਾ ਹੋ ਗਏ। ਜਾਣ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਨੇ ਆਪਣੀ ਸਹੂਲਤ ਦਾ ਸਾਰਾ ਸਮਾਨ ਜਿਵੇਂ ਕਿ ਹਵਾ ਭਰਨ ਵਾਲਾ ਪੰਪ ਟਾਇਰ ਦੀਆਂ ਟਿਊਬਾਂ ਅਤੇ ਸਕੂਟਰਾਂ ‘ਤੇ ਐਂਗਲ ਲਗਵਾ ਲਏ ਸਨ। ਉਸ ਸਮੇਂ ਨਾ ਤਾਂ ਇੰਨੀ ਵਧੀਆਂ ਸੜਕਾਂ ਸਨ ਅਤੇ ਨਾ ਹੀ ਨੈਵੀਗੇਸ਼ਨ ਤੇ ਗੂਗਲ ਮੈਪ ਸੀ। ਰਾਹ ਵਿਚ ਇਹਨਾਂ ਨੌਜਵਾਨਾਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ। ਕਈ ਵਾਰ ਇਹਨਾਂ ਨੌਜਵਾਨਾਂ ਦਾ ਹੌਸਲਾ ਵੀ ਟੁੱਟਿਆ ਅਤੇ ਨਿਰਾਸ਼ ਵੀ ਹੋਏ। ਪਰ ਫਿਰ ਵੀ ਇਹਨਾਂ ਨੌਜਵਾਨਾਂ ਨੇ ਅੰਤ ਤੱਕ ਹਿੰਮਤ ਨਹੀਂ ਹਾਰੀ। ਜੇਕਰ ਸੜਕ ਸਾਫ ਹੁੰਦੀ ਦਿੱਸਦੀ ਤਾਂ ਇਹ 400 ਤੋਂ 500 ਕਿਲੋਮੀਟਰ ਦਾ ਸਫਰ ਤੈਅ ਕਰ ਲੈਂਦੇ ਸਨ। ਰਸਤੇ ਵਿਚ ਕਈ ਵਾਰ ਇਹ ਨੌਜਵਾਨ ਦੁਰਘਟਨਾ ਹੋਣ ਤੋਂ ਵੀ ਬਚੇ। ਅਜਿਹੀ ਖਬਰ ਸੁਣਕੇ ਸਾਡੇ ਜਹਿਨ ਵਿਚ ਪਹਿਲੀ ਗੱਲ ਇਹੀ ਆਉਂਦੀ ਹੈ ਕਿ ਇਹਨਾਂ ਨੌਜਵਾਨਾਂ ਨੇ ਸਮੁੰਦਰ ਕਿਵੇਂ ਪਾਰ ਕੀਤਾ ਹੋਵੇਗਾ। ਜਾਣਕਾਰੀ ਲਈ ਦੱਸ ਦਈਏ ਕਿ ਸਮੁੰਦਰੀ ਜਹਾਜ ਤੇ ਸਕੂਟਰ ਸਮੇਤ ਇਹ 4 ਸਤੰਬਰ 1996 ਨੂੰ ਆਸਟ੍ਰੇਲੀਆ ਪਹੁੰਚੇ ਅਤੇ ਆਪਣੀ ਸਫਲਤਾ ਦੇ ਝੰਡੇ ਗੱਡੇ। ਉਥੇ ਪਹੁੰਚ ਕੇ ਇਹਨਾਂ ਦਾ ਤਿੰਨ ਸਾਲ ਦਾ ਵੀਜਾ ਲੱਗਿਆ। ਇਹਨਾਂ ਤਿੰਨ ਮਹੀਨਿਆਂ ਵਿਚ ਉਥੇ ਪਹੁੰਚਦਿਆਂ ਇਹਨਾਂ ਨੌਜਵਾਨਾਂ ਦੇ ਰੰਗ ਕਾਲੇ ਪੈ ਗਏ ਸਨ ਅਤੇ 10-10 ਕਿਲੇ ਵਜਨ ਵੀ ਘੱਟ ਗਿਆ ਸੀ। ਪਰ ਜਦੋਂ ਅਕਾਲ ਪੁਰਖ ਨਾਲ ਹੁੰਦਾ ਹੈ ਅਤੇ ਇਨਸਾਨ ਅੰਦਰ ਆਪਣਾ ਸੁਪਨਾ ਪੂਰਾ ਕਰਨ ਦਾ ਜਜਬਾ ਹੁੰਦਾ ਹੈ ਤਾਂ ਕੋਈ ਵੀ ਮੁਸ਼ਕਿਲ ਉਸ ਨੂੰ ਰੋਕ ਨਹੀਂ ਸਕਦੀ।

Read More »